google-site-verification=ILda1dC6H-W6AIvmbNGGfu4HX55pqigU6f5bwsHOTeM
top of page

ਬੱਬੂ ਮਾਨ ਦੀ ਗਾਇਕੀ ਨੇ ਝੂਮਣ ਲਾਏ ਬ੍ਰਿਸਬੇਨ ਵਾਸੀ, 'ਚੰਨ ਚਾਨਣੀ...' ਗਾਣੇ 'ਤੇ ਖ਼ੂਬ ਨੱਚੇ ਸਰੋਤੇ

13/08/2024

ਪੰਜਾਬੀ ਗਾਇਕਾਂ ਵਿੱਚੋਂ ਬੱਬੂ ਮਾਨ ਆਪਣੇ ਬਹੁਤੇ ਗੀਤ ਆਪ ਲਿਖਦਾ ਹੈ। ਲਫ਼ਜ਼ਾਂ ਨਾਲ ਖੇਡਣ ਦਾ ਉਸ ਦਾ ਆਪਣਾ ਹੀ ਸਲੀਕਾ ਹੈ। ਉਸ ਦੇ ਗੀਤਾਂ ਦੇ ਮੁੱਖੜੇ ਆਮ ਲੋਕਾਂ ਦੀ ਜ਼ੁਬਾਨ ’ਤੇ ਚੜ੍ਹਨ ਵਾਲੇ ਹੁੰਦੇ ਹਨ ਜਦੋਂ ਕਿ ਅੰਤਰਿਆਂ ਵਿੱਚ ਸਾਹਿਤੱਕਤਾ ਤੇ ਵਿਦਵਤਾ ਦੀ ਛੋਹ ਲਾਜ਼ਮੀ ਹੁੰਦੀ ਹੈ। ਬੱਬੂ ਮਾਨ ਨੂੰ ਲਿਖਣਾ ਵੀ ਆਉਂਦਾ ਹੈ ਅਤੇ ਉਸ ਦੀ ਗਾਇਕੀ ਬਾਰੇ ਸਾਰੇ ਜਾਣੂ ਵੀ ਹਨ।


ਉਸ ਦੀ ਪੰਜਾਬੀ ਗਾਇਕੀ ਦੇ ਵਿਹੜੇ ਆਪਣੀ ਵਿਲੱਖਣ ਪਛਾਣ ਹੈ। ਉਸ ਦੀ ਸਟੇਜ ’ਤੇ ਗਾਇਕੀ ਕਈ ਵਾਰ ਟਰੈਕ ਚੱਲਣ ਦਾ ਭੁਲੇਖਾ ਪਾ ਦਿੰਦੀ ਹੈ। ਸ਼ਬਦਾਂ ਦੇ ਉਚਾਰਣ ਵਿਚਲਾ ਰੰਗ ਉਸ ਦੀ ਗਾਇਕੀ ਨੂੰ ਚਾਰ ਚੰਨ ਲਾਉਂਦਾ ਹੈ। ਇੱਕ ਵਾਰ ਉਸ ਦੇ ਅੰਦਰੋਂ ਅਦਾਕਾਰੀ ਨੇ ਵੀ ਅੰਗੜਾਈ ਲਈ ਸੀ ਪਰ ਉਸ ਦਾ ਫੋਕਸ ਹਮੇਸ਼ਾ ਗਾਇਕੀ ਹੀ ਰਹੀ ਹੈ। ਬੀਤੇ ਸ਼ਨੀਵਾਰ ਬ੍ਰਿਸਬੇਨ 'ਚ ਬੈਲਾ ਕਾਲਜ, ਕੁਈਨਸਲੈਂਡ ਟੈਕਸੀ ਕਲੱਬ, ਵਿਰਸਾ ਪ੍ਰੋਡਕਸ਼ਨ ਦੇ ਸਹਿਯੋਗ ਨਾਲ ਬੱਬੂ ਮਾਨ ਲਾਈਵ ਸ਼ੋਅ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਹਿੱਲਸੌਂਗ ਮਾਊਂਟ ਗਰਾਵਟ ਵਿਖੇ ਕਰਵਾਇਆ ਗਿਆ।


ਬ੍ਰਿਸਬੇਨ ਵਾਸੀਆਂ ਤੇ ਨੌਜਵਾਨ ਪੀੜੀ 'ਚ ਬੱਬੂ ਮਾਨ ਨੂੰ ਵੇਖਣ ਤੇ ਸੁਣਨ ਲਈ ਭਾਰੀ ਉਸ਼ਾਹ ਸੀ। ਪ੍ਰੋਗਰਾਮ 'ਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਤੋਂ ਬਚਣ ਲਈ ਪੁਲਿਸ ਪ੍ਰਸ਼ਾਸਨ ਤੇ ਸਕਿਉਰਿਟੀ ਦਾ ਪੂਰਾ ਸਹਿਯੋਗ ਲਿਆ ਗਿਆ। ਇਸ ਮੌਕੇ ਬੱਬੂ ਮਾਨ ਨੂੰ ਸੁਣਨ ਆਏ ਸਰੋਤਿਆਂ ਦੀ ਫਰਮਾਇਸ਼ੀ ਤੇ 'ਚੰਨ ਚਾਨਣੀ', 'ਹਸ਼ਰ', 'ਉਚੀਆਂ ਇਮਾਰਤਾਂ' ਵਰਗੇ ਕਈ ਗੀਤ ਬੱਬੂ ਮਾਨ ਨੇ ਸਣਾਏ ਤੇ ਮਾਨ ਨੇ ਸਰੋਤਿਆਂ ਨੂੰ ਨਸ਼ਿਆਂ ਤੇ ਹੋਰਨਾਂ ਸਮਾਜਿਕ ਬੁਰਾਈਆ ਤੋਂ ਦੂਰ ਰਹਿਣ ਲਈ ਕਿਹਾ।



ਇਸ ਮੌਕੇ ਬ੍ਰਿਸਬੇਨ ਦੀਆਂ ਕਈ ਨਾਮਵਰ ਹਸਤੀਆਂ ਮੌਜ਼ੂਦ ਸਨ ਤੇ ਸ਼ੋਅ ਦੋਰਾਨ ਮੰਚ ਦਾ ਸੰਚਾਲਨ ਜਯੋਤੀ-ਅਮਰਜੋਤ ਗੋਰਾਇਆ ਵੱਲੋਂ ਕੀਤਾ ਗਿਆ ਅਤੇ ਪ੍ਰਬੰਧਕ ਰਿਕੀ ਰੰਧਾਵਾ, ਰਵੀ ਧਾਲੀਵਾਲ, ਰਿੰਕੂ ਮਾਡੀ, ਸਨੀ ਸਿੰਘ ਵੱਲੋਂ ਪੰਜਾਬੀ ਭਾਈਚਾਰੇ ਦਾ ਸ਼ੋਅ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ ਗਿਆ।

Comments


Logo-LudhianaPlusColorChange_edited.png
bottom of page