01/01/2024
ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਕਿਹਾ ਕਿ ਆਮ ਤੌਰ 'ਤੇ ਸਰਕਾਰੀ ਜ਼ਮੀਨਾਂ ਆਪਣੇ ਨੇੜਲੇ ਸਿਆਸੀ ਲੋਕਾਂ ਨੂੰ ਵੇਚੀਆਂ ਜਾਂਦੀਆਂ ਹਨ। ਪੰਜਾਬ ਸਰਕਾਰ ਨੇ ਪੰਜਾਬ 'ਚ ਉਲਟਾ ਕਰ ਦਿੱਤਾ ਹੈ। ਸਰਕਾਰ ਨੇ ਪ੍ਰਾਈਵੇਟ ਜੀਵੀਕੇ ਥਰਮਲ ਪਲਾਂਟ ਖਰੀਦ ਲਿਆ ਹੈ ਜਿਸ ਦਾ ਨਾਂ ਗੁਰੂ ਅਮਰਦਾਸ ਥਰਮਲ ਪਲਾਂਟ ਰੱਖਿਆ ਜਾਵੇਗਾ। ਇਹ 540 ਮੈਗਾਵਾਟ ਸਮਰਥਾ ਦਾ ਪਲਾਂਟ ਹੈ ਤੇ 1080 ਕਰੋੜ ਰੁਪਏ 'ਚ ਖਰੀਦਿਆ ਗਿਆ ਹੈ। ਹੁਣ ਪੰਜਾਬ ਕੋਲ ਤਿੰਨ ਸਰਕਾਰੀ ਤੇ 2 ਪ੍ਰਾਈਵੇਟ ਪਲਾਂਟ ਹੋ ਗਏ ਹਨ।
Comentarios