11/01/2024
ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਪੰਜਾਬ ਐਗਰੀ ਬਿਜ਼ਨਸ ਇੰਨਕੁਬੇਟਰ (ਪਾਬੀ) ਤੋਂ ਸਿਖਲਾਈ ਹਾਸਲ ਕਰਨ ਵਾਲੇ ਦੋ ਕਾਰੋਬਾਰ ਉੱਦਮੀਆਂ ਨੇ ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਕਠੂਆ ਵਿਚ ਪ੍ਰਦਰਸ਼ਨੀ ਲਾਈ| ਇਹ ਪ੍ਰਦਰਸ਼ਨੀ ਉੱਤਰੀ ਭਾਰਤ ਵਿਚ ਕਾਰੋਬਾਰੀ ਰੁਝਾਨਾਂ ਦੇ ਪ੍ਰਦਰਸ਼ਨ ਲਈ ਆਯੋਜਿਤ ਕੀਤੀ ਗਈ ਸੀ| ਇਸਦੇ ਮੁੱਖ ਮਹਿਮਾਨ ਭਾਰਤ ਦੇ ਮਾਣਯੋਗ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਕੜ ਜੀ ਸਨ| ਉੱਪ ਰਾਸ਼ਟਰਪਤੀ ਨੇ ਖੇਤੀ ਕਾਰੋਬਾਰ ਉੱਦਮੀਆਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਉਹਨਾਂ ਦੀ ਤਕਨੀਕੀ ਤਰੱਕੀ ਬਾਰੇ ਗੱਲ ਕੀਤੀ| ਉਪ ਰਾਸ਼ਟਰਪਤੀ ਨੇ ਪੀ.ਏ.ਯੂ. ਤੋਂ ਸਿੱਖਿਅਤ ਕਾਰੋਬਾਰੀਆਂ ਬੀ ਨਾਇਕ ਅਪਰਾਇਜਿੰਗ ਅਤੇ ਆਈਸ਼ਨਾ ਇਨੋਟੈੱਕ ਪ੍ਰਾਈਵੇਟ ਲਿਮਿਟਡ ਦੀਆਂ ਪ੍ਰਦਰਸ਼ਨੀਆਂ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ|
ਪਾਬੀ ਦੇ ਮੁੱਖ ਨਿਗਰਾਨ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਡਾ. ਪੂਨਮ ਸਚਦੇਵਾ ਨੇ ਇਹਨਾਂ ਉੱਦਮੀਆਂ ਨੂੰ ਇਸ ਪ੍ਰਦਰਸ਼ਨੀਆਂ ਵਿਚ ਸ਼ਾਮਿਲ ਹੋਣ ਅਤੇ ਆਪਣੀ ਤਕਨੀਕੀ ਯੋਗਤਾ ਅਤੇ ਪ੍ਰਦਰਸ਼ਨ ਲਈ ਪ੍ਰੇਰਿਤ ਕੀਤਾ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਪ੍ਰਾਪਤੀ ਲਈ ਕਾਰੋਬਾਰ ਉੱਦਮੀਆਂ ਨੂੰ ਵਧਾਈ ਦਿੱਤੀ|
コメント