google-site-verification=ILda1dC6H-W6AIvmbNGGfu4HX55pqigU6f5bwsHOTeM
top of page

ਪੰਚਾਇਤ ਵਿਭਾਗ ਵੱਲੋਂ ਪਿੰਡ ਬੁਟਾਹਰੀ 'ਚ ਕਰੀਬ 32 ਏਕੜ ਜ਼ਮੀਨ ਕਰਵਾਈ ਕਬਜ਼ਾ ਮੁਕਤ

ਲੁਧਿਆਣਾ, 2 ਨਵੰਬਰ

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪਿੰਡ ਬੁਟਾਹਰੀ ਵਿਖੇ ਕਰੀਬ 32 ਏਕੜ 7 ਕਨਾਲ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਇਆ ਗਿਆ। ਇਸ ਸਬੰਧੀ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਿੰਡ ਬੁਟਾਹਰੀ ਵਿਖੇ ਕਰੀਬ 32 ਏਕੜ 7 ਕਨਾਲ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਜਗਵਿੰਦਰਜੀਤ ਸਿੰਘ ਸੰਧੂ, ਜੁਆਇੰਟ ਡਾਇਰੈਕਟਰ,

ਵਿਨੋਦ ਕੁਮਾਰ ਗਾਗਟ, ਡਿਪਟੀ ਡਾਇਰੈਕਟਰ, ਨਵਦੀਪ ਕੌਰ, ਡੀ.ਡੀ.ਪੀ.ਓ ਅਮਰਦੀਪ ਸਿੰਘ, ਬੀ.ਡੀ.ਪੀ.ਓ ਤੋਂ ਇਲਾਵਾ ਪੰਚਾਇਤ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਕੈਬਿਨੇਟ ਮੰਤਰੀ ਦੇ ਨਾਲ੍ ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਦੱਸਿਆ ਕਿ ਸਰਪੰਚ ਅਤੇ ਬੀ ਡੀ ਪੀ ਓ ਵੱਲੋਂ ਪਹਿਲਾਂ ਮਾਰਚ 2023 ਵਿੱਚ ਨੋਟਿਸ ਭੇਜਿਆ ਗਿਆ, ਉਪਰੰਤ ਕੁਲੈਕਟਰ ਦੀ ਅਦਾਲਤ ਵਿੱਚ ਕੇਸ ਦਰਜ ਕੀਤਾ ਗਿਆ ਅਤੇ ਕਬਜ਼ਾਧਾਰਕਾ ਨੂੰ ਸੰਮਨ ਕੀਤਾ ਗਿਆ। ਉਨ੍ਹ ਦੱਸਿਆ ਕਿ 6 ਵਿਅਕਤੀਆ ਵਲੋਂ ਸਵੈਇਛਾ ਨਾਲ ਕਬਜ਼ਾ ਛੱਡਿਆ ਗਿਆ, 4 ਵਿਅਕਤੀ ਹਾਜ਼ਰ ਨਹੀਂ ਹੋਏ ਜਦਕਿ 11 ਵਿਅਕਤੀਆ ਵਲੋਂ ਵਕੀਲ ਕੀਤੇ ਗਏ ਪਰ ਅਦਾਲਤ ਵਿੱਚ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਡੀ ਡੀ ਪੀ ਓ ਵਲੋਂ ਫੈਸਲਾ ਪੰਚਾਇਤ ਦੇ ਹੱਕ ਵਿੱਚ ਕੀਤਾ ਗਿਆ । ਅੱਜ ਇਹ ਜ਼ਮੀਨ ਪੰਚਾਇਤ ਵਿਭਾਗ ਵਲੋਂ ਕਬਜ਼ਾ ਮੁਕਤ ਕਰਵਾਈ ਗਈ ਅਤੇ ਕਬਜ਼ਾਧਾਰਕ ਮੌਕੇ ਤੇ ਸਟੇਅ ਆਰਡਰ ਵੀ ਨਹੀਂ ਦਿਖਾ ਸਕੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਆਮ ਲੋਕਾਂ ਨੂੰ ਭੌ-ਮਾਫੀਆ, ਰੇਤ ਮਾਫੀਆ, ਮਾਈਨਿੰਗ, ਟ੍ਰਾਂਸਪੋਰਟ ਮਾਫੀਆ ਤੋਂ ਨਿਜ਼ਾਤ ਦਿਵਾਉਣ ਲਈ ਵਚਨਬੱਧ ਹੈ।


Comments


Logo-LudhianaPlusColorChange_edited.png
bottom of page