ਲੁਧਿਆਣਾ , 24 ਜੁਲਾਈ
ਪੰਜਾਬ ਕਾਲੋਨਾਈਜ਼ਰਜ ਅਤੇ ਪ੍ਰਾਪਰਟੀ ਡੀਲਰ ਐਸੋਸੀਏਸਨ ਦੀ ਕੋਰ ਕਮੇਟੀ ਦੀ ਇਕ ਮੀਟਿੰਗ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਲਾਂਬਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ 23 ਜ਼ਿਲਿਆਂ ਅਤੇ ਹੋਰ ਤਹਿਸੀਲਾਂ ਦੀਆਂ ਐਸੋਸੀਏਸਨਾ ਦੇ ਮੈਂਬਰ ਅਤੇ ਅਹੁਦੇਦਾਰ ਪਹੁੰਚੇ,ਜਿਸ ਵਿਚ ਐਨ ਓ ਸੀ ਬੰਦ ਕਰਨ, ਕੁਲੈਕਟਰ ਰੇਟਾਂ ਵਿੱਚ ਵਾਧਾ ਕਰਨ,ਪ੍ਰਾਪਰਟੀ ਕਾਰੋਬਾਰੀਆਂ ਤੇ ਪਰਚੇ ਕਰਨਾਅਤੇ ਰੀਅਲ ਅਸਟੇਟ ਸੈਕਟਰ ਪ੍ਰਤੀ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ ਵਿਚਾਰ ਚਰਚਾ ਕੀਤੀ ਗਈ ਅਤੇ ਅੱਗੇ ਮੰਗਾਂ ਨਾ ਮੰਨਣ ਦੀ ਹਾਲਤ ਵਿੱਚ ਸੰਘਰਸ਼ ਦੀ ਰਣਨੀਤੀ ਤੇ ਵਿਚਾਰ ਕੀਤਾ ਗਿਆ,ਜਿਸ ਵਿੱਚ ਇਕ ਹੋਰ ਪੱਖ ਉਭਰ ਕੇ ਸਾਹਮਣੇ ਆਇਆ ਕਿ ਰੀਅਲ ਅਸਟੇਟ ਸੈਕਟਰ ਵਿੱਚ ਪਬਲਿਕ ਨੇ ਬਹੁਤ ਭਾਰੀ ਨਿਵੇਸ਼ ਕੀਤਾ ਹੋਇਆ ਹੈ, ਐਨ ਓ ਸੀ ਅਤੇ ਰਜਿਸਟਰੀਆਂ ਬੰਦ ਹੋਣ ਕਾਰਨ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੂੰ ਐਨ ਆਰ ਆਈਜ਼ ਅਤੇ ਨਿਰਮਾਣ ਅਧੀਨ ਘਰਾਂ ਅਤੇ ਸਨਅਤਾ ਤੇ ਬਹੁਤ ਮਾਰੂ ਅਸਰ ਪੈ ਰਿਹਾ ਹੈ, ਜਿਸ ਦਾ ਹੱਲ ਕੱਢਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਪੇਜ ਨੰ 15 ਉਪਰ ਲਿਖ ਕੇ ਮੌਜੂਦਾ ਵਸ ਚੁਕੀਆਂ ਕਲੋਨੀਆਂ ਨੂੰ ਨਿਯਮਤ ਕਰਨ ਦਾ ਵਾਅਦਾ ਕੀਤਾ ਸੀ,ਇਸ ਸਬੰਧੀ ਐਸੋਸੀਏਸ਼ਨ ਜਲਦੀ ਹੀ ਪੰਜਾਬ ਲੈਵਲ ਦੀ ਲੁਧਿਆਣਾ ਵਿਖੇ ਵੀਰਵਾਰ ਨੂੰ ਰੈਲੀ ਕਰੇਗੀ ਅਤੇ ਸਾਰੇ ਪੰਜਾਬ ਵਿੱਚ ਧਰਨੇ ਲਾਵੇਗੀ
ਗਗਨਦੀਪ ਸਿੰਘ,ਦੀਪਕ ਬਡਿਆਲ,ਹਰਮਿੰਦਰ ਸਿੰਘ,ਜਲੰਧਰ ਤੋਂ ਅਸ਼ਵਨੀ ਗੁਪਤਾ ,ਅੰਕੁਰ ਸਿੰਗਲਾ , ਰਾਜ ਕੁਮਾਰ ਰਾਣਾ ਪਟਿਆਲਾ ਤੋਂ,ਸੰਗਰੂਰ ਤੋਂ ਹਰਿੰਦਰ ਗਰੇਵਾਲ ,ਰਾਮਮੂਰਤੀ ਗੋਬਿੰਦਗੜ੍ਹ ਤੋਂ,ਮਨਮੀਤ ਸਿੰਘ ਪੱਟੀ ਤੋਂ ,ਪਰਮਜੀਤ ਸਿੰਘ ਪਠਾਨਕੋਟ ਤੋਂ,ਅਰਵਿੰਦ ਸ਼ਰਮਾ ਨਾਭਾ ਤੋਂ ,ਲਵਲੀ ਮੰਗੀ ਕੋਟਕਪੂਰਾ ਤੋਂ, ਮਹਿੰਦਰ ਗੋਇਲ ਜਨਪਥ ,ਟਿੱਕਾ ਚਾਵਲਾ ਸੁਖਮਨੀ ,ਸਤਵਿੰਦਰ ਸਿੰਘ ਸਾਹਨੇਵਾਲ ਸ਼ਾਮਲ ਸਨ
Comments