05/01/2024
ਹਵਸ 'ਚ ਅੰਨ੍ਹੇ ਹੋਏ ਨੌਜਵਾਨ ਨੇ 15 ਵਰ੍ਹਿਆਂ ਦੀ ਨਾਬਾਲਗ ਲੜਕੀ ਦੀ ਆਬਰੂ ਲੁੱਟ ਲਈl ਇਸ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਲੜਕੀ ਦੀ ਸ਼ਿਕਾਇਤ ਤੇ ਗੁਆਂਢ 'ਚ ਰਹਿਣ ਵਾਲੇ ਪਰਵਿੰਦਰ ਸਿੰਘ (24) ਖਿਲਾਫ ਜਬਰ ਜਨਾਹ ਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਏਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਰਵਿੰਦਰ ਸਿੰਘ ਦੀ ਤਲਾਸ਼ 'ਚ ਛਾਪੇਮਾਰੀ ਕਰ ਰਹੀ ਹੈ। ਜਲਦੀ ਹੀ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਲੜਕੀ ਲਾਗੇ ਦੇ ਹੀ ਇੱਕ ਮੈਡੀਕਲ ਸਟੋਰ 'ਤੇ ਕੰਮ ਕਰਦੀ ਹੈ l ਕੁਝ ਸਮੇਂ ਤੋਂ ਮੁਲਜ਼ਮ ਤੇ ਪੀੜਤ ਲੜਕੀ ਦੇ ਵਿਚਕਾਰ ਦੋਸਤੀ ਹੋ ਗਈ ਸੀ। ਨਬਾਲਗ ਲੜਕੀ ਨੌਜਵਾਨ ਦੇ ਮਨਸੂਬਿਆਂ ਤੋਂ ਬੇਖਬਰ ਸੀ। ਲੜਕੀ ਨੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਦੱਸਿਆ ਕਿ ਉਹ ਦੁਪਹਿਰ ਵੇਲੇ ਘਰ ਵਿੱਚ ਇਕੱਲੀ ਸੀ। ਇਸੇ ਦੌਰਾਨ ਪਰਵਿੰਦਰ ਸਿੰਘ ਜ਼ਬਰਦਸਤੀ ਘਰ ਅੰਦਰ ਆ ਗਿਆ ਅਤੇ ਸ਼ਰਮਨਾਕ ਕਾਰੇ ਨੂੰ ਅੰਜਾਮ ਦਿੱਤਾ l ਸ਼ਿਕਾਰ ਬਣਾਉਣ ਤੋਂ ਬਾਅਦ ਮੁਲਜ਼ਮ ਲੜਕੀ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਮੌਕੇ ਤੋਂ ਫਰਾਰ ਹੋ ਗਿਆ। ਉਧਰੋਂ ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ l
Comments