google-site-verification=ILda1dC6H-W6AIvmbNGGfu4HX55pqigU6f5bwsHOTeM
top of page

ਪੰਜਾਬੀਆਂ ਲਈ ਖ਼ੁਸ਼ਖ਼ਬਰੀ: ਆਦਮਪੁਰ ਏਅਰਪੋਰਟ ਤੋਂ ਸ਼ੁਰੂ ਹੋਣਗੀਆਂ ਇਹ ਦੋ ਫਲਾਈਟਾਂ

Nov 09, 2024

ਪੰਜਾਬੀਆਂ ਲਈ ਖ਼ੁਸ਼ਖਬਰੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਹੁਣ ਜੈਪੁਰ ਅਤੇ ਮੁੰਬਈ ਜਾਣਾ ਆਸਾਨ ਹੋ ਜਾਵੇਗਾ। ਦੱਸਿਆ ਗਿਆ ਹੈ ਕਿ ਆਦਮਪੁਰ ਹਵਾਈ ਅੱਡੇ ਤੋਂ ਜਲਦ ਹੀ ਜੈਪੁਰ ਅਤੇ ਮੁੰਬਈ ਲਈ ਉਡਾਣਾਂ ਸ਼ੁਰੂ ਹੋ ਸਕਦੀਆਂ ਹਨ। ਇਸ ਦੇ ਲਈ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਵੱਲੋਂ ਆਦਮਪੁਰ ਏਅਰਪੋਰਟ ਤੋਂ ਇਨ੍ਹਾਂ ਦੋਵੇਂ ਰੂਟਾਂ ਲਈ ਬਿਡਿੰਗ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਏਅਰਲਾਈਨ ਕੰਪਨੀਆਂ ਨੇ ਇਸ ਬਿਡਿੰਗ ਪ੍ਰਕਿਰਿਆ ਵਿੱਚ ਦਿਲਚਸਪੀ ਵਿਖਾਈ ਹੈ। ਦੱਸਿਆ ਜਾ ਰਿਹਾ ਹੈ ਕਿ ਇੰਡੀਗੋ ਏਅਰਲਾਈਨ ਦੇ ਸੀਨੀਅਰ ਅਧਿਕਾਰੀ ਆਉਣ ਵਾਲੇ ਦਿਨਾਂ 'ਚ ਆਦਮਪੁਰ ਹਵਾਈ ਅੱਡੇ ਦਾ ਦੌਰਾ ਕਰ ਸਕਦੇ ਹਨ। ਇਨ੍ਹਾਂ ਉਡਾਣਾਂ ਦੇ ਸ਼ੁਰੂ ਹੋਣ ਨਾਲ ਲੋਕਾਂ ਅਤੇ ਕਾਰੋਬਾਰੀਆਂ ਨੂੰ ਕਾਫ਼ੀ ਫਾਇਦਾ ਹੋਵੇਗਾ। ਇਸ ਨਾਲ ਲੋਕ ਆਸਾਨੀ ਨਾਲ ਹਿਮਾਚਲ ਪ੍ਰਦੇਸ਼ ਜਾਂ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਆ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਆਦਮਪੁਰ ਸਿਵਲ ਏਅਰਪੋਰਟ 35 ਏਕੜ ਜ਼ਮੀਨ 'ਤੇ ਬਣਿਆ ਹੈ ਅਤੇ ਪਹਿਲੀ ਉਡਾਣ ਇਥੋਂ 2018 'ਚ ਸ਼ੁਰੂ ਹੋਈ ਸੀ।

ਇਨ੍ਹਾਂ ਉਡਾਣਾਂ ਦੇ ਸ਼ੁਰੂ ਹੋਣ ਨਾਲ ਲੋਕਾਂ ਅਤੇ ਕਾਰੋਬਾਰੀਆਂ ਨੂੰ ਕਾਫੀ ਫਾਇਦਾ ਹੋਵੇਗਾ। ਇਸ ਨਾਲ ਲੋਕ ਆਸਾਨੀ ਨਾਲ ਹਿਮਾਚਲ ਪ੍ਰਦੇਸ਼ ਜਾਂ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਆ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਆਦਮਪੁਰ ਸਿਵਲ ਏਅਰਪੋਰਟ 35 ਏਕੜ ਜ਼ਮੀਨ 'ਤੇ ਬਣਿਆ ਹੈ ਅਤੇ ਪਹਿਲੀ ਉਡਾਣ ਇੱਥੋਂ 2018 'ਚ ਸ਼ੁਰੂ ਹੋਈ ਸੀ


Comentários


Logo-LudhianaPlusColorChange_edited.png
bottom of page