google-site-verification=ILda1dC6H-W6AIvmbNGGfu4HX55pqigU6f5bwsHOTeM
top of page

ਧੁੰਦ ਕਾਰਨ ਸ਼ਤਾਬਦੀ ਤੇ ਸੱਚਖੰਡ ਐਕਸਪ੍ਰੈਸ ਰੱਦ, ਫਲਾਈਟ ਲੇਟ ਹੋਣ ਕਾਰਨ ਯਾਤਰੀਆਂ ਨੇ ਕੀਤਾ ਹੰਗਾਮਾ

18/01/2024

ਮੰਗਲਵਾਰ ਦੁਪਹਿਰ ਨੂੰ ਧੁੱਪ ਨਿਕਲਣ ਤੋਂ ਬਾਅਦ ਸ਼ਾਮ ਤੱਕ ਧੁੰਦ ਪੈਣੀ ਸ਼ੁਰੂ ਹੋ ਗਈ ਸੀ। ਜਿਸ ਦਾ ਅਸਰ ਬੁੱਧਵਾਰ ਸਵੇਰੇ ਵੀ ਦੇਖਣ ਨੂੰ ਮਿਲਿਆ ਅਤੇ ਦੁਪਹਿਰ ਕਰੀਬ 12 ਵਜੇ ਤੱਕ ਸੰਘਣੀ ਧੁੰਦ ਛਾਈ ਰਹੀ। ਇਸ ਕਾਰਨ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੀਆਂ ਜ਼ਿਆਦਾਤਰ ਉਡਾਣਾਂ ਆਪਣੇ ਨਿਰਧਾਰਤ ਸਮੇਂ ਤੋਂ ਕਰੀਬ ਦੋ ਤੋਂ ਤਿੰਨ ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਸਨ। ਅੰਮ੍ਰਿਤਸਰ-ਦਿੱਲੀ ਵਿਚਾਲੇ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈਸ 12029 ਅਤੇ 12030 ਨੂੰ ਬੁੱਧਵਾਰ ਲਈ ਰੱਦ ਕਰ ਦਿੱਤਾ ਗਿਆ। ਏਅਰਪੋਰਟ ’ਤੇ ਯਾਤਰੀਆਂ ਨੂੰ ਕਾਫੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼ਤਾਬਦੀ ਰੱਦ ਹੋਣ ਕਾਰਨ 500 ਤੋਂ ਵੱਧ ਯਾਤਰੀਆਂ ਦੀਆਂ ਟਿਕਟਾਂ ਰੱਦ ਹੋ ਗਈਆਂ ਅਤੇ ਉਨ੍ਹਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇੰਨਾ ਹੀ ਨਹੀਂ ਸਵੇਰੇ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਜਾਣ ਵਾਲੀ ਸੱਚਖੰਡ ਐਕਸਪ੍ਰੈਸ ਨੂੰ ਵੀ ਰੱਦ ਕਰਨਾ ਪਿਆ। ਕਿਉਂਕਿ ਇਹ ਟਰੇਨ ਵੀ ਪਿਛਲੇ ਕਈ ਦਿਨਾਂ ਤੋਂ ਘੰਟੇ ਦੇਰੀ ਨਾਲ ਪਹੁੰਚ ਰਹੀ ਹੈ। ਇਸ ਦੇ ਨਾਲ ਹੀ ਉਡਾਣਾਂ ਦੇ ਦੇਰੀ ਨਾਲ ਰਵਾਨਾ ਹੋਣ ਕਾਰਨ ਯਾਤਰੀਆਂ ਨੇ ਗੁੱਸੇ ’ਚ ਆ ਕੇ ਹਵਾਈ ਅੱਡੇ ’ਤੇ ਹੰਗਾਮਾ ਕਰ ਕੇ ਆਪਣਾ ਗੁੱਸਾ ਜ਼ਾਹਰ ਕੀਤਾ। ਹਾਲਾਂਕਿ ਏਅਰਲਾਈਨ ਕੰਪਨੀਆਂ ਦੇ ਕਰਮਚਾਰੀਆਂ ਨੇ ਖਰਾਬ ਮੌਸਮ ਦਾ ਹਵਾਲਾ ਦਿੰਦੇ ਹੋਏ ਯਾਤਰੀਆਂ ਨੂੰ ਸ਼ਾਂਤ ਕੀਤਾ। ਨਾਲ ਹੀ ਭਰੋਸਾ ਦਿਵਾਇਆ ਕਿ ਮੌਸਮ ਸਾਫ਼ ਹੁੰਦੇ ਹੀ ਫਲਾਇਟ ਉਡਾਣ ਭਰਨ ਲਈ ਤਿਆਰ ਹੋ ਜਾਵੇਗੀ।


