1 ਨਵੰਬਰ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਕੌਮਾਂਤਰੀ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੇ ਘਰ ਜਲਦ ਹੀ 'ਸ਼ਹਿਨਾਈ' ਵੱਜਣ ਵਾਲੀ ਹੈ। ਆਉਣ ਵਾਲੀ 7 ਦਸੰਬਰ ਨੂੰ ਨਾਜੋਤ ਸਿੰਘ ਸਿੱਧੂ ਦੇ ਪੁੱਤਰ ਦਾ ਵਿਆਹ ਹੋਣ ਜਾ ਰਿਹਾ ਹੈ। ਸਾਹੇ ਦੀ ਚਿੱਠੀ ਲੈ ਕੇ ਕੁੜੀ ਵਾਲਾ ਪਰਿਵਾਰ, ਨਵਜੋਤ ਸਿੱਧੂ ਦੇ ਘਰ ਪਹੁੰਚਿਆ।ਇਸਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਜਿਸ 'ਚ ਸਿੱਧੂ ਦੀ ਹੋਣ ਵਾਲੀ ਕੁੜਮਣੀ ਸਾਹੇ ਦੀ ਚਿੱਠੀ ਪੜ੍ਹ ਰਹੀ ਹੈ। ਇਸ ਤੋਂ ਬਾਅਦ ਨਵਜੋਤ ਸਿੱਧੂ ਇਹ ਪੁੱਛਦੇ ਨਜ਼ਰ ਆ ਰਹੇ ਹਨ ਕਿ ਬਾਰਾਤ ਕਾਰ 'ਚ ਲਿਆਈਏ ਜਾਂ ਫਿਰ ਘੋੜੀ 'ਤੇ। ਇਸ ਦੌਰਾਨ ਉਹ ਸ਼ਗਨ ਦੀ ਮਠਿਆਈ ਵੀ ਖਾਂਦੇ ਹੋਏ ਦੇਖੇ ਗਏ।
ਦੱਸ ਦਈਏ ਕਿ ਕਰੀਬ ਚਾਰ ਮਹੀਨੇ ਪਹਿਲਾਂ 26 ਜੂਨ ਨੂੰ ਨਵਜੋਤ ਸਿੱਧੂ ਨੇ ਆਪਣੀ ਹੋਣ ਵਾਲੀ ਨੂੰਹ ਇਨਾਇਤ ਕੌਰ ਰੰਧਾਵਾ ਦੀ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਇਨਾਇਤ ਰੰਧਾਵਾ ਪਟਿਆਲਾ ਦੀ ਰਹਿਣ ਵਾਲੀ ਹੈ। ਇਨਾਇਤ ਤੇ ਕਰਨ ਦੀ ਰਿਸ਼ੀਕੇਸ਼ ਵਿੱਚ ਮੰਗਣੀ ਹੋਈ ਸੀ। ਇਨਾਇਤ ਦੇ ਪਿਤਾ ਮਨਿੰਦਰ ਰੰਧਾਵਾ ਫੌਜ ਵਿੱਚ ਨੌਕਰੀ ਕਰ ਚੁੱਕੇ ਹਨ। ਉਹ ਪੰਜਾਬ ਰੱਖਿਆ ਸੇਵਾਵਾਂ ਭਲਾਈ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਵਜੋਂ ਤਾਇਨਾਤ ਹਨ।
ਸੂਤਰਾਂ ਮੁਤਾਬਕ ਬੇਟੇ ਦੇ ਵਿਆਹ ਨੂੰ ਲੈ ਕੇ ਪੂਰੇ ਪਰਿਵਾਰ ਨੂੰ ਕਾਫੀ ਜ਼ਯਾਦਾ ਚਾਅ ਹੈ। ਪਰਿਵਾਰ ਹੁਣ ਵਿਆਹ ਦੀਆਂ ਤਿਆਰੀਆਂ 'ਚ ਰੁਝਿਆ ਹੋਇਆ ਹੈ। ਹਾਲ ਹੀ 'ਚ ਸਿੱਧੂ ਦੇ ਜਨਮ ਦਿਨ 'ਤੇ ਉਨ੍ਹਾਂ ਦੇ ਬੇਟੇ ਨੇ ਆਪਣੇ ਪਿਤਾ ਨੂੰ ਖਾਸ ਤੋਹਫਾ ਦਿੰਦੇ ਹੋਏ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ ਸੀ। ਕਰਨ ਨੇ ਪਹਿਲਾਂ ਕਦੇ ਪੱਗ ਨਹੀਂ ਬੰਨ੍ਹੀ ਸੀ। ਕਰਨ ਦਾ ਕਹਿਣਾ ਹੈ ਕਿ ਲੋਕ ਅਕਸਰ ਉਸ ਨੂੰ ਇਸ ਬਾਰੇ ਸਵਾਲ ਪੁੱਛਦੇ ਸਨ ਪਰ ਹੁਣ ਉਹ ਆਪਣੇ ਪਿਤਾ ਦੀ ਖੁਸ਼ੀ ਲਈ ਪੱਗ ਬੰਨ੍ਹੇਗਾ। ਜਿਸ ਨਾਲ ਨਵਜੋਤ ਸਿੰਘ ਸਿੱਧੂ ਵੀ ਕਾਫੀ ਖੁਸ਼ ਹਨ।
コメント