google-site-verification=ILda1dC6H-W6AIvmbNGGfu4HX55pqigU6f5bwsHOTeM
top of page

ਨੂੰਹ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤਾ ਸੱਸ ਦਾ ਕ+ਤ+ਲ, ਪੁਲਿਸ ਨੇ ਅੰਨੇ ਕਤਲ ਦੀ ਗੁੱਥੀ ਸੁਲਝਾਈ

13/08/2024

ਪਿੰਡ ਖੋਸਾ ਰਣਧੀਰ ਵਿਖੇ ਬੀਤੀ 5 ਅਗਸਤ ਨੂੰ ਘਰ ਵਿਚ ਇਕੱਲੀ ਔਰਤ ਦਾ ਅਣਪਛਾਤਿਆਂ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਸੀ ਤੇ ਪੁਲਿਸ ਨੇ ਮ੍ਰਿਤਕ ਔਰਤ ਦੇ ਪਤੀ ਦੇ ਬਿਆਨ ਲੈਕੇ ਅਣਪਛਾਤਿਆਂ 'ਤੇ ਮਾਮਲਾ ਦਰਜ ਕਰ ਕੇ ਕਾਤਲਾਂ ਦੀ ਜੋਰ-ਸ਼ੋਰ ਨਾਲ ਭਾਲ ਕੀਤੀ ਜਾ ਰਹੀ ਸੀ। ਪੁਲਿਸ ਨੇ ਜਾਂਚ ਪੜਤਾਲ ਦੌਰਾਨ ਕਾਤਲਾਂ ਨੂੰ ਗ੍ਰਿਫਤਾਰ ਕਰ ਕੇ ਇਸ ਅੰਨੇ ਕਤਲ ਦੀ ਗੁੱਥੀ ਸੁਲਝਾ ਲਈ ਹੈ।


ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਪੀਆਈ ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ 05 ਅਗਸਤ 2024 ਨੂੰ ਦਰਸ਼ਨ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਖੋਸਾ ਰਣਧੀਰ ਨੇ ਥਾਣਾ ਕੋਟ ਈਸੇ ਖਾਂ ਦੀ ਪੁਲਿਸ ਪਾਸ ਆਪਣਾ ਬਿਆਨ ਲਿਖਾਇਆ ਕਿ ਉਹ ਸਾਲ 2011 ਵਿਚ ਮਹਿਕਮਾ ਬਿਜਲੀ ਬੋਰਡ ਤੋਂ ਰਿਟਾਇਰਡ ਹੋਇਆ ਹੈ। ਜਿਸ ਦਾ ਛੋਟਾ ਲੜਕਾ ਬਲਜਿੰਦਰ ਸਿੰਘ ਅਰਸਾ ਕਰੀਬ 5 ਸਾਲ ਤੋਂ ਦੁਬਈ ਗਿਆ ਹੈ।


ਉਸ ਦੀ ਪਤਨੀ ਮਨਪ੍ਰੀਤ ਕੌਰ ਆਪਣੇ ਬੱਚਿਆਂ ਨਾਲ ਉਨ੍ਹਾਂ ਦੇ ਘਰ ਵਿਚ ਅਲੱਗ ਪੋਰਸ਼ਨ ਵਿਚ ਰਹਿ ਰਹੀ ਹੈ। ਮਨਪ੍ਰੀਤ ਕੌਰ ਦਾ ਉਸ ਨਾਲ ਘਰੇਲੂ ਵੰਡ ਦਾ ਲੜਾਈ ਝਗੜਾ ਰੱਖਦੀ ਸੀ। ਮਨਪ੍ਰੀਤ ਕੌਰ ਵੱਲੋਂ ਉਨ੍ਹਾਂ ਖਿਲਾਫ ਦਿੱਤੀਆ ਦਰਖਾਸਤਾਂ ਦੀ ਪੜਤਾਲ ਵੈਮੋਨ ਸੈਲ ਮੋਗਾ ਪਾਸ ਚੱਲ ਰਹੀ ਸੀ। ਵੋਮੈਨ ਸੈਲ ਮੋਗਾ ਵੱਲੋਂ ਦੋਨਾਂ ਧਿਰਾਂ ਨੂੰ 6 ਅਗਸਤ 2024 ਦਾ ਸਮਾਂ ਦਿੱਤਾ ਸੀ ਜਿਸ ਕਰ ਕੇ ਦਰਸ਼ਨ ਸਿੰਘ ਪੰਚਾਇਤ ਪੁਰਸ਼ਾਂ ਨੂੰ ਨਾਲ ਲਿਜਾਣ ਲਈ ਵਕਤ ਕ੍ਰੀਬ 10:00 ਵਜੇ ਸੁਭਾ ਆਪਣੇ ਘਰ ਤੋਂ ਰੋਟੀ ਖਾ ਕੇ ਪੁਰਸ਼ਾਂ ਨੂੰ ਨੋਟ ਕਰਾਉਣ ਲਈ ਆਪਣੇ ਪਿੰਡ ਵਿਚ ਗਿਆ ਸੀ।


