ਲੁਧਿਆਣਾ, 16 ਜੂਨ
ਨਗਰ ਨਿਗਮ ਲੁਧਿਆਣਾ ਦੇ ਸੰਯੁਕਤ ਕਮਿਸ਼ਨਰ ਡਾ. ਪੂਨਮ ਪ੍ਰੀਤ ਕੌਰ ਵੱਲੋ ਸਲਾਟਰ ਹਾਊਸ, ਕਾਰਕਸ ਪਲਾਂਟ ਅਤੇ ਏ.ਬੀ.ਸੀ. ਸੈਂਟਰ ਦਾ ਨੀਰੀਖਣ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਦੇ ਨਾਲ ਐਮ.ਓ.ਐਚ ਡਾ. ਵਿਪੁਲ ਮਲਹੋ਼ਤਰਾ, ਐਸ.ਵੀ.ਓ. ਸ਼੍ਰੀ ਐਚ.ਐਸ. ਢੱਲਾ, ਐਸ.ਆਈ ਸ਼੍ਰੀ ਗੁਰਚਰਨ ਸਿੰਘ ਅਤੇ ਕਾਰਕਸ ਪਲਾਂਟ ਦੇ ਸ਼੍ਰੀ ਦਵਿੰਦਰ ਸਿੰਘ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਨਗਰ ਨਿਗਮ ਕਮਿਸ਼ਨਰ ਵੱਲੋ ਹਾਲ ਹੀ ਵਿੱਚ ਜੋ ਬਰਾਂਚਾਂ ਦੀ ਵੰਡ ਕੀਤੀ ਗਈ ਹੈ ਉਨਾਂ੍ਹ ਵਿੱਚ ਸਿਹਤ ਸ਼ਾਖਾ ਦਾ ਚਾਰਜ ਡਾ. ਪੂਨਮਪ੍ਰੀਤ ਕੌਰ, ਜੁਆਇੰਟ ਕਮਿਸ਼ਨਰ, ਨਗਰ ਨਿਗਮ ਲੁਧਿਆਣਾ ਨੂੰ ਦਿੱਤਾ ਗਿਆ ਹੈ ਅਤੇ ਉਨਾਂ੍ਹ ਵੱਲੋਂ ਚਾਰਜ਼ ਸੰਭਾਲਦਿਆਂ ਹੀ ਸਾਈਟ ਵਿਜਟ ਸੁਰੂ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਪੈਡਿੰਗ ਪਏ ਕੰਮਾਂ ਨੂੰ ਜਲਦ ਸ਼ੁਰੂ ਕਰਵਾਇਆ ਜਾ ਸਕੇ।
ਸਲਾਟਰ ਹਾਊਸ ਨੂੰ ਚਾਲੂ ਕਰਵਾਉਣ ਸਬੰਧੀ ਜਲਦ ਹੀ ਵੱਖ-2 ਮੀਟ ਹਾਊਸ/ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਉਹ ਆਪਣੇ ਪਸ਼ੂ/ਜਾਨਵਰ ਨੂੰ ਸਲਾਟਰ ਹਾਊਸ ਵਿੱਚ ਲਿਆਉਣ ਅਤੇ ਸਲਾਟਰ ਹਾਊਸ ਤੋ ਹੀ ਪ੍ਰਵਾਨਗੀ ਉਪਰੰਤ ਮੀਟ ਨੂੰ, ਮੀਟ ਹਾਊਸ/ਦੁਕਾਨਦਾਰਾਂ ਵੱਲੋ ਮਾਰਕੀਟ ਵਿੱਚ ਹਾਈਜੀਨਿਕ ਤਰੀਕੇ ਜਾਂ ਕੋਲਡ ਸਟੋਰ ਦੇ ਮਾਧਿਅਮ ਰਾਹੀਂ ਹੀ ਵੱਖ-ਵੱਖ ਥਾਂਵਾਂ 'ਤੇ ਭੇਜਿਆ ਜਾਵੇ, ਜਿਸ ਸਬੰਧੀ ਮੀਟ ਹਾਊਸ/ਮੀਟ ਵਿਕਰੇਤਾ ਦੁਕਾਨਦਾਰਾਂ ਨਾਲ ਵੀ ਜਲਦ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਗੈਰ ਕਾਨੂੰਨੀ ਢੰਗ ਨਾਲ ਦੁਕਾਨਾਂ ਚਲ ਰਹੀਆਂ ਹਨ ਉਨਾਂ੍ਹ 'ਤੇ ਜਲਦ ਕਾਰਵਾਈ ਕੀਤੀ ਜਾ ਸਕੇ।
ਇਸ ਤੋ ਇਲਾਵਾ ਉਨ੍ਹਾਂ ਗਊਸ਼ਾਲਾਵਾਂ ਦੇ ਨੁਮਾਇੰਦਿਆਂ ਅਤੇ ਆਮ ਪਬਲਿਕ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਵੀ ਮੁਰਦਾ ਜਾਨਵਰ ਮਿਲਦਾ ਹੈ ਤਾਂ ਉਹ ਤੁਰੰਤ ਨਗਰ ਨਿਗਮ, ਲੁਧਿਆਣਾ ਨੂੰ ਸੂਚਿਤ ਕਰਨ ਤਾਂ ਜੋ ਉਹ ਕਾਰਕਸ ਪਲਾਂਟ ਨੂੰ ਸਪੁਰਦ ਕੀਤਾ ਜਾ ਸਕੇ।
Commentaires