google-site-verification=ILda1dC6H-W6AIvmbNGGfu4HX55pqigU6f5bwsHOTeM
top of page

ਦੇਸ਼ 'ਚ ਲੁਕੇ ਗੱਦਾਰਾਂ ਨੂੰ ਬੇਨਕਾਬ ਕਰਨ ਦੀ ਜਰੂਰਤ : ਸ਼ਾਹੀ ਇਮਾਮ ਪੰਜਾਬ

ਲੁਧਿਆਣਾ, 28 ਦਸੰਬਰ

ਅੱਜ ਇੱਥੇ ਮਾਇਆਪੁਰੀ ਮਦਰਸਾ ਤਰਤੀ ਰੂਲ ਕੁਰਾਨ ਵੱਲੋਂ ਭਾਰਤ ਦੇ ਮੁਸਲਮਾਨ ਅਜਾਦੀ ਘੁਲਾਟੀਆਂ ਦੀ ਮਸ਼ਹੂਰ ਪਾਰਟੀ ਮਜਲਿਮ ਅਹਿਰਾਰ ਇਸਲਾਮ ਦੇ 94ਵੇਂ ਸਥਾਪਨਾ ਦਿਵਸ ਦੇ ਮੌਕੇ 'ਤੇ ਖਤਮ-ਏ-ਨਬੂਵਤ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਹਜ਼ਾਰਾਂ ਮੁਸਲਮਾਨਾਂ ਨੇ ਸ਼ਿਰਕਤ ਕੀਤੀ। ਕਾਨਫਰੰਸ ਦੀ ਪ੍ਰਧਾਨਗੀ ਮੁਫਤੀ ਮੁਹੰਮਦ ਖਲੀਲ ਕਾਸਮੀ ਮੁਫਤੀ ਆਜਮ ਪੰਜਾਬ ਮਲੇਰਕੋਟਲਾ ਨੇ ਕੀਤੀ, ਜਦਕਿ ਮੁੱਖ ਮਹਿਮਾਨ ਵਜੋ ਅਹਿਰਾਰ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀਂ ਮੌਜੂਦ ਸਨ। ਇਸ ਮੌਕੇ 'ਤੇ ਮੁਫਤੀ ਵਸੀਮ ਅਕਰਮ ਸਗਰੂੰਰ, ਕਾਰੀ ਮੁਸਤਕੀਮ ਕਰੀਮੀ, ਮੁਫਤੀ ਜਕੀਉੱਲਾ ਕਾਸਮੀ, ਸਲਮਾਨ ਰਹਿਬਰ, ਹਾਫਿਜ ਮੁਰਤਜਾ, ਪ੍ਰਧਾਨ ਇਨਾਮ ਮਲਿਕ, ਮੁਹੰਮਦ ਨਾਜਿਮ, ਨਵਾਬ ਮਲਿਕ, ਸਾਬਿਰ ਅੰਸਾਰੀ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਮੌਜੂਦ ਸਨ। ਖਤਮ-ਏ-ਨਬੂਵਤ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਮੌਲਾਨਾ ਮੁਫਤੀ ਮੁਹੰਮਦ ਖਲੀਲ ਕਾਸਮੀ ਨੇ ਕਿਹਾ ਕਿ ਇਸ ਮੂਵਮੇਂਟ 'ਚ ਮਜਲਿਸ ਅਹਿਰਾਰ ਇਸਲਾਮ ਦਾ ਸੱਭ ਤੋਂ ਵੱਡਾ ਯੋਗਦਾਨ ਰਿਹਾ ਹੈ। ਉਹਨਾਂ ਕਿਹਾ ਕਿ ਸ਼ਾਹੀ ਇਮਾਮ ਮੌਲਾਨਾ ਉਸਮਾਨ ਦੇ ਪਿਤਾ ਜੀ, ਉਹਨਾਂ ਦੇ ਦਾਦਾ ਜੀ ਅਤੇ ਉਹਨਾਂ ਦੇ ਵੱਡੇ-ਵਡੇਰੀਆਂ ਨੇ ਬੀਤੇ 150 ਸਾਲਾਂ 'ਚ ਜੋ ਕੁਰਬਾਨੀਆਂ ਦਿੱਤੀਆਂ ਹਨ ਉਹਨਾਂ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ। ਉਹਨਾਂ ਕਿਹਾ ਕਿ ਸਾਨੂੰ ਇਸ ਗੱਲ 'ਤੇ ਮਾਨ ਹੈ ਕਿ ਅੱਜ ਪੰਜਾਬ ਦੇ ਮੁਸਲਮਾਨਾਂ ਦੀ ਅਗੁਵਾਈ ਨੌਜਵਾਨ ਧਾਰਮਿਕ ਨੇਤਾ ਸ਼ਾਹੀ ਇਮਾਮ ਮੌਲਾਨਾ ਉਸਮਾਨ ਲੁਧਿਆਣਵੀਂ ਕਰ ਰਹੇ ਹਨ।

ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਮੌਲਾਨਾ ਉਸਮਾਨ ਲੁਧਿਆਣਵੀਂ ਨੇ ਕਿਹਾ ਕਿ ਪੈਂਗਬਰ ਹਜਰਤ ਮੁਹੰਮਤ ਸਲੱਲਲਾਹੂ ਅਲੈਹੀ ਵਸੱਲਮ ਦੁਨਿਆ ਭਰ ਲਈ ਰਹਿਮਤ ਬਣਕੇ ਆਏ। ਉਹਨਾਂ ਦਾ ਸੁਨੇਹਾ ਆਪਸੀ ਭਾਈਚਾਰਾ ਅਤੇ ਇਨਸਾਨਾਂ 'ਚ ਬਰਾਬਰੀ ਨੂੰ ਕਾਇਮ ਕਰਨਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਕੁੱਝ ਸਮਾਜ ਵਿਰੋਧੀ ਤਾਕਤਾਂ ਹਜਰਤ ਮੁਹੰਮਤ ਸਲੱਲਲਾਹੂ ਅਲੈਹੀ ਵਸੱਲਮ ਦੀ ਜਗ•ਾਂ ਝੂਠੇ ਵਿਅਕਤੀ ਨੂੰ ਨਬੀ ਬਣਾਕੇ ਪੇਸ਼ ਕਰਨਾ ਚਾਹੁੰਦੀਆਂ ਹਨ, ਜਿਸਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼ਾਹੀ ਇਮਾਮ ਨੇ ਕਿਹਾ ਕਿ ਮਜਲਿਸ ਅਹਿਰਾਰ ਇਸਲਾਮ ਆਪਣੇ ਸਥਾਪਨਾ ਦਿਵਸ ਤੋਂ ਲੈ ਕੇ ਅੱਜ ਤੱਕ ਇਸ ਮਕਸਦ 'ਤੇ ਸਖਤੀ ਨਾਲ ਚੱਲ ਰਹੀ ਹੈ ਕਿ ਦੇਸ਼ ਅਤੇ ਕੌਮ ਦੇ ਗੱਦਾਰਾਂ ਦੇ ਨਾਲ ਕਦੀ ਕੋਈ ਸਮਝੋਤਾ ਨਹੀਂ ਕੀਤਾ ਜਾਣਾ ਚਾਹੀਦਾ। ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਦੇਸ਼ ਵਿੱਚ ਕਈ ਲੋਕ ਧਰਮ ਦੀ ਆੜ 'ਚ ਗੱਦਾਰੀ ਕਰ ਰਹੇ ਹਨ। ਪਾਕਿਸਤਾਨ ਦੀ ਸ਼ਹਿ 'ਤੇ ਭਾਰਤ ਦੇ ਖਿਲਾਫ ਸਾਜਿਸ਼ ਰੱਚਦੇ ਹਨ, ਅਜਿਹੇ ਸ਼ਰਾਰਤੀ ਅਨਸਰਾਂ ਨੂੰ ਬੇਨਕਾਬ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਭਾਰਤ 'ਚ ਅਨੇਕਤਾ 'ਚ ਏਕਤਾ ਹੀ ਦੇਸ਼ ਦੀ ਸੱਭ ਤੋਂ ਵੱਡੀ ਤਾਕਤ ਹੈ, ਜੋ ਵੀ ਤਾਕਤਾਂ ਦੇਸ਼ ਦੀ ਏਕਤਾ ਨੂੰ ਤੋੜਣ ਦੀ ਕੋਸ਼ਿਸ਼ ਕਰਨਗੀਆਂ ਉਹਨਾਂ ਨੂੰ ਮੁੰਹ ਤੋੜ ਜਵਾਬ ਦਿੱਤਾ ਜਾਵੇਗਾ। ਸ਼ਾਹੀ ਇਮਾਮ ਨੇ ਕਿਹਾ ਕਿ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੇ ਸਮੇਂ ਵੀਂ ਜਿਨ•ਾਂ ਸ਼ਰਾਰਤੀ ਅਨਸਰਾਂ ਨੇ ਅੰਗ੍ਰੇਜ ਹਕੂਮਤ ਦਾ ਸਾਥ ਦਿੱਤਾ, ਅਜਾਦੀ ਘੁਲਾਟੀਆਂ ਦੀ ਮੁਖਬਰੀਆਂ ਕੀਤੀਆਂ, ਉਹਨਾਂ ਦੇ ਚੇਲੇ ਅੱਜ ਵੀ ਗੱਦਾਰੀ ਕਰਨ 'ਚ ਲੱਗੇ ਹੋਏ ਹਨ, ਜਿਨਹਾ 'ਤੇ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।


Comments


Logo-LudhianaPlusColorChange_edited.png
bottom of page