google-site-verification=ILda1dC6H-W6AIvmbNGGfu4HX55pqigU6f5bwsHOTeM
top of page

ਦੁੁਬਈ ਰਿਟਰਨ ਭਰਾਵਾਂ ਦਾ ਚੱਲਦਾ-ਫਿਰਦਾ ਦੋ ਮੰਜ਼ਿਲਾ ਏਸੀ ਰੈਸਟੋਰੈਂਟ, ਕਿਹਾ- ਬਾਹਰਲੇ ਸੂਬਿਆਂ ਵਾਲੇ ਆ ਕੇ ਲੱਖਪਤੀ ਬਣ ਸਕਦੇ ਫਿਰ ਅਸੀਂ ਕਿਉਂ ਨਹੀਂ

22/04/2024

ਮਨੁੱਖ ਜੇ ਮਿਹਨਤ ਨੂੰ ਆਦਤ ਬਣਾ ਲਵੇ ਤਾਂ ਸਫਲਤਾ ਉਸ ਦੀ ਕਿਸਮਤ ਬਣ ਜਾਂਦੀ ਹੈ। ਅਜਿਹਾ ਹੀ ਜਗਰਾਓਂ ਦੇ ਪਿੰਡ ਕਾਉਂਕੇ ਕਲਾਂ ਦੇ 25 ਸਾਲਾਂ ਬਾਅਦ ਦੁੁਬਈ ਤੋਂ ਪਰਤੇ ਭਰਾਵਾਂ ਦੀ ਜੋੜੀ ਨੇ ਕਰ ਦਿਖਾਇਆ। ਉਨ੍ਹਾਂ ਦੁੁਬਈ ਦੀ ਧਰਤੀ ਨੂੰ ਹਮੇਸ਼ਾ ਲਈ ਅਲਵਿਦਾ ਆਖਦਿਆਂ ਵਤਨ ਵਿੱਚ ਹੀ ਪਰਿਵਾਰ ਵਿੱਚ ਰਹਿੰਦਿਆਂ ਦੁੁਬਈ ਵਰਗਾ ਚਲਦਾ-ਫਿਰਦਾ ਦੋ ਮੰਜ਼ਿਲਾ ਏਸੀ ਰੈਸਟੋਰੈਂਟ ਤਿਆਰ ਕੀਤਾ। ਜਗਰਾਓਂ ਵਿਖੇ ਲੁੁਧਿਆਣਾ ਫਿਰੋਜ਼ਪੁੁਰ ਕੌਮੀ ਮਾਰਗ ਤੇ ਦੁੁਬਈ ਰਿਟਰਨ ਭਰਾਵਾਂ ਦਾ ਇਹ ਚੱਲਦਾ-ਫਿਰਦਾ ਦੋ ਮੰਜ਼ਿਲਾ ਏਸੀ ਰੈਸਟੋਰੈਂਟ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇੱਥੇ ਦੁੁਬਈ ਰਿਟਰਨ ਭਰਾਵਾਂ ਵੱਲੋਂ ਹੱਥੀਂ ਤਿਆਰ ਕੀਤੇ ਪਕਵਾਨਾਂ ਦਾ ਲੁੁਤਫ ਲੈਣ ਦੇ ਨਾਲ ਨਾਲ ਲੋਕ ਘਰ ਤਿਆਰ ਕੀਤੇ ਗੁੁੜ੍ਹ-ਸ਼ੱਕਰ ਦਾ ਵੀ ਆਨੰਦ ਮਾਣਦੇ ਹਨ।


