25/01/2024
ਪੰਜਾਬ ’ਚ ਬੁੱਧਵਾਰ ਨੂੰ ਵੀ ਕੜਾਕੇ ਦੀ ਠੰਢ ਬਰਕਰਾਰ ਰਹੀ। ਲਗਪਗ 20 ਸਾਲ ’ਚ ਪਹਿਲੀ ਵਾਰ ਲਗਾਤਾਰ 30 ਦਿਨਾਂ ਤੋਂ ਧੁੰਦ ਪੈ ਰਹੀ ਹੈ। ਬੁੱਧਵਾਰ ਨੂੰ ਨੌਂ ਜ਼ਿਲ੍ਹਿਆਂ ’ਚ ਅੱਤ ਦੇ ਸੀਤ ਦਿਨ ਦੀ ਸਥਿਤੀ ਰਹੀ ਤੇ ਦਿਨ ਦਾ ਤਾਪਮਾਨ ਦਸ ਡਿਗਰੀ ਸੈਲਸੀਅਸ ਤੋਂ ਹੇਠਾਂ ਰਿਹਾ। ਨਵਾਂਸ਼ਹਿਰ ਸਭ ਤੋਂ ਠੰਢਾ ਰਿਹਾ। ਇੱਥੇ ਦਾ ਘੱਟੋ-ਘੱਟ ਤਾਪਮਾਨ 1.7 ਤੇ ਵੱਧ ਤੋਂ ਵੱਧ ਤਾਪਮਾਨ 6.8 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਚੰਡੀਗੜ੍ਹ ਨੇ ਵੀਰਵਾਰ ਨੂੰ ਵੀ ਧੁੰਦ, ਸੀਤ ਲਹਿਰ ਤੇ ਅੱਤ ਦੇ ਸੀਤ ਦਿਨ ਦਾ ਰੈੱਡ ਅਲਰਟ ਜਾਰੀ ਕੀਤਾ ਹੈ।
ਸ਼ਹਿਰ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਤਾਪਮਾਨ
ਨਵਾਂਸ਼ਹਿਰ 1.7- 6.8
ਮੋਗਾ 2.5 - 10.9
ਗੁਰਦਾਸਪੁਰ 3.0 - 7.3
ਰੋਪੜ 3.5 - 7.3
ਪਟਿਆਲਾ 3.6 - 10.9
ਚੰਡੀਗੜ੍ਹ 3.6 - 8.4
ਲੁੁਧਿਆਣਾ 4.1 - 9.2
ਫ਼ਰੀਦਕੋਟ 4.0 - 12.0
ਅੰਮ੍ਰਿਤਸਰ 5.7 - 9.5
ਪਠਾਨਕੋਟ 5.3 - 8.5
Comments