19/03/2024
ਠਾਕੁਰ ਬਾਂਕੇ ਬਿਹਾਰੀ ਮੰਦਰ 'ਚ ਰੰਗਭਰਨੀ ਇਕਾਦਸ਼ੀ ਤੋਂ ਹੋਲੀ ਦੀ ਸ਼ੁਰੂਆਤ ਹੋਵੇਗੀ। ਤਾਂ ਪੰਜ ਦਿਨ ਤਕ ਸਵੇਰ ਤੋਂ ਸ਼ਾਮ ਤਕ ਮੰਦਰ 'ਚ ਹੋਣ ਵਾਲੀ ਰੰਗਾਂ ਦੀ ਹੋਲੀ 'ਚ ਸਰਾਬੋਰ ਹੋਣ ਨੂੰ ਦੇਸ਼-ਦੁਨੀਆ ਤੋਂ ਲੱਖਾਂ ਸ਼ਰਧਾਲੂ ਵਰਿੰਦਾਵਨ 'ਚ ਡੇਰਾ ਲਾਉਣਗੇ। ਹੋਲੀ ਦਾ ਆਨੰਦ ਲੈਣ ਲਈ ਸ਼ਰਧਾਲੂਆਂ ਨੇ ਵਰਿੰਦਾਵਨ ਦੇ ਹੋਟਲਾਂ ਤੇ ਗੈਸਟ ਹਾਊਸਾਂ 'ਚ ਆਪਣੀ ਬੁਕਿੰਗ ਕਰਵਾ ਲਈ ਹੈ। ਹਾਲਾਤ ਇਹ ਹਨ ਕਿ ਹੋਲੀ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਹੀ ਸ਼ਹਿਰ ਦੇ ਸਾਰੇ ਹੋਟਲ ਤੇ ਗੈਸਟ ਹਾਊਸ ਪੂਰੀ ਤਰ੍ਹਾਂ ਨਾਲ ਭਰ ਗਏ ਹਨ। ਅਜਿਹੇ 'ਚ ਬਿਨਾਂ ਬੁਕਿੰਗ ਦੇ ਆਉਣ ਵਾਲੇ ਸ਼ਰਧਾਲੂਆਂ ਨੂੰ ਘਰ-ਘਰ ਭਟਕਣ ਲਈ ਮਜਬੂਰ ਹੋਣਾ ਪਵੇਗਾ।
20 ਮਾਰਚ ਤੋਂ ਹੋਵੇਗੀ ਹੋਲੀ ਦੀ ਸ਼ੁਰੂਆਤ
ਠਾਕੁਰ ਬਾਂਕੇ ਬਿਹਾਰੀ ਮੰਦਰ 'ਚ 20 ਮਾਰਚ ਨੂੰ ਰੰਗਭਰਨੀ ਇਕਾਦਸ਼ੀ ਤੋਂ ਹੋਲੀ ਸ਼ੁਰੂ ਹੋਵੇਗੀ। ਉਸੇ ਦਿਨ ਪੰਚਕੋਸੀ ਪਰਿਕਰਮਾ ਲਈ ਲਗਪਗ 10 ਤੋਂ 12 ਲੱਖ ਸ਼ਰਧਾਲੂ ਵਰਿੰਦਾਵਨ 'ਚ ਡੇਰਾ ਲਾਉਣਗੇ। ਦੇਸ਼ ਅਤੇ ਦੁਨੀਆ ਭਰ ਤੋਂ ਆਉਣ ਵਾਲੇ ਸ਼ਰਧਾਲੂ ਇਨ੍ਹੀਂ ਦਿਨੀਂ ਵਰਿੰਦਾਵਨ 'ਚ ਰਹਿਣ ਲਈ ਹੋਟਲਾਂ, ਗੈਸਟ ਹਾਊਸਾਂ ਤੇ ਆਸ਼ਰਮਾਂ 'ਚ ਆਪਣੀ ਬੁਕਿੰਗ ਕਰਵਾ ਚੁੱਕੇ ਹਨ। ਜ਼ਿਆਦਾਤਰ ਆਸ਼ਰਮਾਂ 'ਚ ਹੋਲੀ ਦਾ ਤਿਉਹਾਰ ਤੇ ਸ਼੍ਰੀਮਦ ਭਾਗਵਤ ਕਥਾਵਾਂ ਵੀ ਚੱਲ ਰਹੀਆਂ ਹਨ।
