27/03/2024
ਚੰਡੀਗੜ੍ਹ ਤੇ ਪੰਜਾਬ ਦੇ ਵੱਡੇ ਅਧਿਕਾਰੀਆਂ ਦੇ ਘਰ ਈਡੀ ਨੇ ਛਾਪੇਮਾਰੀ ਕੀਤੀ ਹੈ।ਐਕਸਾਈਜ਼ ਕਮਿਸ਼ਨਰ ਪੰਜਾਬ ਵਰੁਣ ਰੂਜ਼ਮ ਦੇ ਘਰ ਵੀ ਈਡੀ ਦੀ ਟੀਮ ਮੌਜੂਦ ਹੈ। ਫ਼ਿਰੋਜ਼ਪੁਰ ਦੇ ਡੀਸੀ ਰਾਜੇਸ਼ ਧੀਮਾਨ ਦੀ ਸਥਾਨਕ ਤੇ ਪਟਿਆਲਾ ਸਥਿਤ ਰਿਹਾਇਸ਼ 'ਤੇ ਵੀ ਈਡੀ ਨੇ ਛਾਪਾ ਮਾਰਿਆ ਹੈ। ਕਿਸੇ ਵੀ ਮੁਲਾਜ਼ਮ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਜ਼ਿਕਰਯੋਗ ਹੈ ਕਿ ਡੀਸੀ ਰਾਜੇਸ਼ ਧੀਮਾਨ ਦੀ ਪਤਨੀ ਅਮਰੂਦਾਂ ਦੇ ਬਾਗ ਵੇਚਣ ਨੂੰ ਲੈ ਕੇ ਵਿਵਾਦਾਂ 'ਚ ਰਹੀ ਹੈ।
ਪਿਛਲੇ ਸਾਲ ਵਿਜੀਲੈਂਸ ਬਿਊਰੋ ਵੱਲੋਂ ਬੇਨਕਾਬ ਕੀਤੇ ਅਮਰੂਦ ਘੁਟਾਲੇ ਦੇ ਮਾਮਲੇ 'ਚ ਈਡੀ ਨੇ ਪੰਜਾਬ ਅਤੇ ਟ੍ਰਾਈਸਿਟੀ 'ਚ 31 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਚੇਤੇ ਰਹੇ ਕਿ ਅਮਰੂਦ ਮੁਆਵਜ਼ਾ ਘੁਟਾਲਾ ਮਾਮਲੇ 'ਚ ਪੰਜਾਬ ਦੇ ਦੋ ਆਈਏਐਸ ਅਫ਼ਸਰਾਂ ਦੇ ਨਾਂ ਵੀ ਸ਼ਾਮਲ ਹਨ ਜਿਨ੍ਹਾਂ ਨੇ ਆਪਣੀਆਂ ਪਤਨੀਆਂ ਦੇ ਨਾਂ ’ਤੇ ਮੁਆਵਜ਼ਾ ਲੈ ਲਿਆ ਸੀ। ਇਸ ਘੁਟਾਲੇ 'ਚ ਈਡੀ ਪਹਿਲਾਂ ਵੀ ਛਾਪੇਮਾਰੀ ਕਰ ਚੁੱਕੀ ਹੈ। ਇਸ ਮਾਮਲੇ 'ਚ ਵਿਜੀਲੈਂਸ ਬਿਊਰੋ ਵੱਲੋਂ 106 ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਅਦਾਲਤ ਵੱਲੋਂ ਕਈ ਮੁਆਵਜ਼ੇ ਦੇ ਦਾਅਵੇਦਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।
ਅਦਾਲਤ ਨੇ ਇਸ ਸ਼ਰਤ 'ਤੇ ਜ਼ਮਾਨਤ ਦਿੱਤੀ ਸੀ ਕਿ ਜੋ ਮੁਆਵਜ਼ਾ ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਤੋਂ ਲਿਆ ਗਿਆ ਹੈ, ਉਸ ਨੂੰ ਵਾਪਸ ਜਮ੍ਹਾਂ ਕਰਵਾਇਆ ਜਾਵੇ। ਈਡੀ ਵੱਲੋਂ ਪਿਛਲੇ 3 ਘੰਟੇ ਤੋਂ ਵੱਖ-ਵੱਖ ਥਾਈਂ ਛਾਪੇਮਾਰੀ ਜਾਰੀ ਹੈ।
Commenti