google-site-verification=ILda1dC6H-W6AIvmbNGGfu4HX55pqigU6f5bwsHOTeM
top of page

ਪੰਜਾਬ ਸਰਕਾਰ ਨੇ ਜਾਰੀ ਕੀਤਾ 2024 ਦੀਆਂ ਛੁੱਟੀਆਂ ਦਾ ਕੈਲੰਡਰ, ਸਰਕਾਰੀ ਮੁਲਾਜ਼ਮਾਂ ਨੂੰ 13 ਵਾਰ ਮਿਲਣਗੀਆਂ 3-3 ਛੁੱਟੀਆ

16/12/2023

ਪੰਜਾਬ ਸਰਕਾਰ ਨੇ 2024 ’ਚ ਛੁੱਟੀਆਂ ਨੂੰ ਲੈ ਕੇ ਕੈਲੰਡਰ ਜਾਰੀ ਕਰ ਦਿੱਤਾ ਹੈ। ਅਮਲਾ ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ ਦੇ ਮੁਤਾਬਕ 31 ਛੁੱਟੀਆਂ ਗਜ਼ਟਿਡ ਹੋਣਗੀਆਂ ਜਦਕਿ 28 ਨੂੰ ਰਾਖਵਾਂ ਰੱਖਿਆ ਗਿਆ ਹੈ ਜਿਨ੍ਹਾਂ ਵਿਚੋਂ ਸਰਕਾਰੀ ਮੁਲਾਜ਼ਮ ਕੋਈ ਵੀ ਦੋ ਛੁੱਟੀਆਂ ਲੈ ਸਕਣਗੇ। ਨਵੇਂ ਕੈਲੰਡਰ ਸਾਲ ’ਚ ਸਰਕਾਰੀ ਮੁਲਾਜ਼ਮਾਂ ਦੀਆਂ ਅੱਠ ਛੁੱਟੀਆਂ ਸ਼ਨਿਚਰਵਾਰ ਤੇ ਐਤਵਾਰ ਨੂੰ ਆ ਗਈਆਂ ਹਨ ਜਿਸ ਕਾਰਨ ਉਨ੍ਹਾਂ ਨੂੁੰ ਇਸ ਦਾ ਫਾਇਦਾ ਨਹੀਂ ਮਿਲ ਸਕੇਗਾ। ਜਦਕਿ ਸਾਲ ਵਿਚ 13 ਵਾਰ ਅਜਿਹੇ ਮੌਕੇ ਆਉਣਗੇ ਜਦੋਂ ਉਨ੍ਹਾਂ ਨੂੰ ਲਗਾਤਾਰ ਤਿੰਨ-ਤਿੰਨ ਛੁੱਟੀਆਂ ਦਾ ਫਾਇਦਾ ਮਿਲੇਗਾ। ਕਿਉਂਕਿ ਪੰਜ ਗਜ਼ਟਿਡ ਛੁੱਟੀਆਂ ਸੋਮਵਾਰ ਨੂੰ ਤੇ ਅੱਠ ਸ਼ੁੱਕਰਵਾਰ ਨੂੰ ਆ ਰਹੀਆਂ ਹਨ। ਕਿਉਂਕਿ ਦੋ-ਦੋ ਅਕਤੂਬਰ ਨੂੰ ਗਾਂਧੀ ਜੈਅੰਤੀ ਹੈ ਤੇ ਤਿੰਨ ਅਕਤੂਬਰ ਨੂੰ ਮਹਾਰਾਜਾ ਅਗਰਸੇਨ ਜਯੰਤੀ।