ਇਨ੍ਹਾਂ ਦੁੁਬਈ ਰਿਟਰਨ ਭਰਾਵਾਂ ਨੇ ਆਪਣੇ ਇਸ ਨਿਵੇਕਲੇ ਰੁੁਜ਼ਗਾਰ ਰਾਹੀਂ ਜਿੱਥੇ ਪੰਜਾਬ ਦੇ ਨੌਜਵਾਨਾਂ ਨੂੰ ਕੋਈ ਵੀ ਕੰਮ ਵੱਡਾ-ਛੋਟਾ ਨਾ ਹੋਣ ਦੀ ਕਹਾਵਤ ਨੂੰ ਸੱਚ ਕਰ ਦਿਖਾਇਆ ਹੈ, ਉੱਥੇ ਕੁੁਝ ਦਿਨ ਪਹਿਲਾਂ ਹੀ ਸ਼ੁੁਰੂ ਕੀਤੇ ਇਸ ਰੈਸਟੋਰੈਂਟ ਵਿੱਚ ਹੱਥੀਂ ਮਿਹਨਤ ਕਰ ਕੇ ਚੰਗੀ ਕਮਾਈ ਕਰਨ ਦਾ ਸੁੁਪਨਾ ਵੀ ਸੱਚ ਕਰ ਲਿਆ ਹੈ। ਲੁੁਧਿਆਣਾ ਜ਼ਿਲ੍ਹੇ ਦੇ ਸਭ ਨਾਲੋਂ ਵੱਡੇ ਪਿੰਡ ਕਾਉਂਕੇ ਕਲਾਂ ਦੇ ਰਹਿਣ ਵਾਲੇ ਇਨ੍ਹਾਂ ਭਰਾਵਾਂ ਬਲਵੀਰ ਸਿੰਘ ਅਤੇ ਲੱਖਾ ਸਿੰਘ ਨੇ ਦੱਸਿਆ ਕਿ ਉਹ ਕਰੀਬ ਪਿਛਲੇ ਢਾਈ ਦਹਾਕਿਆਂ ਤੋਂ ਦੁੁਬਈ ਦੇ ਸਾਊਦੀ ਅਰਬ ਵਿਖੇ ਡਰਾਈਵਰੀ ਕਰਦੇ ਸਨ। ਦੋ ਕੁੁ ਸਾਲ ਪਹਿਲਾਂ ਕਦ ਤੱਕ ਪਰਿਵਾਰ ਤੋਂ ਦੂਰ ਵਿਦੇਸ਼ ਦੀ ਧਰਤੀ ਤੇ ਕੰਮ ਕਰਦੇ ਰਹਿਣਗੇ ਦਾ ਸੋਚ ਕੇ ਦੁੁਬਈ ਨੂੰ ਹਮੇਸ਼ਾ ਲਈ ਅਲਵਿਦਾ ਆਖ ਕੇ ਪਿੰਡ ਆ ਗਏ।


ਬਲਵੀਰ ਸਿੰਘ ਨੇ ਦੱਸਿਆ ਕਿ ਦੁੁਬਈ ਵਿੱਚ ਥਾਂ-ਥਾਂ ਸੜਕਾਂ ਬਾਜ਼ਾਰਾਂ ਵਿੱਚ ਚੱਲਦੇ ਫਿਰਦੇ ਆਲੀਸ਼ਾਨ ਦੋ ਮੰਜ਼ਿਲਾਂ ਏਸੀ ਰੈਸਟੋਰੈਂਟਾਂ ਤੋਂ ਕਾਫੀ ਪ੍ਰਭਾਵਿਤ ਸੀ। ਉੱਥੇ ਹੀ ਆਪਣੇ ਪਿੰਡ ਜਾ ਕੇ ਵੀ ਕੁੁਝ ਅਜਿਹਾ ਹੀ ਕਰਨ ਦਾ ਸੁੁਪਨਾ ਸਜਾਉਂਦਿਆਂ ਉਸ ਨੇ ਚੱਲਦੇ-ਫਿਰਦੇ ਏਸੀ ਰੈਸਟੋਰੈਂਟ ਦਾ ਨਕਸ਼ਾ ਹਾਸਲ ਕਰ ਲਿਆ। ਪਿੰਡ ਪਰਤਦਿਆਂ ਹੀ ਚੱਲਦੇ-ਫਿਰਦੇ ਇਹ ਸੀ ਆਲੀਸ਼ਾਨ ਦੋ ਮੰਜ਼ਿਲਾ ਰੈਸਟੋਰੈਂਟ ਨੂੰ ਤਿਆਰ ਕਰਵਾਉਣ ਲਈ ਆਰਡਰ ਦੇ ਦਿੱਤਾ। ਕਈ ਮਹੀਨਿਆਂ ਦੀ ਕਾਰੀਗਰਾਂ ਨਾਲ ਉਨ੍ਹਾਂ ਦੀ ਖ਼ੁੁਦ ਦੀ ਮਿਹਨਤ ਤੋਂ ਬਾਅਦ ਇਹ ਚੱਲਦਾ-ਫਿਰਦਾ ਦੋ ਮੰਜ਼ਿਲਾ ਏਸੀ ਰੈਸਟੋਰੈਂਟ ਤਿਆਰ ਹੋ ਗਿਆ। ਲੱਖਾ ਸਿੰਘ ਨੇ ਦੱਸਿਆ ਕਿ ਇਸ ਏਸੀ ਰੈਸਟੋਰੈਂਟ ਵਿੱਚ ਚਾਹੇ ਸਾਰੀਆਂ ਸਹੂਲਤਾਂ ਅਤੇ ਆਧੁੁਨਿਕ ਅਤੇ ਅੱਜ ਦੇ ਜ਼ਮਾਨੇ ਦੀਆਂ ਹਨ ਪਰ ਉਨ੍ਹਾਂ ਨੇ ਫਿਰ ਵੀ ਇਸ ਦਾ ਦੇਸੀ ਨਾਮ ਸੇਖੋਂ ਢਾਬਾ ਐੱਨਆਰਆਈ ਰੱਖਿਆ। ਉਨ੍ਹਾਂ ਦੇ ਹੱਥ ਹੀ ਕੰਮ ਕਰਨ ਦੀ ਸੋਚ ਨੂੰ ਉਸ ਵੇਲੇ ਬੂਰ ਪਿਆ ਜਦੋਂ ਉਨ੍ਹਾਂ ਦੇ ਪਿੰਡ ਰਹਿੰਦੇ ਤੀਜੇ ਭਰਾ ਕੁੁਲਜੀਤ ਸਿੰਘ ਵੀ ਖੇਤੀਬਾੜੀ ਦੇ ਨਾਲ-ਨਾਲ ਉਨ੍ਹਾਂ ਦਾ ਸਾਥ ਦਿੰਦਾ ਨਾਲ ਜੁੁੜ ਗਿਆ।


