11/12/2023
ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਵਾਸਤੇ ਭਗਵੰਤ ਮਾਨ ਸਰਕਾਰ ਨੇ ਅਹਿਮ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ। ਏਸੇ ਦੇ ਤਹਿਤ ਪੰਜਾਬ ਸਰਕਾਰ ਅਗਲੇ ਕੁਝ ਮਹੀਨਿਆਂ ਦੇ ਵਿੱਚ ਹੀ ਸੂਬੇ ਭਰ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਨਵੀਆਂ ਭਰਤੀਆਂ ਕਰਨ ਜਾ ਰਹੀ ਹੈ।
ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਜਿੱਥੇ ਅਧਿਆਪਕਾਂ ਦੀ ਘਾਟ ਨੂੰ ਜਿੱਥੇ ਪੂਰਾ ਕੀਤਾ ਜਾਵੇਗਾ, ਉਥੇ ਹੀ ਕੋਈ ਵੀ ਸਕੂਲ ਹੁਣ ਬਿਨਾਂ ਅਧਿਆਪਕ ਜਾਂ ਫਿਰ ਸਿੰਗਲ ਅਧਿਆਪਕ ਸਕੂਲ ਨਹੀਂ ਹੋਵੇਗਾ। ਇਹ ਐਲਾਨ ਅੱਜ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਐਲਾਨ ਕੀਤਾ।
ਉਹਨਾਂ ਦਾਅਵਾ ਕਰਦਿਆਂ ਕਿਹਾ ਕਿ, ਸਰਕਾਰੀ ਸਕੂਲਾਂ ਦੀ ਬਾਉਂਡਰੀ ਲਈ ਸਾਡੀ ਸਰਕਾਰ ਦੇ ਵੱਲੋਂ 300 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। ਸਿੱਖਿਆ ਮੰਤਰੀ ਨੇ ਕਿਹਾ ਕਿ ਅਗਲੇ ਦਿਨਾਂ ਵਿੱਚ ਸੂਬੇ ਭਰ ਵਿੱਚ ਹੋਰ ਸਕੂਲ ਆਫ ਐਮੀਨਸ ਖੋਲੇ ਜਾਣਗੇ ਤਾਂ ਜੋ ਬੱਚਿਆਂ ਨੂੰ ਚੰਗੀ ਵਿਦਿਆ ਹਾਸਲ ਹੋ ਸਕੇ।
ਇਸ ਦੇ ਨਾਲ ਹੀ ਸਿੱਖਿਆ ਮੰਤਰੀ ਨੇ ਐਲਾਨ ਕੀਤਾ ਕਿ 31 ਮਾਰਚ 2024 ਤੱਕ ਸੂਬੇ ਦੇ ਸਾਰੇ ਸਕੂਲ ਵਾਈ-ਫਾਈ ਲੈਸ ਹੋ ਜਾਣਗੇ। ਜਿਸ ਨਾਲ ਅਧਿਆਪਕਾਂ ਤੋਂ ਇਲਾਵਾ ਬੱਚਿਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਨਹੀਂ ਹੋਵੇਗਾ। ਅਧਿਆਪਕਾਂ ਨੂੰ ਕੋਈ ਵੀ ਇੰਟਰਨੈਟ ਨਾਲ ਸੰਬੰਧਿਤ ਕੰਮ ਬਾਹਰੋਂ ਨਹੀਂ ਕਰਵਾਉਣਾ ਪਏਗਾ, ਉਹ ਆਪਣੇ ਸਕੂਲਾਂ ਵਿੱਚ ਹੀ ਆਪਣੇ ਸਾਰੇ ਕਾਰਜਾਂ ਨੂੰ ਨਿਬੇੜ ਸਕਣਗੇ।
Comments