24 ਫਰਵਰੀ ਸ਼ਨਿਚਰਵਾਰ ਜਨਮ ਦਿਹਾੜਾ ਗੁਰੂ ਰਵਿਦਾਸ ਜੀ 23 ਮਾਰਚ ਸ਼ਨਿਚਰਵਾਰ ਭਗਤ ਸਿੰਘ ਦਾ ਸ਼ਹੀਦੀ ਦਿਵਸ, 13 ਅਪ੍ਰੈਲ ਸ਼ਨਿਚਰਵਾਰ ਵਿਸਾਖੀ, 14 ਅਪ੍ਰੈਲ ਐਤਵਾਰ ਅੰਬੇਡਕਰ ਜਯੰਤੀ, 21 ਅਪ੍ਰੈਲ ਐਤਵਾਰ ਮਹਾਵੀਰ ਜਯੰਤੀ, 22 ਜੂਨ ਸ਼ਨਿਚਰਵਾਰ ਕਬੀਰ ਜਯੰਤੀ, 12 ਅਕਤੂੁੂਬਰ ਸ਼ਨਿਚਰਵਾਰ ਦੁਸਹਿਰਾ, 16 ਨਵੰਬਰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਇਨ੍ਹੀਂ ਦਿਨੀਂ ਮਿਲੇਗੀ ਤਿੰਨ ਦਿਨ ਦੀ ਛੁੱਟੀ, 26 ਜਨਵਰੀ ਸ਼ੁੱਕਰਵਾਰ ਨੂੰ ਗਣਤੰਤਰ ਦਿਵਸ, 8 ਮਾਰਚ ਸ਼ੁੱਕਰਵਾਰ ਮਹਾਸ਼ਿਵਰਾਤਰੀ ਗੁੱਡ ਫ੍ਰਾਈਡੇ, 8 ਅਪ੍ਰੈਲ ਸੋਮਵਾਰ ਜਨਮ ਦਿਵਸ ਗੁਰੂ ਨਾਭਾ ਦਾਸ ਜੀ। 10 ਮਈ ਸ਼ੁੱਕਰਵਾਰ ਨੂੰ ਭਗਵਾਨ ਪਰਸ਼ੂਰਾਮ ਜਯੰਤੀ, 10 ਜੂਨ ਸੋਮਵਾਰ ਨੂੰ ਭਗਵਾਨ ਪਰਸ਼ੂਰਾਮ ਜਯੰਤੀ, 10 ਜੂਨ ਸੋਮਵਾਰ ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ, 17 ਜੂਨ ਸੋਮਵਾਰ ਬਕਰੀਦ, 26 ਅਗਸਤ ਸੋਮਵਾਰ ਜਨਮ ਅਸ਼ਟਮੀ। 1 ਨਵੰਬਰ ਸ਼ੁੱਕਰਵਾਰ ਨੂੰ ਵਿਸ਼ਵਕਰਮਾ ਦਿਵਸ, 15 ਨਵੰਬਰ ਸ਼ੁੱਕਰਵਾਰ ਗੁਰਪੁਰਬ, 6 ਦਸੰਬਰ ਸ਼ੁੱਕਰਵਾਰ ਸ਼ਹੀਦੀ ਦਿਹਾੜਾ ਗੁਰੂ ਤੇਗ ਬਹਾਦਰ ਜੀ ਦਾ, 27 ਦਸੰਬਰ ਸ਼ੁੱਕਰਵਾਰ ਸ਼ਹੀਦੀ ਸਭਾ ਸ੍ਰੀ ਫਤਹਿਗੜ੍ਹ ਸਾਹਿਬ। ਇਸ ਤੋਂ ਇਲਾਵਾ ਹੋਰ ਛੁੱਟੀਆਂ ਇਸ ਦਿਨ ਹੋਣਗੀਆਂ। 17 ਜਨਵਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ, 11 ਅਪ੍ਰੈਲ ਈਦ ਉਲ ਫਿਤਰ, 17 ਅਪ੍ਰੈਲ ਰਾਮਨੌਮੀ, 1 ਮਈ- ਮਈ ਦਿਵਸ, 5 ਅਗਸਤ ਸੁਤੰਤਰਤਾ ਦਿਵਸ, 2 ਅਕਤੂਬਰ ਗਾਂਧੀ ਜਯੰਤੀ, 3 ਅਕਤੂਬਰ ਮਹਾਰਾਜਾ ਅਗਰਸੇਨ ਜਯੰਤੀ, 17 ਅਕਤੂਬਰ ਮਹਾਰਿਸ਼ੀ ਵਾਲਮੀਕਿ ਜਯੰਤੀ, 31 ਅਕਤੂਬਰ ਦੀਵਾਲੀ, 25 ਦਸੰਬਰ ਕ੍ਰਿਸਮਸ ਡੇ।


コメント


Logo-LudhianaPlusColorChange_edited.png
bottom of page