ਲੁਧਿਆਣਾ, 10 ਜੂਨ
ਨਗਰ ਨਿਗਮ ਦੇ ਜੋਨਲ ਕਮਿਸ਼ਨਰ ਡਾ. ਪੂਨਮ ਪ੍ਰੀਤ ਕੌਰ ਦੀ ਅਗਵਾਈ ਹੇਠ ਓ ਐਂਡ ਐਮ ਬ੍ਰਾਂਚ ਅਤੇ ਬਿਲਡਿੰਗ ਬ੍ਰਾਂਚ ਦੀਆਂ ਟੀਮਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਜ ਨਾਜਾਇਜ਼ ਉਸਾਰੀਆਂ ਤੇ ਕਬਜ਼ਿਆਂ ਵਿਰੁੱਧ ਕਾਰਵਾਈ ਕਰਦਿਆਂ ਗੈਰ ਕਾਨੂੰਨੀ ਸੀਵਰੇਜ ਕੁਨੈਕਸ਼ਨ ਵੀ ਕੱਟੇ ਗਏ।
ਡਾ. ਪੂਨਮ ਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਵਿੱਖ ਵਿੱਚ ਅਜਿਹੀਆਂ ਕਬਜ਼ਿਆਂ ਅਤੇ ਗੈਰ-ਕਾਨੂੰਨੀ ਕੁਨੈਕਸ਼ਨਾਂ ਵਿਰੁੱਧ ਵਿਆਪਕ ਮੁਹਿੰਮ ਜਾਰੀ ਰੱਖੀ ਜਾਵੇਗੀ।
ਜੋਨਲ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਅੱਜ ਲੋਹਾਰਾ ਵਿਖੇ ਜੇ.ਸੀ.ਬੀ. ਰਾਹੀਂ ਨਜਾਇਜ਼ ਉਸਾਰੀਆਂ ਢਾਹੀਆਂ ਗਈਆਂ ਅਤੇ ਢਿੱਲੋਂ ਕਲੋਨੀ, ਬਾਪੂ ਬਾਜਾਰ, ਨੀਰਜ਼ ਕਲੋਨੀ, ਲੋਹਾਰਾ ਰੋਡ, ਇੰਡਸਟਰੀਅਲ ਕਲੋਨੀ, ਕੰਗਣਵਾਲ ਚੌਂਕ ਅਤੇ ਲੋਹਾਰਾ ਦੀਆਂ ਦੋ ਬੇਨਾਮੀ ਕਲੋਨੀਆਂ ਦੇ ਸੀਵਰੇਜ਼ ਕੁਨੈਕਸ਼ਨ ਕੱਟੇ ਗਏ। ਇਸ ਤੋਂ ਇਲਾਵਾ ਕੰਗਣਵਾਲ ਅਤੇ ਜੁਗਿਆਣਾ ਵਿਖੇ ਪ੍ਰਵਾਸੀ ਮਜਦੂਰਾਂ ਲਈ ਬਣਾਏ ਕੁਆਟਰਾਂ ਦੇ ਗੈਰ ਕਾਨੂੰਨੀ ਸੀਵਰੇਜ਼ ਕੁਨੈਕਸ਼ਨ ਵੀ ਕੱਟੇ ਗਏ ਅਤੇ ਇਕ ਨਾਜਾਇਜ਼ ਸਬਮਰਸੀਬਲ ਵੀ ਜ਼ਬਤ ਕੀਤਾ ਗਿਆ।
ਜੋਨਲ ਕਮਿਸ਼ਨਰ ਡਾ. ਪੂਨਮ ਪ੍ਰੀਤ ਕੌਰ ਵੱਲੋਂ ਵੱਖ-ਵੱਖ ਬਰਾਂਚਾ ਦੇ ਸੀਨੀਅਰ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਨਾਜਾਇਜ਼ ਉਸਾਰੀਆਂ, ਕਬਜ਼ਿਆਂ ਅਤੇ ਗੈਰ ਕਾਨੂੰਨੀ ਸੀਵਰੇਜ ਕੁਨੈਕਸ਼ਨਾਂ 'ਤੇ ਨਕੇਲ ਕੱਸਣ ਲਈ ਕਾਰਵਾਈ ਜਾਰੀ ਰੱਖੀ ਜਾਵੇ ਅਤੇ ਉਨ੍ਹਾਂ ਵੱਲੋਂ ਹਰ ਹਫ਼ਤੇ ਨਿੱਜੀ ਤੌਰ 'ਤੇ ਇਸ ਮੁਹਿੰਮ ਦਾ ਨੀਰੀਖਣ ਕੀਤਾ ਜਾਵੇਗਾ।
ਇਸ ਮੌਕੇ ਏ.ਟੀ.ਪੀ. ਸਤੀਸ਼ ਮਲਹੋਤਰਾ, ਐਸ.ਡੀ.ਓ. (ਓ ਐਂਡ ਐਮ) ਹਰਬੀਰ ਸਿੰਘ ਜੇ.ਈ. (ਓ ਐਂਡ ਐਮ) ਇਕਬਾਲ ਸਿੰਘ ਅਤੇ ਹੋਰ ਸਟਾਫ ਵੀ ਮੌਜੂਦ ਸੀ।
Comments