ਇਹ ਉਡਾਣਾਂ ਪ੍ਰਭਾਵਿਤ ਹੋਈਆਂ

ਫਲਾਈਟ ਸਹੀ ਸਮਾਂ ਉਡਾਣ ਭਰੀ

ਪੂਣੇ: ਰਾਤ 12.05 ਵਜੇ ਰਾਤ 1.06 ਵਜੇ

ਦੋਹਾ: ਸਵੇਰੇ 4.10 ਵਜੇ 4.46 ਵਜੇ

ਦਿੱਲੀ: ਸਵੇਰੇ 6.05 7.25

ਗੋਆ: ਸਵੇਰੇ 7.00 ਸਵੇਰੇ 9.39 ਵਜੇ

ਦਿੱਲੀ : ਸਵੇਰੇ 7.30 ਵਜੇ 9.34 ਵਜੇ

ਦੁਬਈ: ਸਵੇਰੇ 8.40 ਵਜੇ 12.46 ਵਜੇ

ਮੁੰਬਈ: ਸਵੇਰੇ 9 09.45 ਵਜੇ ਤੱਕ

ਹੈਦਰਾਬਾਦ: ਸਵੇਰੇ 11 ਵਜੇ 11.42 ਵਜੇ

ਸ਼ਾਰਜਾਹ: ਸਵੇਰੇ 7.50 09.16 ਵਜੇ

ਸਿੰਗਾਪੁਰ: ਸਵੇਰੇ 10.30 ਸਵੇਰੇ 12.27 ਵਜੇ

ਮਿਲਾਣ: ਦੁਪਹਿਰ 12.30 ਵਜੇ 02.38 ਵਜੇ

ਸ਼੍ਰੀਨਗਰ: ਦੁਪਹਿਰ 1.20 ਵਜੇ 1.39 ਵਜੇ

ਲੰਡਨ: ਦੁਪਹਿਰ 3 ਵਜੇ 03.49 ਵਜੇ

ਇਸ ਤੋਂ ਇਲਾਵਾ ਕੁਝ ਹੋਰ ਸ਼ਹਿਰਾਂ ਨੂੰ ਜਾਣ ਵਾਲੀਆਂ ਉਡਾਣਾਂ ਵੀ ਕੁਝ ਦੇਰੀ ਨਾਲ ਸ਼ੁਰੂ ਹੋਈਆਂ।


ਸ਼ਤਾਬਦੀ ਰੱਦ, ਕੁਝ ਹੋਰ ਗੱਡੀਆਂ ਪੱਛੜੀਆਂ

ਧੁੰਦ ਕਾਰਨ ਪਿਛਲੇ ਕਈ ਦਿਨਾਂ ਤੋਂ ਦੇਰੀ ਨਾਲ ਚੱਲ ਰਹੀ ਅੰਮ੍ਰਿਤਸਰ-ਦਿੱਲੀ ਵਿਚਕਾਰ ਸ਼ਤਾਬਦੀ ਬੁੱਧਵਾਰ ਨੂੰ ਰੱਦ ਕਰ ਦਿੱਤੀ ਗਈ। ਇਸ ਤੋਂ ਇਲਾਵਾ ਸ਼ਾਨ-ਏ-ਪੰਜਾਬ ਇਕ ਘੰਟਾ 43 ਮਿੰਟ ਦੇਰੀ ਨਾਲ ਪਹੁੰਚੀ। ਇਸੇ ਤਰ੍ਹਾਂ ਪੱਛਮ ਐਕਸਪ੍ਰੈਸ ਕਰੀਬ ਦੋ ਘੰਟੇ ਦੇਰੀ ਨਾਲ ਚੱਲ ਰਹੀ ਹੈ।

Comments


Logo-LudhianaPlusColorChange_edited.png
bottom of page