google-site-verification=ILda1dC6H-W6AIvmbNGGfu4HX55pqigU6f5bwsHOTeM
top of page

ਨਵੇਂ ਸਾਲ 'ਤੇ ਦਿੱਲੀ ਵਾਲਿਆਂ ਨੇ ਖ਼ੂਬ ਪੀਤੀ ਸ਼ਰਾਬ, ਵਿਕ ਗਈਆਂ ਇੰਨੇ ਲੱਖ ਬੋਤਲਾਂ

01/01/2024

ਨਵੇਂ ਸਾਲ 'ਤੇ ਅੰਗਰੇਜ਼ੀ ਸ਼ਰਾਬ ਦੀ ਵਿਕਰੀ 24 ਲੱਖ ਬੋਤਲਾਂ ਦਿੱਲੀ ਵਾਲੇ ਪੀ ਗਏ ਹਨ। 31 ਦਸੰਬਰ ਨੂੰ ਸ਼ਰਾਬ ਦੀਆਂ 24 ਲੱਖ 724 ਬੋਤਲਾਂ ਦੀ ਵਿਕਰੀ ਹੋਈ। ਉੱਥੇ, ਇਸ ਤੋਂ ਇੱਕ ਦਿਨ ਪਹਿਲਾਂ 30 ਦਸੰਬਰ ਨੂੰ 17 ਲੱਖ 79 ਹਜ਼ਾਰ 379 ਬੋਤਲਾਂ ਵਿਕੀਆਂ।

31 ਦਸੰਬਰ ਨੂੰ ਹੋਈ ਸ਼ਰਾਬ ਦੀ ਵਿਕਰੀ ਦਸੰਬਰ ਮਹੀਨੇ 'ਚ ਕਿਸੇ ਦਿਨ 'ਚ ਸਭ ਤੋਂ ਵੱਧ ਹੈ। ਇਹ ਅੰਕੜਾ ਪਿਛਲੇ ਸਾਲ ਭਾਵ 31 ਦਸੰਬਰ 2022 ਦੇ ਅੰਕੜੇ ਤੋਂ ਕਰੀਬ ਚਾਰ ਲੱਖ ਜ਼ਿਆਦਾ ਹੈ। ਇਸੇ ਤਰ੍ਹਾਂ ਇਸ ਦਸੰਬਰ ਮਹੀਨੇ 'ਚ ਕਰੀਬ ਪੰਜ ਕਰੋੜ ਸ਼ਰਾਬ ਦੀਆਂ ਬੋਤਲਾਂ ਦਿੱਲੀ ਵਾਲੇ ਪੀ ਗਏ।


ਪਿਛਲੇ ਸਾਲ ਘੱਟ ਵਿਕੀ ਸ਼ਰਾਬ

ਦਸੰਬਰ ਦਾ ਇਹ ਅੰਕੜਾ ਪਿਛਲੇ ਸਾਲ ਦੇ ਅੰਕੜਿਆਂ ਤੋਂ 98 ਲੱਖ 19 ਹਜ਼ਾਰ 731 ਜ਼ਿਆਦਾ ਹੈ। 2022 ਦੀ ਤੁਲਨਾ 'ਚ ਇਸ ਸਾਲ ਮਹੀਨੇ-ਦਰ-ਮਹੀਨੇ ਵਿਕਰੀ 'ਚ 14 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।


ਨਵੇਂ ਸਾਲ ਦੀ ਪੂਰਬਲੀ ਸ਼ਾਮ ਮੌਕੇ ਵਿਕਰੀ 'ਚ ਉਛਾਲ

2022 ਦੇ ਦਸੰਬਰ ਮਹੀਨੇ 'ਚ ਜਿੱਥੇ ਸ਼ਹਿਰ ਭਰ ਵਿੱਚ 520 ਦੁਕਾਨਾਂ ਦੇ ਨੈੱਟਵਰਕ ਰਾਹੀ. 3,99,60,509 ਸ਼ਰਾਬ ਦੀਆਂ ਬੋਤਲਾਂ ਵੇਚੀਆਂ ਗਈਆਂ। ਉੱਥੇ, ਇਸ ਮਹੀਨੇ 635 ਦੁਕਾਨਾਂ ਤੋਂ 4,97,80,240 ਸ਼ਰਾਬ ਦੀਆਂ ਬੋਤਲਾਂ ਵੇਚੀਆਂ ਗਈਆਂ। ਅਧਿਕਾਰੀਆਂ ਨੇ ਕਿਹਾ ਕਿ ਨਵੇਂ ਸਾਲ ਦੀ ਪੂਰਬਲੀ ਸ਼ਾਮ 'ਤੇ ਵਿਕਰੀ 'ਚ ਭਾਰੀ ਉਛਾਲ ਵੇਖਿਆ ਗਿਆ। 30 ਦਸੰਬਰ ਨੂੰ ਪਿਛਲੇ ਵਰ੍ਹੇ ਭਾਵ 2022 ਦੀਆਂ 14 ਲੱਖ 66 ਹਜ਼ਾਰ 353 ਬੋਤਲਾਂ ਦੀ ਜਗ੍ਹਾ ਇਸ ਸਾਲ 2023 'ਚ 17 ਲੱਖ 79 ਹਜ਼ਾਰ 379 ਬੋਤਲਾਂ ਵਿਕੀਆਂ।

ਇਸੇ ਤਰ੍ਹਾਂ 31 ਦਸੰਬਰ ਨੂੰ 2022 ਦੀ 20 ਲੱਖ 30 ਹਜ਼ਾਰ 664 ਬੋਤਲਾਂ ਦੀ ਜਗ੍ਹਾ ਇਸ ਸਾਲ 24 ਲੱਖ 726 ਬੋਤਲਾਂ ਦੀ ਵਿਕਰੀ ਹੋਈ। ਆਬਕਾਰੀ ਵਿਭਾਗ ਦੇ ਅਧਿਕਾਰੀਆਂ ਅਨੁਸਾਰ, ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਵੱਧ ਦੁਕਾਨਾਂ ਖੁੱਲ੍ਹਣ, ਬ੍ਰਾਂਡਾਂ ਦੀ ਉਪਲੱਬਧਤਾ 'ਚ ਵਾਧਾ ਅਤੇ ਗਾਹਕ ਅਨੁਭਾਵ 'ਚ ਸੁਧਾਰ ਦੇ ਨਾਲ ਇਸ ਸਾਲ ਰਾਜਧਾਨੀ 'ਚ ਸ਼ਰਾਬ ਦੀ ਵਿਕਰੀ ਲਗਾਤਾਰ ਵਧ ਰਹੀ ਹੈ।

ਵਿਕਰੀ ਦੇ ਅੰਕੜਿਆਂ ਅਨੁਸਾਰ, ਇਸ ਸਾਲ 24 ਦਸੰਬਰ ਨੂੰ 19,42,717 ਬੋਤਲਾਂ ਵੇਚੀਆਂ ਗਈਆਂ, ਜੋ ਇਸ ਮਹੀਨੇ ਕਿਸੇ ਇਕ ਦਿਨ 'ਚ ਸਭ ਤੋਂ ਜ਼ਿਆਦਾ ਸਨ। 24 ਦਸੰਬਰ 2022 ਨੂੰ 14,69 357 ਬੋਤਲਾਂ ਵਿਕੀਆਂ ਸਨ।

Comments


Logo-LudhianaPlusColorChange_edited.png
bottom of page