google-site-verification=ILda1dC6H-W6AIvmbNGGfu4HX55pqigU6f5bwsHOTeM
top of page

ਪੰਜਾਬ ਪੁਲਿਸ ਹੈੱਡਕੁਆਰਟਰ 'ਤੇ ਰਾਕੇਟ ਨਾਲ ਹਮਲਾ, ਸਿੱਧੂ ਮੂਸੇਵਾਲਾ ਦੇ ਮਰਡਰ ਦੀ ਸਾਜ਼ਿਸ਼ ਰਚੀ; ਪੜ੍ਹੋ ਕੌਣ ਹੈ ਅੱਤਵਾਦੀ ਲਖਬੀਰ ਸਿੰਘ ਲੰਡਾ

30/12/2023

ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਮੈਂਬਰ ਲਖਬੀਰ ਸਿੰਘ ਲੰਡਾ (Lakhbir Singh Landa) ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਤਵਾਦੀ ਐਲਾਨ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਲਖਬੀਰ ਸਿੰਘ ਲੰਡਾ ਨੂੰ ਅੱਤਵਾਦੀ ਐਲਾਨ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਅਨੁਸਾਰ ਇਹ ਫੈਸਲਾ ਲਖਬੀਰ ਸਿੰਘ ਲੰਡਾ ਖਿਲਾਫ ਗੈਰਕਾਨੂੰਨੀ ਗਤੀਵਿਧੀਆਂ ਐਕਟ ਤਹਿਤ ਲਿਆ ਗਿਆ ਹੈ।


ਕੌਣ ਹੈ ਲਖਬੀਰ ਸਿੰਘ ਲੰਡਾ?

ਦਰਅਸਲ, ਲਖਬੀਰ ਸਿੰਘ ਲੰਡਾ ਪੰਜਾਬ ਦਾ ਜੰਮਪਲ ਸੀ। ਉਹ ਕੈਨੇਡਾ ਸਥਿਤ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਮੈਂਬਰ ਹੈ। ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਲੰਡਾ ਕੈਨੇਡਾ ਦੇ ਅਲਬਰਟਾ 'ਚ ਰਹਿੰਦਾ ਹੈ।


ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹਮਲੇ ਦਾ ਇਲਜ਼ਾਮ

ਨੋਟੀਫਿਕੇਸ਼ਨ ਮੁਤਾਬਕ ਲਖਬੀਰ 'ਤੇ ਰਾਕੇਟ ਦੀ ਮਦਦ ਨਾਲ ਮੋਹਾਲੀ ਸਥਿਤ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹਮਲੇ ਨੂੰ ਅੰਜਾਮ ਦੇਣ ਦਾ ਦੋਸ਼ ਹੈ।


ਲਖਬੀਰ 'ਤੇ ਇਹ ਹੈ ਇਲਜ਼ਾਮ

ਇਸ ਤੋਂ ਇਲਾਵਾ ਲਖਬੀਰ ਸਿੰਘ ਲੰਡਾ 'ਤੇ ਪੰਜਾਬ 'ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਸਰਹੱਦ ਪਾਰ ਤੋਂ ਆਈਈਡੀ, ਹਥਿਆਰ ਅਤੇ ਵਿਸਫੋਟਕ ਸਪਲਾਈ ਕਰਨ ਦਾ ਵੀ ਦੋਸ਼ ਹੈ।

ਇਸ ਤੋਂ ਇਲਾਵਾ ਲਖਬੀਰ ਸਿੰਘ ਲੰਡਾ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਰਿਹਾ ਹੈ। ਜਿਵੇਂ ਕਿ ਅੱਤਵਾਦੀ ਮਾਡਿਊਲ ਸਥਾਪਤ ਕਰਨਾ, ਜਬਰੀ ਵਸੂਲੀ, ਕਤਲ, ਆਈਈਡੀ ਲਗਾਉਣਾ, ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਪੈਸੇ ਦੀ ਵਰਤੋਂ।


ਸਾਲ 2021 'ਚ ਜਾਰੀ ਹੋਇਆ ਸੀ ਲੁੱਕ ਆਊਟ ਸਰਕੂਲਰ

ਦੱਸ ਦੇਈਏ ਕਿ ਲਖਬੀਰ ਸਿੰਘ ਲੰਡਾ ਖਿਲਾਫ ਸਾਲ 2021 'ਚ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ। NIA ਨੇ ਲਾਂਡਾ 'ਤੇ ਇਨਾਮ ਦਾ ਵੀ ਐਲਾਨਿਆ ਸੀ। ਕੇਂਦਰ ਸਰਕਾਰ ਮੁਤਾਬਕ ਲਖਬੀਰ ਸਿੰਘ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੈ। ਇਸ ਕਾਰਨ ਉਸ ਨੂੰ ਅੱਤਵਾਦੀ ਐਲਾਨਿਆ ਗਿਆ ਹੈ।

ਇਸ ਸਾਲ ਅਗਸਤ 'ਚ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕਰੀਆਂ ਵਿੱਚ ਅਤਿਵਾਦੀ ਲਖਬੀਰ ਸਿੰਘ ਲੰਡਾ ਦੀ ਜਾਇਦਾਦ ਨੂੰ ਜ਼ਬਤ ਕਰਨ ਦਾ ਹੁਕਮ ਦਿੱਤਾ ਸੀ।

Comentarios


Logo-LudhianaPlusColorChange_edited.png
bottom of page