ਦੇਸੀ ਘਿਓ ਅਤੇ ਮੱਖਣ ਨਾਲ ਤਿਆਰ ਹੁੰਦੇ ਪਕਵਾਨ

ਦੁਬਈ ਰਿਟਰਨ ਭਰਾਵਾਂ ਨੇ ਦੱਸਿਆ ਕਿ ਇਸ ਆਧੁਨਿਕ ਤਕਨੀਕ ਵਾਲੇ ਚੱਲਦੇ-ਫਿਰਦੇ ਰੈਸਟੋਰੈਂਟ ਵਿਚ ਬਰਗਰ, ਰੈਪ, ਮਨਚੂਰੀਅਨ, ਨਿਊਡਲ, ਫ੍ਰੈਂਚ ਫ੍ਰਾਈਜ਼ ਨੂੰ ਤਿਆਰ ਕਰਨ ਲਈ ਦੇਸੀ ਘਿਓ ਅਤੇ ਮੱਖਣ ਵਰਤਦੇ ਹਨ। ਇਸ ਤੋਂ ਇਲਾਵਾ ਗੰਨੇ ਅਤੇ ਫਲਾਂ ਦਾ ਤਾਜ਼ਾ ਜੂਸ ਵੀ ਗਾਹਕਾਂ ਦੇ ਸਾਹਮਣੇ ਹੀ ਤਿਆਰ ਕੀਤਾ ਜਾਂਦਾ ਹੈ।


