28/12/2023
ਛਿੰਨਮਸਤਿਕਾ ਧਾਮ ਮਾਤਾ ਚਿੰਤਪੁਰਨੀ ’ਚ ਨਵੇਂ ਸਾਲ ਦਾ ਮੇਲਾ 31 ਦਸੰਬਰ, 2023 ਤੋਂ ਲੈ ਕੇ ਪਹਿਲੀ ਜਨਵਰੀ, 2024 ਤੱਕ ਕਰਵਾਇਆ ਜਾ ਰਿਹਾ ਹੈ। ਇਸ ਦੋ ਦਿਨਾ ਮੇਲੇ ਦੌਰਾਨ ਵੱਡੀ ਗਿਣਤੀ ’ਚ ਜੁਟਣ ਵਾਲੀ ਸ਼ਰਧਾਲੂਆਂ ਦੀ ਭੀੜ ਦੀ ਸੁਰੱਖਿਆ, ਸਿਹਤ ਤੇ ਸ਼ਾਂਤੀ ਦੇ ਨਾਲ-ਨਾਲ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਡਿਪਟੀ ਕਮਿਸ਼ਨਰ ਰਾਘਵ ਸ਼ਰਮਾ ਨੇ ਜ਼ਰੂਰੀ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਸੜਕ ਕਿਨਾਰੇ ਤੇ ਖੁੱਲ੍ਹੇ ’ਚ 300 ਮੀਟਰ ਦੇ ਦਾਇਰੇ ’ਚ ਲੰਗਰ ਲਾਉਣ ’ਤੇ ਪਾਬੰਦੀ ਰਹੇਗੀ। ਕੇਵਲ ਪ੍ਰਸ਼ਾਸਨ ਦੀ ਇਜਾਜ਼ਤ ਨਾਲ ਹੀ ਲੰਗਰ ਲਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪਟਾਕੇ ਚਲਾਉਣ ’ਤੇ ਵੀ ਪੂਰਨ ਪਾਬੰਦੀ ਰਹੇਗੀ। ਮੇਲੇ ਦੌਰਾਨ ਚਿੰਤਪੁਰਨੀ ਆਉਣ ਵਾਲੇ ਸ਼ਰਧਾਲੂਆਂ ਦੀ ਰਜਿਸਟੇ੍ਰਸ਼ਨ ਕਰਨੀ ਲਾਜ਼ਮੀ ਹੋਵੇਗੀ। ਇਸ ਦੌਰਾਨ ਮੋਮੀ ਲਿਫ਼ਾਫ਼ਿਆਂ ’ਤੇ ਵੀ ਪੂਰੀ ਤਰ੍ਹਾਂ ਪਾਬੰਦੀ ਰਹੇਗੀ।
Comments