13/11/2023 ,Mumbai
ਮਹਾਰਾਸ਼ਟਰ ਦੇ ਮਾਲੇਗਾਓਂ 'ਚ ਬਾਲੀਵੁੱਡ ਸਟਾਰ ਸਲਮਾਨ ਖਾਨ ਦੀ ਫਿਲਮ 'ਟਾਈਗਰ-3' ਦੇ ਸ਼ੋਅ ਦੌਰਾਨ ਸਿਨੇਮਾਘਰ ਦੇ ਅੰਦਰ ਪਟਾਕੇ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪਟਾਕੇ ਚਲਾਉਣ ਨਾਲ ਸਿਨੇਮਾ ਹਾਲ 'ਚ ਹਫੜਾ-ਦਫੜੀ ਮੱਚ ਗਈ। ਸਲਮਾਨ ਖਾਨ ਦੇ ਪ੍ਰਸ਼ੰਸਕਾਂ ਵੱਲੋਂ ਪਟਾਕੇ ਚਲਾਉਣ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਲੇਗਾਓਂ ਪੁਲਿਸ ਨੇ ਮਹਾਰਾਸ਼ਟਰ ਪੁਲਿਸ ਐਕਟ ਦੀ ਧਾਰਾ 112 ਅਤੇ 117 ਦੇ ਤਹਿਤ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਲੋਕ ਕੁਰਸੀਆਂ ਦੇ ਉੱਪਰੋਂ ਕੁੱਦ ਕੇ ਭੱਜੇ।ਇਸ ਦੇ ਨਾਲ ਹੀ ਅਦਾਕਾਰਾ ਸਲਮਾਨ ਖਾਨ ਨੇ ਸਿਨੇਮਾ ਹਾਲ ਦੇ ਅੰਦਰ ਪਟਾਕੇ ਚਲਾਉਣ ਦੀ ਘਟਨਾ ਦਾ ਨੋਟਿਸ ਲੈਂਦਿਆਂ ਇਸ ਮੁੱਦੇ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ, "ਮੈਂ ਟਾਈਗਰ 3 ਦੇ ਦੌਰਾਨ ਥੀਏਟਰ ਦੇ ਅੰਦਰ ਆਤਿਸ਼ਬਾਜ਼ੀ ਬਾਰੇ ਸੁਣਿਆ। ਇਹ ਖਤਰਨਾਕ ਹੈ। ਆਓ ਆਪਣੇ ਆਪ ਨੂੰ ਤੇ ਦੂਜਿਆਂ ਨੂੰ ਜੋਖ਼ਮ 'ਚ ਪਾਏ ਬਿਨਾਂ ਫਿਲਮ ਦਾ ਆਨੰਦ ਮਾਣੀਏ। ਸੁਰੱਖਿਅਤ ਰਹੋ।"
ਫਿਲਮ ਨਿਰਦੇਸ਼ਕ ਰਾਮ ਗੋਪਾਲ ਵਰਮਾ ਨੇ ਵੀ ਇਸ ਵਾਇਰਲ ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਸ਼ੰਸਕਾਂ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਐਕਸ 'ਤੇ ਹਾਲ ਦੇ ਅੰਦਰ ਆਤਿਸ਼ਬਾਜ਼ੀ ਕਰਨ ਦੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, "...ਤੇ ਸਾਨੂੰ ਲਗਦਾ ਹੈ ਕਿ ਅਸੀਂ ਪਾਗਲ ਨਹੀਂ ਹਾਂ।" ਉੱਥ ਹੀ ਯੂਜ਼ਰ ਨੇ ਰਾਮ ਗੋਪਾਲ ਵਰਮਾ ਦੀ ਪੋਸਟ 'ਤੇ ਕਿਹਾ ਹੈ ਕਿ ਹਰ ਕਿਸੇ ਦੀ ਜਾਨ ਨੂੰ ਖਤਰੇ 'ਚ ਪਾਉਣਾ ਘਿਣਾਉਣਾ ਕੰਮ ਹੈ। ਇਕ ਹੋਰ ਯੂਜ਼ਰ ਨੇ ਐਕਸ 'ਤੇ ਲਿਖਿਆ, "ਅੱਜ, ਸਰਕਾਰ ਨੇ ਬਾਹਰ ਪਟਾਕੇ ਚਲਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ ਪਰ ਉਹ ਸਿਨੇਮਾਘਰਾਂ ਦੇ ਅੰਦਰ ਪਟਾਕੇ ਚਲਾ ਰਹੇ ਹਨ।" ਇਸ ਤੋਂ ਇਲਾਵਾ ਕਈ ਯੂਜ਼ਰਜ਼ ਨੇ ਮੁਲਜ਼ਮਾਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ।
Comments