ਇੰਜ ਸੋਚਿਆ ਰੈਸਟੋਰੈਂਟ ਚਲਾਉਣ ਦਾ

ਬਲਵੀਰ ਸਿੰਘ ਅਤੇ ਲੱਖਾ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਵਿਚ ਹੋਰਾਂ ਸੂਬਿਆਂ ਤੋਂ ਆ ਕੇ ਵਸੇ ਲੋਕ ਸਟ੍ਰੀਟ ਫੂਡ ਵੇਚਦੇ ਲੱਖਪਤੀ ਬਣ ਗਏ ਹਨ। ਉਨ੍ਹਾਂ ਨੇ ਵੀ ਜਦੋਂ ਇਸ ’ਤੇ ਝਾਤ ਮਾਰੀ ਤਾਂ ਦੇਖਿਆ ਕਿ ਕੰਮ ਕੋਈ ਵੀ ਛੋਟਾ-ਵੱਡਾ ਨਹੀਂ ਹੁੰਦਾ। ਇਸ ਕਿੱਤੇ ਨੂੰ ਆਧੁਨਿਕ ਅਤੇ ਵਿਦੇਸ਼ੀ ਤਕਨੀਕ ਰਾਹੀਂ ਵੱਡਾ ਕਰ ਲਿਆ ਅਤੇ ਅੱਜ ਜਿਸ ਨੂੰ ਨੌਜਵਾਨ ਛੋਟਾ ਕੰਮ ਕਹਿ ਕੇ ਇਸ ਨੂੰ ਅਪਣਾਉਣ ਤੋਂ ਪਾਸਾ ਵੱਟਦੇ ਹਨ, ਉਨ੍ਹਾਂ ਨੇ ਆਪਣੀ ਰੋਜ਼ੀ-ਰੋਟੀ ਦਾ ਜ਼ਰੀਆ ਹੀ ਬਣਾ ਲਿਆ।


ਚੱਲਦੇ ਫਿਰਦੇ ਰੈਸਟੋਂਰੈਟ ਵਿਚ ਏਸੀ, ਡੀਪ-ਫਰੀਜ਼ਰ ਅਤੇ ਆਧੁਨਿਕ ਸਹੂਲਤਾਂ

ਦੁਬਈ ਰਿਟਰਨ ਭਰਾਵਾਂ ਦਾ ਇਹ ਚੱਲਦਾ-ਫਿਰਦਾ ਦੋ ਮੰਜ਼ਿਲਾਂ ਰੈਸਟੋਰੈਂਟ ਵੱਡੇ-ਵੱਡੇ ਰੈਸਟੋਰੈਂਟਾਂ ਵਰਗੀਆਂ ਸਹੂਲਤਾਂ ਨਾਲ ਲੈਸ ਹੈ। ਇਸ ਦੀ ਪਹਿਲੀ ਮੰਜ਼ਿਲ ’ਤੇ ਆਧੁਨਿਕ ਰਸੋਈ ਅਤੇ ਬੈਠਣ ਲਈ ਏਸੀ ਲੱਗਾ ਹੋਇਆ ਹੈ। ਰਸੋਈ ਵਿਚ ਡੀਪ-ਫਰੀਜ਼ਰ, ਆਧੁਨਿਕ ਚਿਮਨੀ, ਇਲੈਕਟ੍ਰਿਕ ਗੰਨਾ ਮਸ਼ੀਨ, ਇਲੈਕਟ੍ਰਿਕ ਸੈਂਡਵਿਚ ਮਸ਼ੀਨ ਸਮੇਤ ਹੋਰ ਸਹੂਲਤਾਂ ਲੈਸ ਹਨ।


ਪਹਿਲੀ ਮੰਜ਼ਿਲ ’ਤੇ 20 ਜਣਿਆਂ ਦੀ ਸਿੱਟਿੰਗ

ਚੱਲਦੇ-ਫਿਰਦੇ ਰੈਸਟੋਰੈਂਟ ਦੀ ਪਹਿਲੀ ਮੰਜ਼ਿਲ ’ਤੇ 20 ਬੰਦਿਆਂ ਦੇ ਬੈਠਣ ਦਾ ਪ੍ਰਬੰਧ ਹੈ। ਸ਼ਾਨਦਾਰ ਧੁੱਪ ਅਤੇ ਮੀਂਹ-ਕਣੀ ਤੋਂ ਸੁਰੱਖਿਅਤ ਕਰਦੀ ਛੱਤ ਦੀ ਦਿੱਖ ਵੀ ਵਿਲੱਖਣ ਹੈ। ਰਸੋਈ ਵਿਚ ਪਾਣੀ ਦੀ ਵਰਤੋਂ ਲਈ ਟੈਂਕੀ, ਹੱਥ ਧੋਣ ਲਈ ਵਾਸ਼ਵੇਸਨ, ਪੀਣ ਵਾਲੇ ਪਾਣੀ ਲਈ ਬਾਕਾਇਦਾ ਆਰਓ ਸਿਸਟਮ ਵੀ ਲੱਗਾ ਹੋਇਆ ਹੈ।

Kommentare


Logo-LudhianaPlusColorChange_edited.png
bottom of page