ਲੁਧਿਆਣਾ, 28 ਦਸੰਬਰ
ਮਨਿੰਦਰ ਬੇਦੀ ਸਹਾਇਕ ਕਮਿਸ਼ਨਰ ਪੁਲਿਸ ਉੱਤਰੀ,ਲੁਧਿਆਣਾ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਲੁਧਿਆਣਾ ਵਲੋਂ ਮਾੜੇ ਅਨਸਰਾਂ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆ ਦੇ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦਿਆ ਕਮਿਸ਼ਨਰੇਟ ਲੁਧਿਆਣਾ ਵਿੱਚ ਚੋਰੀ ਕਰਨ ਦੇ ਦੋਸ਼ ਹੁਣ ਸ੍ਰੀ ਮਨਦੀਪ ਸਿੰਘ ਸਿੱਧੂ , ਕਮਿਸ਼ਨਰ ਅਤੇ ਸੋਮਿਆਂ ਮਿਸਰਾ. ਜੇ.ਸੀ.ਪੀ ਦੀਆ ਹਦਾਇਤਾਂ ਅਨੁਸਾਰ ਰੁਪਿੰਦਰ ਕੌਰ ਸਰਾਂ ਏ.ਡੀ.ਸੀ.ਪੀ. ਜੋਨ-1 ਅਤੇ ਏ.ਸੀ.ਪੀ. ਉੱਤਰੀ ਮਨਿੰਦਰ ਬੇਦੀ ਦੀ ਅਗਵਾਈ ਹੇਠ ਇੰਸਪੈਕਟਰ ਗੁਰਮੁਖ ਸਿੰਘ ਦਿਉਲ ਮੁਖ ਅਫਸਰ ਥਾਣਾ ਜੋਧੇਵਾਲ ਲੁਧਿਆਣਾ ਦੀ ਟੀਮ ਵੱਲੋਂ ਵੱਖ ਵੱਖ ਇਲਾਕਿਆਂ ਵਿੱਚ ਚੋਰੀ ਕੀਤੇ 7 ਮੋਟਰਸਾਇਕਲ ਸਮੇਤ ਇੱਕ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ।
ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 23.12.2022 ਨੂੰ ਮੁਖਬਰੀ ਦੇ ਅਧਾਰ ਪਰ ਸਰਬਜੀਤ ਸਿੰਘ ਉਰਫ ਗੋਲੂ ਪੁੱਤਰ ਲੇਟ ਸਤਨਾਮ ਸਿੰਘ ਵਾਸੀ ਪਿੰਡ ਬਥ ਗਢ਼ ਥਾਣਾ ਮੇਹਰਬਾਨ ਦੇ ਬਰਖਿਲਾਫ ਮੁਕੱਦਮਾ ਨੰਬਰ 174 ਮਿਤੀ 23.12.2022 ਅਧ 379,411 ਭ:ਦੰਡ ਥਾਣਾ ਜੋਧੇਵਾਲ ਲੁਧਿਆਣਾ ਦਰਜ ਕੀਤਾ ਗਿਆ ਹੈ।ਦੋਰਾਨੇ ਪੁੱਛਗਿੱਛ ਦੋਸ਼ੀ ਸਰਬਜੀਤ ਸਿੰਘ ਉਰਫ ਗੋਲੂ ਨੇ ਦੱਸਿਆ ਕਿ ਮੈਂ ਇਹ ਮੋਟਰਸਾਇਕਲ ਪ੍ਰੇਮ ਵਿਹਾਰ ਏਰੀਆ ਥਾਣਾ ਮੇਹਰਬਾਨ, ਕਟਾਣਾ ਸਾਹਿਬ ਗੁਰਦੁਆਰਾ ਕਟਾਣੀ ਕਲਾਂ, ਬਸਤੀ ਮਨੀ ਸਿੰਘ ਏਰੀਆ ਥਾਣਾ ਦਸੀ ਅਤੇ ਜਨਤਾ ਕਲੋਨੀ ਰਾਹੋਂ ਰੋਡ ਲੁਧਿਆਣਾ ਤੋਂ ਚੋਰੀ ਕੀਤੇ ਸਨ।ਜੋ ਸਰਬਜੀਤ ਸਿੰਘ ਉਰਫ ਗੋਲੂ ਉਕਤ ਦੇ ਖਿਲਾਫ ਪਹਿਲਾਂ ਵੀ ਮੁਕੱਦਮਾ 261 ਮਿਤੀ 8,10,2014 ਅਧ 379-ਬੀ ਥਾਣਾ ਸਲੇਮ ਟਾਬਰੀ ਦਰਜ ਹੈ ਜੋ ਦੋਸ਼ੀ ਉਕਤ ਨੂੰ ਮਿਤੀ 3,12,2022 ਨੂੰ ਮੁਕੱਦਮਾ ਉਕਤ ਵਿੱਚ ਹਸਬ ਜਾਬਤਾ ਗ੍ਰਿਫਤਾਰ ਕਰਕੇ ਦੋਸੀ ਸਰਬਜੀਤ ਸਿੰਘ ਉਰਫ ਗੋਲੂ ਦੀ ਨਿਸ਼ਾਨ ਦੇਹੀ ਪਰ ਚੋਰੀ ਕੀਤੇ 7 ਮੋਟਰਸਾਇਕਲ ਰਿਕਵਰ ਕੀਤੇ ਗਏ ਹਨ।ਜੋ ਦੋਸ਼ੀ ਸਰਬਜੀਤ ਸਿੰਘ ਉਰਫ ਗੋਲੂ ਪਾਸੋਂ ਹੋਰ ਵੀ ਪੁੱਛ ਗਿੱਛ ਕੀਤੀ ਜਾ ਰਹੀ ਹੈ।
Comments