23/12/2023
ਪੰਜਾਬ ’ਚ ਕੜਾਕੇ ਦੀ ਠੰਢ ਤੇ ਧੁੰਦ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ’ਚ ਸ਼ੁੱਕਰਵਾਰ ਨੂੰ ਸਵੇਰੇ ਨੌਂ ਵਜੇ ਤੱਕ ਦ੍ਰਿਸ਼ਤਾ 20 ਤੋਂ 50 ਮੀਟਰ ਵਿਚਾਲੇ ਰਹੀ ਦੇ ਦੁਪਹਿਰ ਤੱਕ ਧੁੰਦ ਛਾਈ ਰਹੀ। ਸ਼ਨਿਚਰਵਾਰ ਤੇ ਐਤਵਾਰ ਨੂੰ ਸੂਬੇ ’ਚ ਬਹੁਤ ਸੰਘਣੀ ਧੁੰਦ ਪੈਣ ਦਾ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ। ਇਸੇ ਦੌਰਾਨ ਲੁਧਿਆਣਾ 3.4 ਡਿਗਰੀ ਪਾਰੇ ਨਾਲ ਲਗਾਤਾਰ ਦੂਜੇ ਦਿਨ ਵੀ ਸਭ ਤੋਂ ਠੰਢਾ ਰਿਹਾ। ਪੰਜਾਬ ’ਚ ਅਗਲੇ ਦੋ ਦਿਨ ਧੁੰਦ ਤੋਂ ਇਲਾਵਾ ਹਲਕੀ ਬਾਰਿਸ਼ ਦੇ ਵੀ ਆਸਾਰ ਹਨ।
Comentarios