google-site-verification=ILda1dC6H-W6AIvmbNGGfu4HX55pqigU6f5bwsHOTeM
top of page

ਭਾਰਤ ਸਰਕਾਰ ਨੇ ਬੰਦ ਕੀਤੇ 11.5 ਕਰੋੜ ਪੈਨ ਕਾਰਡ, ਆ ਬਣਿਆ ਸਭ ਤੋਂ ਵੱਡਾ ਕਾਰਨ

10/11/2023

ਭਾਰਤ ਸਰਕਾਰ ਨੇ 11.5 ਕਰੋੜ ਪੈਨ ਕਾਰਡ ਬੰਦ ਕਰ ਦਿੱਤੇ ਹਨ। ਇਹ ਸਖ਼ਤ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਗਿਆ ਸੀ। ਇੱਕ ਆਰਟੀਆਈ ਦੇ ਜਵਾਬ ਵਿੱਚ, ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਦੱਸਿਆ ਕਿ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਮਿਤੀ 30 ਜੂਨ ਸੀ।

ਨਿਰਧਾਰਤ ਸਮੇਂ ਵਿੱਚ ਦੋਵੇਂ ਕਾਰਡ ਲਿੰਕ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।ਦੇਸ਼ ਵਿੱਚ ਪੈਨ ਕਾਰਡ ਦੀ ਗਿਣਤੀ 70.24 ਕਰੋੜ ਤੱਕ ਪਹੁੰਚ ਗਈ ਸੀ। ਇਨ੍ਹਾਂ ਵਿੱਚੋਂ 57.25 ਕਰੋੜ ਲੋਕਾਂ ਨੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕੀਤਾ ਸੀ। ਲਗਭਗ 12 ਕਰੋੜ ਲੋਕਾਂ ਨੇ ਨਿਰਧਾਰਤ ਸਮੇਂ ਵਿੱਚ ਇਸ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ। ਇਨ੍ਹਾਂ ਵਿੱਚੋਂ 11.5 ਕਰੋੜ ਲੋਕਾਂ ਦੇ ਕਾਰਡ ਬੰਦ ਕਰ ਦਿੱਤੇ ਗਏ ਹਨ।

ਇਹ ਆਰਟੀਆਈ ਮੱਧ ਪ੍ਰਦੇਸ਼ ਦੇ ਆਰਟੀਆਈ ਕਾਰਕੁਨ ਚੰਦਰਸ਼ੇਖਰ ਗੌੜ ਨੇ ਦਾਇਰ ਕੀਤੀ ਹੈ। ਇਹ ਜਾਣਕਾਰੀ ਦਿੱਤੀ ਗਈ ਕਿ ਨਵੇਂ ਪੈਨ ਕਾਰਡ ਬਣਾਉਂਦੇ ਸਮੇਂ ਆਧਾਰ ਨਾਲ ਲਿੰਕ ਕੀਤੇ ਜਾਂਦੇ ਹਨ। ਇਹ ਹੁਕਮ ਉਨ੍ਹਾਂ ਲੋਕਾਂ ਲਈ ਜਾਰੀ ਕੀਤਾ ਗਿਆ ਸੀ ਜਿਨ੍ਹਾਂ ਨੇ 1 ਜੁਲਾਈ 2017 ਤੋਂ ਪਹਿਲਾਂ ਪੈਨ ਕਾਰਡ ਬਣਵਾਇਆ ਸੀ। ਇਨਕਮ ਟੈਕਸ ਐਕਟ ਦੀ ਧਾਰਾ 139AA ਦੇ ਤਹਿਤ ਪੈਨ ਕਾਰਡ ਅਤੇ ਆਧਾਰ ਨੂੰ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ।ਇਸ ਆਦੇਸ਼ ਦੇ ਤਹਿਤ, ਜੋ ਲੋਕ ਪੈਨ-ਆਧਾਰ ਨੂੰ ਲਿੰਕ ਕਰਵਾਉਣ ਵਿੱਚ ਅਸਫਲ ਰਹਿੰਦੇ ਹਨ, ਉਹ 1000 ਰੁਪਏ ਦਾ ਜੁਰਮਾਨਾ ਭਰ ਕੇ ਆਪਣੇ ਕਾਰਡ ਨੂੰ ਮੁੜ ਸਰਗਰਮ ਕਰ ਸਕਦੇ ਹਨ। ਗੌੜ ਨੇ ਦੱਸਿਆ ਕਿ ਨਵਾਂ ਪੈਨ ਕਾਰਡ ਬਣਾਉਣ ਦੀ ਫੀਸ ਸਿਰਫ 91 ਰੁਪਏ ਹੈ।

ਫਿਰ ਸਰਕਾਰ ਕਾਰਡ ਨੂੰ ਮੁੜ ਚਾਲੂ ਕਰਨ ਲਈ 10 ਗੁਣਾ ਤੋਂ ਵੱਧ ਜੁਰਮਾਨਾ ਕਿਉਂ ਵਸੂਲ ਰਹੀ ਹੈ? ਲੋਕ ਇਨਕਮ ਟੈਕਸ ਰਿਟਰਨ ਵੀ ਨਹੀਂ ਭਰ ਸਕਣਗੇ। ਸਰਕਾਰ ਨੂੰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।


Comments


Logo-LudhianaPlusColorChange_edited.png
bottom of page