ਉਸ ਸਮੇਂ ਉਸ ਦੀ ਪਤਨੀ ਮਹਿੰਦਰ ਕੌਰ ਘਰ ਇਕੱਲੀ ਹੀ ਸੀ, ਜਦ ਉਹ ਆਪਣੇ ਪਿੰਡ ਵਿਚ ਮੋਹਤਬਰ ਆਦਮੀਆਂ ਨੂੰ 6 ਅਗਸਤ 2024 ਨੂੰ ਜਾਣ ਲਈ ਕਹਿ ਕੇ ਕਰੀਬ 12:00 ਵਜੇ ਦੁਪਹਿਰ ਆਪਣੇ ਘਰ ਵਾਪਸ ਆਇਆ ਤੇ ਦੇਖਿਆ ਕਿ ਉਸ ਦੀ ਪਤਨੀ ਮਹਿੰਦਰ ਕੌਰ ਮਕਾਨ ਦੀ ਲੌਬੀ ਵਿਚ ਮੰਜੇ ਪਰ ਖੂਨ ਨਾਲ ਲੱਥਪੱਥ ਪਈ ਸੀ ਤੇ ਮੰਜੇ ਦੇ ਆਸ ਪਾਸ ਵੀ ਕਾਫੀ ਖੂਨ ਡੁੱਲਿਆ ਹੋਇਆ ਸੀ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਮੂੰਹ, ਮੱਥੇ, ਜੁਬਾੜੇ ਤੇ ਦੋਨਾਂ ਬਾਹਾਂ ਪਰ ਕਾਫੀ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ।


ਦਰਸ਼ਨ ਸਿੰਘ ਦੇ ਬਿਆਨ 'ਤੇ ਅਣਪਛਾਤੇ ਮੁਕੱਦਮਾ ਨੰਬਰ 103 ਮਿਤੀ 05 ਅਗਸਤ 2024 ਅਧੀਨ ਧਾਰਾ 103(1)/332(ਏ)/3(5) ਭਾਰਤੀ ਨਿਆ ਸੰਹਿਤਾਂ (ਬੀਐੱਨਐੱਸ) ਥਾਣਾ ਕੋਟ ਈਸੇ ਖਾਂ ਦਰਜ ਰਜਿਸਟਰ ਕੀਤਾ। ਉਨ੍ਹਾਂ ਦੱਸਿਆ ਕਿ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਡਾ. ਅੰਕੁਰ ਗੁਪਤਾ ਆਈਪੀਐੱਸ, ਐੱਸਐੱਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁਲਜਮਾਂ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਨ ਲਈ ਪੁਲਿਸ ਦੀਆਂ ਵੱਖ ਵੱਖ ਟੀਮਾਂ ਬਣਾਈਆਂ ਅਤੇ ਮੁਕੱਦਮਾ ਦੀ ਤਫਤੀਸ਼ ਵਿਗਿਆਨਿਕ-ਟੈਕਨੀਕਲ ਢੰਗਾਂ ਨਾਲ ਅਮਲ ਵਿਚ ਲਿਆਂਦੀ ਤੇ ਮਿਤੀ 9 ਅਗਸਤ 2024 ਨੂੰ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ 1 ਸਤਨਾਮ ਸਿੰਘ ਉਰਫ ਸੱਤਾ ਵਾਸੀ ਫਿਰੋਜਵਾਲਾ, ਮੰਗਲ ਸਿੰਘ, ਮਨਪ੍ਰੀਤ ਕੌਰ ਪਤਨੀ ਬਲਜਿੰਦਰ ਸਿੰਘ ਵਾਸੀ ਖੋਸਾ ਰਣਧੀਰ ਨੂੰ ਗਿ੍ਰਫਤਾਰ ਕੀਤਾ ਗਿਆ।


ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਮੁਲਜ਼ਮ ਸਤਨਾਮ ਸਿੰਘ ਮ੍ਰਿਤਕ ਮਹਿੰਦਰ ਕੌਰ ਦਾ ਭਤੀਜਾ ਹੈ। ਜਿਸ ਦੇ ਮ੍ਰਿਤਕ ਦੀ ਨੂੰਹ ਮਨਪ੍ਰੀਤ ਕੌਰ ਨਾਲ ਕਥਿਤ ਤੌਰ ਤੇ ਨਾਜਾਇਜ਼ ਸਬੰਧ ਸਨ। ਮ੍ਰਿਤਕ ਮਹਿੰਦਰ ਕੌਰ ਇਹਨ੍ਵਾਂ ਦੋਨਾਂ ਨੂੰ ਮਿਲਣ ਤੋਂ ਰੋਕਦੀ ਸੀ। 4 ਅਗਸਤ 2024 ਦੀ ਰਾਤ ਨੂੰ ਸਤਨਾਮ ਸਿੰਘ ਮਨਪ੍ਰੀਤ ਕੌਰ ਨੂੰ ਮਿਲਣ ਲਈ ਉਸਦੇ ਘਰ ਪਿੰਡ ਖੋਸਾ ਰਣਧੀਰ ਗਿਆ ਸੀ। ਜਿੱਥੇ ਦੋਨਾਂ ਨੇ ਮਹਿੰਦਰ ਕੌਰ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚੀ ਅਤੇ 5 ਅਗਸਤ 2024 ਨੂੰ ਘਰ ਵਿਚ ਦਾਖਲ ਹੋ ਕੇ ਦਾਤਰ ਮਾਰ ਕੇ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਕੇ ਇਨ੍ਹਾਂ ਕੋਲੋਂ ਹੋਰ ਪੁਛਗਿੱਛ ਕੀਤੀ ਜਾਵੇਗੀ।

Comments


Logo-LudhianaPlusColorChange_edited.png
bottom of page