google-site-verification=ILda1dC6H-W6AIvmbNGGfu4HX55pqigU6f5bwsHOTeM
top of page

ਪੀਐੱਸਪੀਸੀਐੱਲ ਦੇ ਦੋ ਕਲਰਕ ਮੁਅੱਤਲ, 2.74 ਲੱਖ ਦਾ ਵਿੱਤੀ ਘੁਟਾਲਾ ਮਾਮਲਾ

05/02/2024

ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਦਫਤਰ ਸ਼ਹਿਰੀ ਸਮਰਾਲਾ ਵਿਚ 2.74 ਲੱਖ ਰੁਪਏ ਦਾ ਵਿੱਤੀ ਘੁਟਾਲਾ ਕਰਨ ਲਈ ਦੋ ਕਲਰਕਾਂ ਨੂੰ ਮੁਅੱਤਲ ਕਰ ਦਿੱਤਾ ਹੈ। ਉਧਰ ਇਕ ਸਹਾਇਕ ਅਕਾਊਂਟੈਂਟ ਵਿਰੁੱਧ ਵਿਭਾਗੀ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਰਹੀ ਹੈ।


ਬਿਜਲੀ ਮੰਤਰੀ ਨੇ ਦੱਸਿਆ ਕਿ ਸਬ ਡਵੀਜ਼ਨ ਦਫਤਰ ਸ਼ਹਿਰੀ ਸਮਰਾਲਾ ਵਿਚ ਤਾਇਨਾਤ ਇਨ੍ਹਾਂ ਦੋ ਕਲਰਕਾਂ ਤੇ ਇਕ ਅਕਾਊਂਟੈਂਟ ਵੱਲੋਂ ਬਿਜਲੀ ਖਪਤਕਾਰਾਂ ਵੱਲੋਂ ਜਮ੍ਹਾਂ ਕਰਵਾਏ ਗਏ ਬਿੱਲਾਂ ਦੀਆਂ ਰਸੀਦਾਂ ਨੂੰ ਰਿਵਰਸ ਕਰਨ ਮਗਰੋਂ ਖਪਤਕਾਰਾਂ ਨੂੰ ਗਲਤ ਰੀਡਿੰਗ ਦੇ ਬਿੱਲ ਜਾਰੀ ਕਰ ਕੇ ਪੀਐੱਸਪੀਸੀਐੱਲ ਦੇ ਮਾਲੀਏ ਦਾ ਵਿੱਤੀ ਨੁਕਸਾਨ ਕੀਤਾ ਗਿਆ ਸੀ। ਵਿਭਾਗ ਨੇ ਚੌਕਸੀ ਨਾਲ ਕਾਰਵਾਈ ਕਰਦੇ ਹੋਏ ਉਕਤ ਮੁਲਾਜ਼ਮਾਂ ਤੋਂ ਰਕਮ ਵੀ ਜਮ੍ਹਾਂ ਕਰਵਾ ਲਈ ਹੈ। ਦੋਵਾਂ ਕਲਰਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਕਲਰਕ ਵਿਰੁੱਧ ਵਿਭਾਗੀ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਰਹੀ ਹੈ।

Comentarios


Logo-LudhianaPlusColorChange_edited.png
bottom of page