ਜੋ ਕਿ ਹੋਲੀ ਤਕ ਜਾਰੀ ਰਹੇਗਾ। ਅਜਿਹੇ 'ਚ ਸ਼ਰਧਾਲੂ ਸ਼ਹਿਰ ਦੇ ਦੋ ਹਜ਼ਾਰ ਤੋਂ ਵੱਧ ਗੈਸਟ ਹਾਊਸਾਂ ਤੇ ਚਾਰ ਦਰਜਨ ਦੇ ਕਰੀਬ ਛੋਟੇ-ਵੱਡੇ ਹੋਟਲਾਂ 'ਚ ਠਹਿਰਣ ਲਈ ਆਪਣੀ ਬੁਕਿੰਗ ਕਰਵਾ ਚੁੱਕੇ ਹਨ।
ਸੋਮਵਾਰ ਨੂੰ ਸਥਿਤੀ ਅਜਿਹੀ ਰਹੀ ਕਿ ਬਿਨਾਂ ਬੁਕਿੰਗ ਦੇ ਆਏ ਸ਼ਰਧਾਲੂ ਠਹਿਰਨ ਲਈ ਹੋਟਲਾਂ ਤੇ ਗੈਸਟ ਹਾਊਸਾਂ 'ਚ ਕਮਰੇ ਤੋਂ ਦੂਜੇ ਕਮਰੇ 'ਚ ਭਟਕਦੇ ਦੇਖੇ ਗਏ। ਜਦੋਂਕਿ ਨਵੀਆਂ ਵਿਕਸਤ ਹੋਈਆਂ ਕਲੋਨੀਆਂ 'ਚ ਲੋਕਾਂ ਨੇ ਘਰਾਂ ਨੂੰ ਗੈਸਟ ਹਾਊਸ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਹੈ ਤੇ ਭੀੜ ਨੂੰ ਦੇਖਦਿਆਂ ਮੋਟੇ ਕਿਰਾਏ ਵਸੂਲੇ ਜਾ ਰਹੇ ਹਨ। ਇੱਥੇ ਨਾ ਤਾਂ ਕੋਈ ਐਂਟਰੀ ਹੈ ਤੇ ਨਾ ਹੀ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਦੇ ਮਾਲੀਏ ਦਾ ਲਾਭ ਮਿਲੇਗਾ।
ਇਸ ਦੇ ਬਾਵਜੂਦ ਇਕ-ਇਕ ਕਮਰੇ ਲਈ ਸ਼ਰਧਾਲੂਆਂ 'ਚ ਪਹਿਲਾਂ ਹੀ ਮੁਕਾਬਲਾ ਹੈ। ਹਾਲਾਤ ਇਹ ਹਨ ਕਿ ਰੰਗਭਰਨੀ ਇਕਾਦਸ਼ੀ ਤੋਂ ਲੈ ਕੇ ਹੋਲੀ ਤਕ ਜੇਕਰ ਕੋਈ ਵੀ ਸ਼ਰਧਾਲੂ ਬਿਨਾਂ ਬੁਕਿੰਗ ਦੇ ਵਰਿੰਦਾਵਨ ਆਉਂਦਾ ਹੈ ਤਾਂ ਉਸ ਨੂੰ ਰਹਿਣ ਲਈ ਕਮਰਾ ਮਿਲਣਾ ਸੰਭਵ ਨਹੀਂ ਹੋਵੇਗਾ।
Comments