02/01/2024
ਪੰਜਾਬ ’ਚ ਚੱਲ ਰਹੀ ਸੀਤ ਲਹਿਰ ਕਾਰਨ ਸੋਮਵਾਰ ਨੂੰ ਦਿਨ ਭਰ ਧੁੰਦ ਛਾਈ ਰਹੀ। ਸੂਬੇ ’ਚ ਵੱਧ ਤੋਂ ਵੱਧ ਤਾਪਮਾਨ ’ਚ ਰਿਕਾਰਡ ਅੱਠ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਤਾਪਮਾਨ ਵਿਚਲਾ ਫ਼ਰਕ ਵੀ ਸਿਰਫ਼ ਢਾਈ ਤੋਂ ਚਾਰ ਡਿਗਰੀ ਸੈਲਸੀਅਸ ਰਹਿ ਗਿਆ, ਜਿਸ ਕਾਰਨ ਦਿਨ ਭਰ ਕੜਾਕੇ ਦੀ ਠੰਢ ਰਹੀ। ਲੁਧਿਆਣਾ ’ਚ ਵੱਧ ਤੋਂ ਵੱਧ ਤਾਪਮਾਨ 10.6 ਤੇ ਘੱਟ ਤੋਂ ਘੱਟ ਤਾਪਮਾਨ 8.2 ਡਿਗਰੀ ਸੈਲਸੀਅਸ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ ’ਚ ਕਰੀਬ 2.5 ਡਿਗਰੀ ਸੈਲਸੀਅਸ ਦਾ ਹੀ ਫ਼ਰਕ ਰਿਹਾ। ਇਸੇ ਤਰ੍ਹਾਂ ਪਠਾਨਕੋਟ ’ਚ ਵੱਧ ਤੋਂ ਵੱਧ ਤਾਪਮਾਨ 14.4 ਤੇ ਘੱਟ ਤੋਂ ਘੱਟ ਤਾਪਮਾਨ 11.6, ਪਟਿਆਲਾ ’ਚ ਵੱਧ ਤੋਂ ਵੱਧ ਤਾਪਮਾਨ 10.8 ਤੇ ਘੱਟ ਤੋਂ ਘੱਟ ਤਾਪਮਾਨ 7.0, ਫ਼ਿਰੋਜ਼ਪੁਰ ’ਚ ਵੱਧ ਤੋਂ ਵੱਧ ਤਾਪਮਾਨ 12.4 ਤੇ ਘੱਟ ਤੋਂ ਘੱਟ 9.4 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਚਾਰ ਜਨਵਰੀ ਤਕ ਕਈ ਜ਼ਿਲ੍ਹਿਆਂ ’ਚ ਸੰਘਣੀ ਧੁੰਦ ਪੈ ਸਕਦੀ ਹੈ। ਦਿਸਣ ਸਮਰੱਥਾ 20 ਤੋਂ 50 ਮੀਟਰ ਦਰਮਿਆਨ ਰਹਿ ਸਕਦੀ ਹੈ।
댓글