28/12/2023
ਕੇਂਦਰੀ ਇਲੈਕਟ੍ਰਾਨਿਕਸ ਤੇ ਸੂਚਨਾ ਟੈਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਸਰਕਾਰ ਨੇ ਇੰਟਰਨੈੱਟ ਮੀਡੀਆ ਤੇ ਆਨਲਾਈਨ ਪਲੇਟਫਾਰਮਾਂ ਨੂੰ ਇਹ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਹੈ ਕਿ ਉਹ ਆਪਣੇ ਪਲੇਟਫਾਰਮ ’ਤੇ ਕਰਜ਼ਾ ਦੇਣ ਵਾਲੇ ਧੋਖਾਧੜੀ ਵਾਲੇ ਐਪ ਦੇ ਇਸ਼ਤਿਹਾਰ ਨਾ ਲਾਉਣ। ਉਨ੍ਹਾਂ ਕਿਹਾ ਕਿ ਆਈਟੀ ਮੰਤਰਾਲੇ ਨੇ ਪਲੇਟਫਾਰਮਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਧੋਖਾਧੜੀ ਵਾਲੇ ਲੋਨ ਐਪ ਦੇ ਇਸ਼ਤਿਹਾਰ ਨਹੀਂ ਦੇ ਸਕਦੇ ਕਿਉਂਕਿ ਇਹ ਇਸ਼ਤਿਹਾਰ ਗੁਮਰਾਹ ਕਰਨ ਵਾਲੇ ਹਨ ਤੇ ਇੰਟਰਨੈੱਟ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਉਨ੍ਹਾਂ ਕਿਹਾ ਕਿ ਹੁਣ ਅਸੀਂ ਜਿਨ੍ਹਾਂ ਖੇਤਰਾਂ ’ਤੇ ਨਕੇਲ ਕੱਸ ਰਹੇ ਹਾਂ, ਉਨ੍ਹਾਂ ’ਚੋਂ ਇਕ ਧੋਖਾਧੜੀ ਵਾਲੇ ਲੋਨ ਐੈਪ ਦੇ ਇਸ਼ਤਿਹਾਰ ਹਨ, ਜਿਹੜੇ ਕਈ ਪਲੇਟਫਾਰਮਾਂ ’ਤੇ ਚੱਲ ਰਹੇ ਹਨ। ਕੋਈ ਵੀ ਵਿਚੋਲੀਆ ਧੋਖਾਧੜੀ ਵਾਲੇ ਲੋਨ ਐਪ ਦੇ ਇਸ਼ਤਿਹਾਰ ਨਹੀਂ ਦੇ ਸਕਦਾ।
Yorumlar