google-site-verification=ILda1dC6H-W6AIvmbNGGfu4HX55pqigU6f5bwsHOTeM
top of page

ਪੂਰੇ ਪੰਜਾਬ 'ਚ ਬੱਸ-ਟਰੱਕ ਚਾਲਕਾਂ ਦਾ ਚੱਕਾ ਜਾਮ, ਕਈ ਪੰਪਾਂ 'ਤੇ ਪੈਟਰੋਲ-ਡੀਜ਼ਲ ਖ਼ਤਮ, ਲੋਕ ਪਰੇਸ਼ਾਨ

02/01/2024

ਸੂਬੇ ਦੇ ਕਈ ਜ਼ਿਲ੍ਹਿਆਂ ’ਚ ਸੋਮਵਾਰ ਦੇਰ ਸ਼ਾਮ ਨੂੰ ਪੈਟਰੋਲ ਪੰਪਾਂ ’ਤੇ ਪੈਟਰੋਲ ਖ਼ਤਮ ਹੋ ਗਿਆ ਤੇ ਅੱਜ ਮੰਗਲਵਾਰ ਨੂੰ ਵੀ ਕਈ ਥਾਈਂ ਲੰਬੀਆਂ ਲਾਈਨਾਂ ਲੱਗ ਗਈਆਂ ਹ ਨ। ਲੁਧਿਆਣਾ ਦੇ ਜ਼ਿਆਦਾਤਰ ਪੰਪਾਂ 'ਤੇ ਸਵੇਰ ਤੋਂ ਹੀ ਭਾਰੀ ਭੀੜ ਹੈ। ਲੋਕਾਂ 'ਚ ਪੈਟਰੋਲ-ਡੀਜ਼ਲ ਖ਼ਤਮ ਹੋਣ ਦਾ ਡਰ ਬਣਿਆ ਹੋਇਆ ਹੈ। ਲਾਡੋ ਵਾਲੀ ਰੋਡ ’ਤੇ ਸਰਕਾਰੀ ਪੈਟਰੋਲ ਪੰਪ ’ਤੇ ਵਾਹਨਾਂ ਦੀ ਭੀੜ ਕਾਰਨ ਸੜਕ ’ਤੇ ਜਾਮ ਲੱਗ ਗਿਆ। ਜਲੰਧਰ ਦੇ ਸੰਵਿਧਾਨ ਚੌਕ ਨੇੜੇ ਪੈਟਰੋਲ ਪੰਪ ਦੇ ਬਾਹਰ ਡਰਾਈਵਰਪੈਟਰੋਲ ਭਰਵਾਉਣ ਲਈ ਖੜ੍ਹੇ ਨਜ਼ਰ ਆਏ।

ਏਨਾ ਹੀ ਨਹੀਂ, ਕਈ ਪੰਪਾਂ ’ਤੇ ਡੀਜ਼ਲ ਵੀ ਖ਼ਤਮ ਹੋਣ ਦੀ ਸੂਚਨਾ ਹੈ। ਰੂਪਨਗਰ ’ਚ ਪੈਟਰੋਲ ਪੰਪਾਂ ’ਤੇ ਦੇਰ ਸ਼ਾਮ ਨੂੰ ਪੈਟਰੋਲ ਤੇ ਡੀਜ਼ਲ ਪੁਆਉਣ ਲਈ ਵਾਹਨਾਂ ਦੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਲੁਧਿਆਣਾ ਤੇ ਬਰਨਾਲਾ ’ਚ ਵੀ ਇਹੀ ਸਥਿਤੀ ਰਹੀ।

ਟਰੋਲ ਪੰਪ ਐਸੋਸੀਏਸ਼ਨ ਬਰਨਾਲਾ ਦੇ ਉਪ ਪ੍ਰਧਾਨ ਵਿਕਾਸ ਬਾਂਸਲ ਬੰਟੀ ਦੇ ਮੁਤਾਬਕ, ਤੇਲ ਟੈਂਕਰਾਂ ਦੀ ਦੋ ਦਿਨਾਂ ਤੋਂ ਚੱਲ ਰਹੀ ਹੜਤਾਲ ਦੇ ਕਾਰਨ ਅਜਿਹੀ ਸਥਿਤੀ ਬਣੀ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ’ਚ ਕਰੀਬ ਸੱਠ ਪੈਟਰੋਲ ਪੰਪ ਹਨ। ਜ਼ਿਆਦਾਤਰ ਪੰਪਾਂ ’ਤੇ ਸੋਮਵਾਰ ਰਾਤ ਨੂੰ ਡੀਜ਼ਲ ਖ਼ਤਮ ਹੋ ਚੁੱਕਾ ਹੈ। ਪੈਟਰੋਲ ਰਾਤ ਨੂੰ ਖ਼ਤਮ ਹੋਣ ਦੇ ਆਸਾਰ ਹਨ। ਉਨ੍ਹਾਂ ਕਿਹਾ ਕਿ ਸਥਿਤੀ ਅੱਗੇ ਹੋਰ ਗੰਭੀਰ ਹੋਣ ਦਾ ਖਦਸ਼ਾ ਹੈ।


ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ 'ਚ ਰੁਕੇ ਵਾਹਨਾਂ ਦੇ ਚੱਕੇ

ਹਿੱਟ ਐਂਡ ਰਨ ਕਾਨੂੰਨ 'ਚ ਸਜ਼ਾ ਨੂੰ ਸਖ਼ਤ ਕਰਨ ਦੇ ਵਿਰੋਧ 'ਚ ਡਰਾਈਵਰਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਦਾ ਮੰਗਲਵਾਰ ਯਾਨੀ ਅੱਜ ਦੂਜਾ ਦਿਨ ਹੈ। ਹੜਤਾਲ ਦਾ ਅਸਰ ਪੰਜਾਬ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਉੱਤਰਾਖੰਡ ਸਮੇਤ ਕਈ ਸੂਬਿਆਂ 'ਚ ਦਿਖਾਈ ਦੇ ਰਿਹਾ ਹੈ।

ਕੀ ਹੈ ਕਾਨੂੰਨ?

ਜ਼ਿਕਰਯੋਗ ਹੈ ਕਿ ਨਵੇਂ ਕਾਨੂੰਨ ਦੇ ਤਹਿਤ ਟੱਕਰ ਮਾਰ ਕੇ ਭੱਜਣ ਤੇ ਦੁਰਘਟਨਾ ਦੀ ਸੂਚਨਾ ਨਾ ਦੇਣ 'ਤੇ ਡਰਾਈਵਰਾਂ ਨੂੰ 10 ਸਾਲ ਤੱਕ ਦੀ ਸਜ਼ਾ ਤੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਪਹਿਲਾਂ ਆਈਪੀਸੀ ਦੀ ਧਾਰਾ 304ਏ (ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ) ਤਹਿਤ ਦੋਸ਼ੀ ਨੂੰ ਸਿਰਫ਼ ਦੋ ਸਾਲ ਦੀ ਜੇਲ੍ਹ ਹੋ ਸਕਦੀ ਸੀ।

Comentarios


Logo-LudhianaPlusColorChange_edited.png
bottom of page