22/01/2024
ਸਥਾਨਕ ਕੈਲਾਸ਼ ਨਗਰ ਨੰਦਾ ਕਲੋਨੀ ਵਿੱਚ ਵਿਆਹੀ ਦੋ ਬੱਚਿਆਂ ਦੀ ਮਾਂ ਨੇ ਪਰਿਵਾਰਕ ਕਲੇਸ਼ ਦੇ ਚਲਦੇ ਮੌਤ ਨੂੰ ਗਲੇ ਲਗਾ ਲਿਆ। ਜਹਿਰ ਖਾ ਕੇ ਜਿੰਦਗੀ ਨੂੰ ਅਲਵਿਦਾ ਆਖਣ ਵਾਲੀ ਮ੍ਰਿਤਕਾ ਦੀ ਪਛਾਣ ਆਰਤੀ ਰਾਣਾ ਦੇ ਰੂਪ ਵਿੱਚ ਹੋਈ ਹੈ। ਉਕਤ ਮਾਮਲੇ ਵਿੱਚ ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਮ੍ਰਿਤਕਾ ਆਰਤੀ ਦੇ ਭਰਾ ਅੰਮ੍ਰਿਤਸਰ ਦੇ ਰਹਿਣ ਵਾਲੇ ਅਰੁਣ ਦੇ ਬਿਆਨ ਉੱਪਰ ਨੰਦਾ ਕਲੋਨੀ ਵਾਸੀ ਰਕੇਸ਼ ਕੁਮਾਰ ਖਿਲਾਫ ਆਤਮ ਹੱਤਿਆ ਲਈ ਮਜਬੂਰ ਕਰਨ ਤੇ ਦੋਸ਼ ਵਿੱਚ ਪਰਚਾ ਦਰਜ ਕਰ ਲਿਆ ਹੈ
ਅਰੁਣ ਕੁਮਾਰ ਮੁਤਾਬਕ ਉਸ ਦੀ ਭੈਣ ਆਰਤੀ ਦਾ ਵਿਆਹ ਕਰੀਬ ਸੱਤ ਸਾਲ ਪਹਿਲਾਂ ਨੰਦਾ ਕਲੋਨੀ ਕੈਲਾਸ਼ ਨਗਰ ਦੇ ਰਹਿਣ ਵਾਲੇ ਰਕੇਸ਼ ਕੁਮਾਰ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਆਰਤੀ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਪਰ ਆਰਤੀ ਦੇ ਸਹੁਰੇ ਪਰਿਵਾਰ ਦੀ ਅਣਗੈਲੀ ਕਾਰਨ ਉਸ ਬੱਚੇ ਦੀ ਮੌਤ ਹੋ ਗਈ। ਇਸ ਤੋਂ ਬਾਅਦ ਆਰਤੀ ਨੇ ਇੱਕ ਬੇਟੀ ਅਤੇ ਬੇਟੇ ਨੂੰ ਜਨਮ ਦਿੱਤਾ ਪਰ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਪਤੀ ਪਤਨੀ ਵਿੱਚ ਕਾਫੀ ਘਰੇਲੂ ਕਲੇਸ਼ ਰਹਿਣ ਲੱਗਾ ਸੀ। ਅਰੁਣ ਮੁਤਾਬਿਕ ਉਸ ਦੀ ਭੈਣ ਆਰਤੀ ਰਾਣਾ ਨਾਲ ਆਮ ਤੌਰ ਤੇ ਰਕੇਸ਼ ਕੁੱਟਮਾਰ ਕਰਦਾ ਰਹਿੰਦਾ ਸੀ। ਆਰਤੀ ਨੇ ਕਈ ਵਾਰ ਆਪਣੇ ਪੇਕੇ ਪਰਿਵਾਰ ਨੂੰ ਫੋਨ ਕਰਕੇ ਪਤੀ ਦੇ ਮਾੜੇ ਵਿਵਹਾਰ ਬਾਰੇ ਜਾਣਕਾਰੀ ਵੀ ਦਿੱਤੀ ਪਰ ਹਰ ਵਾਰ ਰਕੇਸ਼ ਪਰਵਾਰਕ ਰਾਈ ਨਵੇਂ ਕਰਕੇ ਆਰਤੀ ਨੂੰ ਆਪਣੇ ਨਾਲ ਵਾਪਸ ਲੈ ਜਾਂਦਾ ਸੀ। ਸ਼ਿਕਾਇਤ ਕਰਤਾ ਮੁਤਾਬਕ 18 ਜਨਵਰੀ ਨੂੰ ਕਿਸੇ ਰਿਸ਼ਤੇਦਾਰ ਨੇ ਉਹਨਾਂ ਨੂੰ ਫੋਨ ਕਰਕੇ ਆਰਤੀ ਦੀ ਸਥਾਨਕ ਦਿਆਨੰਦ ਹਸਪਤਾਲ ਵਿੱਚ ਸ਼ੱਕੀ ਮੌਤ ਦੀ ਜਾਣਕਾਰੀ ਦਿੱਤੀ। ਅੰਮ੍ਰਿਤਸਰ ਤੋਂ ਲੁਧਿਆਣਾ ਆ ਕੇ ਉਹਨਾਂ ਇਸ ਮਾਮਲੇ ਦੀ ਜਾਣਕਾਰੀ ਥਾਣਾ ਬਸਤੀ ਜੋਧੇਵਾਲ ਪੁਲਿਸ ਕੋਲ ਦਰਜ ਕਰਵਾਈ ਤਾਂ ਪੁਲਿਸ ਨੇ ਮੁਲਜਮਰਕੇਸ਼ ਕੁਮਾਰ ਖਿਲਾਫ ਆਰਤੀ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਅਧੀਨ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
Comments