04/02/2024
ਜੰਮੂ ’ਚ ਪੁਲਿਸ ਨੇ ਰੇਲਵੇ ਸਟੇਸ਼ਨ ਦੇ ਆਊਟਰ ਗੇਟ ਤੋਂ ਬਿਨਾਂ ਪਾਸਪੋਰਟ ਵੀਜ਼ਾ ਦੇ ਭਾਰਤ ’ਚ ਦਾਖ਼ਲ ਹੋਣ ਵਾਲੀਆਂ ਤਿੰਨ ਰੋਹਿੰਗਿਆ ਲੜਕੀਆਂ ਨੂੰ ਫੜਿਆ ਹੈ। ਇਨ੍ਹਾਂ ਲੜਕੀਆਂ ਨੂੰ ਮਿਆਂਮਾਰ ਤੋਂ ਬੰਗਲਾਦੇਸ਼ ਦੇ ਰਸਤੇ ਜੰਮੂ ਲਿਆਉਣ ਵਾਲੇ ਇਕ ਨੌਜਵਾਨ ਨੂੰ ਵੀ ਗਿ੍ਰਫ਼ਤਾਰ ਕੀਤਾ ਗਿਆ ਹੈ। ਉਹ ਵੀ ਮਿਆਂਮਾਰ ਦਾ ਹੀ ਹੈ। ਉਹ ਕਈ ਸਾਲਾਂ ਤੋਂ ਜੰਮੂ ਦੇ ਵਿਦਾਤਾ ਨਗਰ, ਬਠਿੰਡੀ ’ਚ ਰਹਿ ਰਿਹਾ ਸੀ। ਦੋਸ਼ ਹੈ ਕਿ ਇਹ ਨੌਜਵਾਨ ਤਿੰਨ ਰੋਹਿੰਗਿਆ ਲੜਕੀਆਂ ਨੂੰ ਕਸ਼ਮੀਰ ’ਚ ਨਿਕਾਹ ਕਰਾਉਣ ਦੇ ਨਾਂ ’ਤੇ ਵੇਚਣ ਲਈ ਲਿਆਇਆ ਹੈ। ਪੁਲਿਸ ਨੇ ਅਜੇ ਫਾਰਨ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਖੁਫੀਆ ਏਜੰਸੀ ਤੋਂ ਜੰਮੂ ਪੁਲਿਸ ਨੂੰ ਸੂਚਨਾ ਮਿਲੀ ਕਿ ਰੇਲ ਮਾਰਗ ਰਾਹੀਂ ਬੰਗਲਾਦੇਸ਼ ਤੋਂ ਕੁਝ ਲੜਕੀਆਂ ਨੂੰ ਮਨੁੱਖੀ ਤਸਕਰੀ ਲਈ ਜੰਮੂ ਲਿਆਂਦਾ ਜਾ ਰਿਹਾ ਹੈ। ਇਸ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਕਾਰਵਾਈ ਕਰ ਕੇ ਇਨ੍ਹਾਂ ਤਿੰਨ ਲੜਕੀਆਂ ਤੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ।
Comments