13/01/2024
ਦੋ ਜਨਵਰੀ ਦੀ ਰਾਤ ਨੂੰ ਬੀਐੱਮਡਬਲਯੂ ਕਾਰ ’ਚ ਫ਼ਰਾਰ ਹੋਏ ਬਲਰਾਜ ਗਿੱਲ ਤੇ ਰਵੀ ਬਾਂਗਾ ਨੇ ਦਿਵਿਆ ਦੀ ਲਾਸ਼ ਪਟਿਆਲਾ ਦੇ ਨਜ਼ਦੀਕ ਭਾਖੜਾ ਨਹਿਰ ’ਚ ਸੁੱਟ ਦਿੱਤੀ ਸੀ। ਇਸ ਤੋਂ ਬਾਅਦ ਕਾਰ ਪਟਿਆਲਾ ਬੱਸ ਸਟੈਂਡ ’ਤੇ ਖੜ੍ਹੀ ਕਰ ਕੇ ਦੋਵੇਂ ਫ਼ਰਾਰ ਹੋ ਗਏ ਸਨ। ਬਲਰਾਜ ਗਿੱਲ ਤੇ ਚੰਡੀਗੜ੍ਹ ਤੋਂ ਟ੍ਰੇਨ ’ਚ ਹਾਵੜਾ ਸਟੇਸ਼ਨ ’ਤੇ ਪੁੱਜੀ ਤੇ ਉੱਥੋਂ ਦੋਵੇਂ ਵੱਖ ਹੋ ਗਏ। ਬਲਰਾਜ ਗਿੱਲ ਵਿਦੇਸ਼ ਭੱਜਣ ਦੀ ਫ਼ਿਰਾਕ ’ਚ ਸੀ। ਉਹ ਵੀਰਵਾਰ ਸ਼ਾਮ ਨੂੰ ਕੋਲਕਾਤਾ ਏਅਰਪੋਰਟ ਪੱਜਾ, ਪਰ ਲੁੱਕਆਊਟ ਨੋਟਿਸ ਜਾਰੀ ਹੋਣ ਕਾਰਨ ਏਅਰਪੋਰਟ ਪੁਲਿਸ ਨੇ ਫੜ ਲਿਆ।
ਗੁਰੂਗ੍ਰਾਮ ਦੇ ਏਸੀਪੀ ਕ੍ਰਾਈਮ ਵਰੁਣ ਦਹੀਆ ਨੇ ਕਿਹਾ ਕਿ ਬਲਰਾਜ ਗਿੱਲ ਨੂੰ ਤਿੰਨ ਦਿਨਾਂ ਦੇ ਟ੍ਰਾਂਜ਼ਿਟ ਰਿਮਾਂਡ ’ਤੇ ਲਿਆ ਗਿਆ ਹੈ। ਗੁਰੂਗ੍ਰਾਮ ਪੁਲਿਸ ਦੀ ਟੀਮ ਉਸਨੂੰ ਲੈ ਕੇ ਸ਼ਨਿਚਰਵਾਰ ਨੂੰ ਦੁਪਹਿਰ ਤੱਕ ਸ਼ਹਿਰ ਪਹੁੰਚ ਜਾਵੇਗੀ। ਇਸ ਤੋਂ ਬਾਅਦ ਰਿਮਾਂਡ ’ਤੇ ਲੈ ਕੇ ਉਸਦੀ ਨਿਸ਼ਾਨਦੇਹੀ ’ਤੇ ਦਿਵਿਆ ਦੀ ਲਾਸ਼ ਬਰਾਮਦ ਕੀਤੀ ਜਾਵੇਗੀ। ਸੂਤਰਾਂ ਮੁਤਾਬਕ, ਕੋਲਕਾਤਾ ਪੁਲਿਸ ਦੀ ਮੁੱਢਲੀ ਪੁੱਛਗਿੱਛ ’ਚ ਬਲਰਾਜ ਨੇ ਕਿਹਾ ਕਿ ਉਹ ਦੋਵੇਂ ਕਾਰ ’ਚ ਦਿਵਿਆ ਦੀ ਲਾਸ਼ ਲੈ ਕੇ ਦੋ ਜਨਵਰੀ ਦੀ ਰਾਤ ਨੂੰ 11 ਵਜੇ ਗੁਰੂਗ੍ਰਾਮ ਤੋਂ ਨਿਕਲੇ ਸਨ। ਦਿੱਲੀ ਦੇ ਰਸਤੇ ਸਿੱਧੇ ਪਟਿਆਲਾ ਪੱਜੇ। ਇੱਥੇ ਰਾਤ ਨੂੰ ਹੀ ਕੁਝ ਕਿਲੋਮੀਟਰ ਦੂਰ ਪਟਿਆਲਾ ਤੋਂ ਸੰਗਰੂਰ ਦੇ ਰਸਤੇ ’ਚ ਪੈਣ ਵਾਲੀ ਭਾਖੜਾ ਨਹਿਰ ’ਚ ਲਾਸ਼ ਨੂੰ ਸੁੱਟ ਦਿੱਤਾ। ਸੂਤਰਾਂ ਮੁਤਾਬਕ, ਲਾਸ਼ ਨਹਿਰ ’ਚ ਸੁੱਟਣ ਤੋਂ ਬਾਅਦ ਦੋਵੇਂ ਮੁਲਜ਼ਮ ਪਟਿਆਲਾ ਵਾਪਸ ਆਏ। ਬੱਸ ਸਟੈਂਡ ’ਤੇ ਕਾਰ ਖੜ੍ਹੀ ਕੀਤੀ ਤੇ ਫਿਰ ਟੈਕਸੀ ’ਚ ਉਦੈਪੁਰ ਵੱਲ ਨਿਕਲੇ। ਚਾਰ ਜਨਵਰੀ ਦੀ ਸ਼ਾਮ ਨੂੰ ਬੀਐੱਮਡਬਲਯੂ ਕਾਰ ਪੁਲਿਸ ਨੇ ਪਟਿਆਲਾ ਬੱਸ ਸਟੈਂਡ ਤੋਂ ਲਾਵਾਰਿਸ ਹਾਲਤ ’ਚ ਬਰਾਮਦ ਕੀਤੀ ਸੀ। ਪੁਲਿਸ ਟੀਮ ਵੱਲੋਂ ਪਿੱਛਾ ਕੀਤੇ ਜਾਣ ’ਤੇ ਦੋਵੇਂ ਮੁਲਜ਼ਮ ਉਦੈਪੁਰ ਤੋਂ ਵਾਪਸ ਚੰਡੀਗੜ੍ਹ ਆਏ ਤੇ ਇੱਥੋਂ ਟ੍ਰੇਨ ’ਚ ਸਵਾਰ ਹੋ ਕੇ ਹਾਵੜਾ ਪੁੱਜੇ। ਉੱਥੇ ਇਸ ਤੋਂ ਪਹਿਲਾਂ ਦੋਵੇਂ ਮੁਲਜ਼ਮਾਂ ਦੀ ਲੋਕੇਸ਼ਨ ਉੱਤਰ ਪ੍ਰਦੇਸ਼ ’ਚ ਮਿਲੀ ਸੀ।
Comments