ਲੁਧਿਆਣਾ 7 ਅਗਸਤ
ਨਗਰ ਨਿਗਮ ਵੱਲੋਂ ਕੀਤੀ ਗਈ ਨਵੀਂ ਵਾਰਡ ਬੰਦੀ ਦਾ ਨਕਸ਼ਾ ਜ਼ੋਨ ਡੀ ਵਿੱਚ ਲਗਾਇਆ ਗਿਆ। ਜ਼ੋਨ ਡੀ ਵਿੱਚ ਲਗਾਏ
ਨਕਸ਼ੇ ਨੂੰ ਦੇਖਣ ਲਈ ਜ਼ਿਲ੍ਹਾ ਭਾਜਪਾ ਮੀਤ ਪ੍ਰਧਾਨ ਸੁਮਨ ਵਰਮਾ, ਜ਼ਿਲ੍ਹਾ ਭਾਜਪਾ ਸਕੱਤਰ ਨਵਲ ਜੈਨ, ਸਾਬਕਾ ਕੌਂਸਲਰ ਗੁਰਦੀਪ ਸਿੰਘ ਨੀਟੂ, ਰੋਹਿਤ ਸਿੱਕਾ, ਵਰਿੰਦਰ ਸਹਿਗਲ, ਕੌਂਸਲਰ ਪੁੱਤਰ ਮਹੇਸ਼ ਸ਼ਰਮਾ, ਸੰਨੀ ਨੀਟੂ, ਪ੍ਰੈਸ ਸਕੱਤਰ ਡਾ: ਸਤੀਸ਼ ਕੁਮਾਰ, ਅਮਨ ਕੁਮਰਾ, ਮੋਹਿਤ ਸਿੱਕਾ, ਸੁਰੇਸ਼ ਮਿਗਲਾਨੀ, ਸੁਨੀਲ ਆਰੀਆ ਦੂਰਬੀਨ ਲੈ ਕੇ ਪਹੁੰਚੇ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੁਮਨ ਵਰਮਾ ਅਤੇ ਜ਼ਿਲ੍ਹਾ ਸਕੱਤਰ ਨਵਲ ਜੈਨ ਨੇ ਕਿਹਾ ਕਿ ਵਾਰਡ ਬੰਦੀ ਦਾ ਨਕਸ਼ਾ ਏਨਾ ਉੱਚਾ ਲਾ ਦਿੱਤਾ ਗਿਆ ਹੈ ਕਿ ਨਜ਼ਰ ਨਹੀਂ ਆਉਂਦਾ। ਦੂਰਬੀਨ ਰਾਹੀਂ ਦੇਖਣ 'ਤੇ ਵੀ ਸਮਝ ਨਹੀਂ ਆਉਂਦੀ ਕਿ ਉਸ ਦਾ ਇਲਾਕਾ ਕਿਸ ਵਾਰਡ ਵਿਚ ਹੈ। ਕਾਨੂੰਨ ਮੁਤਾਬਕ 10 ਸਾਲ ਬਾਅਦ ਹੀ ਵਾਰਡਬੰਦੀ , ਹੋ ਸਕਦੀ ਹੈ, ਸਰਕਾਰ ਨੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਵਾਰਡਬੰਦੀ ਕਰ ਦਿੱਤੀ ਹੈ। ਜਿਸ ਦਾ ਭਾਜਪਾ ਵਰਕਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।ਸਾਬਕਾ ਕੌਂਸਲਰਾਂ ਗੁਰਦੀਪ ਸਿੰਘ ਨੀਟੂ, ਰੋਹਿਤ ਸਿੱਕਾ, ਵਰਿੰਦਰ ਸਹਿਗਲ ਨੇ ਦੱਸਿਆ ਕਿ ਸ਼ਹਿਰ ਦੀ ਆਬਾਦੀ 25 ਲੱਖ ਦੇ ਕਰੀਬ ਹੈ ਦੂਰਬੀਨ ਲਗਾਉਣ ਤੋਂ ਬਾਅਦ ਵੀ ਨਕਸ਼ੇ ਵਿੱਚ ਇਹ ਨਜ਼ਰ ਨਹੀਂ ਆ ਰਿਹਾ ਕਿ ਕਿਹੜੇ ਨਵੇਂ ਇਲਾਕੇ ਨਾਲ ਜੁੜੇ ਹਨ।
ਵਾਰਡ ਬੰਦੀ ਵਿੱਚ ਸਿਰਫ਼ ਖ਼ਾਨਾਪੂਰਤੀ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਜੇਕਰ ਨਕਸ਼ਾ ਲੋਕਾਂ ਵਿੱਚ ਜਨਤਕ ਨਾ ਕੀਤਾ ਗਿਆ ਤਾਂ ਇਸ ਦਾ ਵਿਰੋਧ ਕੀਤਾ ਜਾਵੇਗਾ। ਕੌਂਸਲਰ ਪੁੱਤਰ ਜ਼ਿਲ੍ਹਾ ਮੀਤ ਪ੍ਰਧਾਨ ਮਹੇਸ਼ ਸ਼ਰਮਾ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਡਾ: ਸਤੀਸ਼ ਕੁਮਾਰ ਨੇ ਕਿਹਾ ਕਿ 'ਆਪ' ਸਰਕਾਰ ਖਿੱਚਿਆ ਨੇ ਦੂਜੀ ਮੰਜ਼ਿਲ 'ਤੇ ਨਕਸ਼ਾ ਲਗਵਾ ਕੇ ਆਪਣੀ ਕਮਜ਼ੋਰੀ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ | ਉਨ੍ਹਾਂ ਕਿਹਾ ਕਿ ਜੋ ਵਾਰਡਬੰਦੀ ਦਾ ਨਕਸ਼ਾ ਲਾਇਆ ਗਿਆ ਹੈ, ਉਸ ਨੂੰ ਹੇਠਾਂ ਰੱਖਿਆ ਜਾਵੇ, ਤਾਂ ਜੋ ਹਰ ਵਿਅਕਤੀ ਇਸ ਨੂੰ ਪੜ੍ਹ ਸਕੇ।
Comentarios