ਲੁਧਿਆਣਾ 15 ਦਸੰਬਰ
ਕੇਂਦਰੀ ਵਿਧਾਨ ਸਭਾ ਹਲਕਾ ਵਿੱਚ ਭਾਜਪਾ ਦੇ ਸੂਬਾ ਖਜ਼ਾਨਚੀ ਅਤੇ ਹਲਕਾ ਇੰਚਾਰਜ ਗੁਰਦੇਵ ਸ਼ਰਮਾ ਦੇਬੀ ਦੀ ਪ੍ਰਧਾਨਗੀ ਹੇਠ ਉਹਨਾਂ ਦੇ ਦਫ਼ਤਰ ਵਿੱਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਸਮਾਗਮ ਕਰਵਾਇਆ ਗਿਆ। ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਅਰੁਣ ਗੈਸ ਦੇ ਸਹਿਯੋਗ ਨਾਲ 150 ਮੁਫ਼ਤ ਗੈਸ ਕੁਨੈਕਸ਼ਨ ਵੰਡੇ ਗਏ |
ਇਸ ਮੌਕੇ ਸੂਬਾ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਨੇ ਕਿਹਾ ਕਿ ਮੋਦੀ ਸਰਕਾਰ ਹਰ ਵਰਗ ਲਈ ਬਿਨਾਂ ਭੇਦਭਾਵ ਦੇ ਕੰਮ ਕਰ ਰਹੀ ਹੈ ਅਤੇ ਉੱਜਵਲਾ ਸਕੀਮ ਦੇਸ਼ ਦੀ ਤਰੱਕੀ ਵਿੱਚ ਮੀਲ ਦਾ ਪੱਥਰ ਸਾਬਤ ਹੋ ਰਹੀ ਹੈ, ਇਸ ਸਕੀਮ ਦੀ ਬਦੌਲਤ ਅੱਜ ਪਿੰਡਾਂ ਦੀਆਂ ਔਰਤਾਂ ਨੂੰ ਜਿੱਥੇ ਚੁੱਲ੍ਹੇ ਦੇ ਧੂੰਏਂ ਤੋਂ ਰਾਹਤ ਮਿਲੀ ਹੈ ਉੱਥੇ ਹੀ ਜੰਗਲਾਂ ਦੀ ਕਟਾਈ ਵਿੱਚ ਵੀ ਕਮੀ ਆਈ ਹੈ ਸਮਾਗਮ ਵਿੱਚ 150 ਘਰੇਲੂ ਔਰਤਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਵੰਡੇ ਗਏ। ਇਸ ਮੌਕੇ ਭਾਜਪਾ ਦੇ ਸਾਬਕਾ ਕੌਂਸਲਰ ਗੁਰਦੀਪ ਸਿੰਘ ਨੀਟੂ, ਜ਼ਿਲ੍ਹਾ ਮੀਤ ਪ੍ਰਧਾਨ ਅਸ਼ਵਨੀ ਟੰਡਨ, ਕੇਵਲ ਡੋਗਰਾ, ਰਾਜੀਵ ਸ਼ਰਮਾ, ਸ਼ਿੰਦਰਪਾਲ ਸ਼ਿੰਦਾ, ਦੀਪਕ ਜੌਹਰ, ਨਿੱਕੂ ਭਾਰਤੀ, ਹੈਪੀ ਸ਼ੇਰਪੁਰੀਆ, ਸਾਨੀਆ ਸ਼ਰਮਾ, ਜਸਮਿੰਦਰ ਸਿੰਘ ਸੱਗੂ, ਦੀਪਾਂਸ਼ੂ ਸ਼ਰਮਾ, ਅਰੁਣ ਕੁਮਰਾ, ਸੁਨੀਲ ਸੇਠੀ. ਦਲੀਪ ਜਾਂਗੜਾ, ਕੋਮਲ, ਪ੍ਰੇਰਨਾ ਵਰਮਾ, ਦਲਜੀਤ ਸਿੰਘ, ਸੁਰਿੰਦਰ ਸਿੰਘ, ਯੁਵਾ ਮੋਰਚਾ ਦੇ ਮੀਤ ਪ੍ਰਧਾਨ ਕਪਿਲ ਕਤਿਆਲ, ਰਾਜੇਸ਼ ਰਿਸ਼ੀ, ਬਿੱਲਾ, ਹਿਮਾਨੀ ਸ਼ਰਮਾ ਆਦਿ ਹਾਜ਼ਰ ਸਨ।
Comments