13/11/2024
ਫਿਲਮ 'ਬੈਡ ਨਿਊਜ਼' ਦੇ ਗੀਤ 'ਤੌਬਾ ਤੌਬਾ' ਨਾਲ ਲਾਈਮਲਾਈਟ 'ਚ ਆਏ ਕਰਨ ਔਜਲਾ (Karana Aujala) ਇਨ੍ਹੀਂ ਦਿਨੀਂ ਪ੍ਰਸਿੱਧੀ ਦੇ ਸਿਖਰ 'ਤੇ ਹਨ। ਨਵੀਂ ਦਿੱਲੀ 'ਚ ਪੰਜਾਬੀ ਪੌਪਸਟਾਰ ਸਿੰਗਰ ਕਰਨ ਔਜਲਾ ਦੇ ਕੌਂਸਰਟ ‘ਇਟ ਵਾਜ਼ ਆਲ ਏ ਡ੍ਰੀਮ ਟੂਰ’ ਦੀਆਂ ਟਿਕਟਾਂ 5 ਲੱਖ ਤੋਂ 15 ਲੱਖ ਰੁਪਏ 'ਚ ਵਿਕ ਰਹੀਆਂ ਹਨ।
ਕਰਨ ਔਜਲਾ ਦੀ 'ਇਟ ਵਾਜ਼ ਆਲ ਏ ਡ੍ਰੀਮ ਟੂਰ' 7 ਦਸੰਬਰ 2024 ਨੂੰ ਚੰਡੀਗੜ੍ਹ ਤੋਂ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਇਹ 13 ਦਸੰਬਰ ਨੂੰ ਬੈਂਗਲੁਰੂ ਤੇ 15 ਦਸੰਬਰ ਨੂੰ ਨਵੀਂ ਦਿੱਲੀ 'ਚ ਹੋਣੀ ਹੈ। ਇਸ ਕੰਸਰਟ ਦਾ ਆਖਰੀ ਪੜਾਅ 21 ਦਸੰਬਰ ਨੂੰ ਮੁੰਬਈ 'ਚ ਹੋਵੇਗਾ। ਬੁੱਕ ਮਾਈ ਸ਼ੋਅ 'ਤੇ ਕਰਨ ਔਜਲਾ ਦੇ ਕੌਂਸਰਟ ਦੀਆਂ ਟਿਕਟਾਂ ਤਿੰਨ ਸ਼੍ਰੇਣੀਆਂ 'ਚ ਬੁੱਕ ਕੀਤੀਆਂ ਜਾ ਰਹੀਆਂ ਹਨ।
VVIP ਸਿਲਵਰ ਸ਼੍ਰੇਣੀ ਦੀਆਂ ਟਿਕਟਾਂ ਦੀ ਕੀਮਤ 5 ਲੱਖ ਰੁਪਏ ਹੈ ਜਦੋਂਕਿ VVIP ਗੋਲਡ ਸ਼੍ਰੇਣੀ ਦੀਆਂ ਟਿਕਟਾਂ ਦੀ ਕੀਮਤ 10 ਲੱਖ ਰੁਪਏ ਹੈ। ਇਸ ਦੇ ਨਾਲ ਹੀ ਸਭ ਤੋਂ ਮਹਿੰਗੀ ਟਿਕਟ ਵੀਵੀਆਈਪੀ ਡਾਇਮੰਡ ਦੀ ਹੈ ਜਿਸ ਦੀ ਕੀਮਤ 15 ਲੱਖ ਰੁਪਏ ਹੈ। ਦਿਲਚਸਪ ਗੱਲ ਇਹ ਹੈ ਕਿ ਕਰਨ ਔਜਲਾ ਦੇ ਕੌਂਸਰਟ 'ਇਟ ਵਾਜ਼ ਆਲ ਏ ਡ੍ਰੀਮ' ਦਾ ਸਥਾਨ ਅਜੇ ਤੈਅ ਨਹੀਂ ਹੋਇਆ ਹੈ।
'ਸਾਂਗ ਮਸ਼ੀਨ' ਦੇ ਨਾਂ ਨਾਲ ਮਸ਼ਹੂਰ ਹਨ ਔਜਲਾ
ਦ ਕੈਨੇਡੀਅਨ ਐਨਸਾਈਕਲੋਪੀਡੀਆ ਅਨੁਸਾਰ ਕਰਨ ਔਜਲਾ ਕੈਨੇਡੀਅਨ ਪੰਜਾਬੀਆਂ 'ਚ ‘ਸਾਂਗ ਮਸ਼ੀਨ’ ਵਜੋਂ ਮਸ਼ਹੂਰ ਹਨ। ਔਜਲਾ ਦੇ ‘52 ਬਾਰਸ’ ਤੇ ‘ਟੇਕ ਇਟ ਈਜ਼ੀ’ ਨੂੰ ਕੈਨੇਡਾ ਦੇ ਟਾਪ-10 ਵੀਡੀਓਜ਼ 'ਚ ਸਥਾਨ ਦਿੱਤਾ ਗਿਆ ਹੈ।
ਸਾਲ 2024 'ਚ ਔਜਲਾ ਨੇ TikTok ਜੂਨੋ ਫੈਨ ਚੁਆਇਸ ਅਵਾਰਡ ਜਿੱਤਿਆ। ਇਹ ਐਵਾਰਡ ਹਾਸਲ ਕਰਨ ਵਾਲੇ ਉਹ ਪਹਿਲੇ ਪੰਜਾਬੀ ਕੈਨੇਡੀਅਨ ਹਨ। ਸਾਲ 2024 'ਚ ਔਜਲਾ ਨੂੰ ਐਪਲ ਮਿਊਜ਼ਿਕ ਦੇ ਅੱਪ ਨੈਕਸਟ ਪ੍ਰੋਗਰਾਮ ਵਿੱਚ ਫੀਚਰ ਕੀਤਾ ਗਿਆ ਸੀ।
Commentaires