24/03/2024
ਰਾਸ਼ਟਰੀ ਸਿੱਖਿਆ ਖੋਜ ਤੇ ਸਿਖਲਾਈ ਕੌਂਸਲ (ਐੱਨਸੀਈਆਰਟੀ) ਕਲਾਸ ਤਿੰਨ ਤੇ ਛੇ ਲਈ ਨਵਾਂ ਸਿਲੇਬਸ ਤੇ ਪਾਠ ਪੁਸਤਕਾਂ ਜਾਰੀ ਕਰੇਗੀ। ਸੀਬੀਐੱਸਈ ਵੱਲੋਂ ਸਾਰੇ ਸਕੂਲਾਂ ਨੂੰ ਪੱਤਰ ਲਿਖ ਕੇ ਇਸ ਬਾਰੇ ਸੂਚਿਤ ਕੀਤਾ ਗਿਆ ਹੈ। ਪੱਤਰ ’ਚ ਕਿਹਾ ਗਿਆ ਹੈ ਕਿ ਵਿੱਦਿਅਕ ਸਾਲ 2024 ਲਈ ਹੋਰ ਕਲਾਸਾਂ ਲਈ ਕੋਰਸ ਤੇ ਪਾਠ ਪੁਸਤਕਾਂ ’ਚ ਕੋਈ ਬਦਲਾਅ ਨਹੀਂ ਹੋਵੇਗਾ। ਸੀਬੀਐੱਸਈ ਦੇ ਅਧਿਕਾਰੀਆਂ ਮੁਤਾਬਕ ਇਕ ਅਪ੍ਰੈਲ ਤੋਂ ਨਵਾਂ ਸੈਸ਼ਨ ਸ਼ੁਰੂ ਹੋ ਜਾਵੇਗਾ।
ਕੇਂਦਰੀ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਪੱਤਰ ’ਚ ਕਿਹਾ ਹੈ ਕਿ ਐੱਨਸੀਈਆਰਟੀ ਨੇ ਸੂਚਿਤ ਕੀਤਾ ਹੈ ਕਿ ਕਲਾਸ ਤਿੰਨ ਤੇ ਛੇ ਲਈ ਨਵੇਂ ਕੋਰਸ ਤੇ ਪਾਠ ਪੁਸਤਕਾਂ ਇਸ ਸਮੇਂ ਤਿਆਰ ਹੋ ਰਹੀਆਂ ਹਨ ਤੇ ਛੇਤੀ ਹੀ ਜਾਰੀ ਕੀਤੀਆਂ ਜਾਣਗੀਆਂ। ਸੀਬੀਐੱਸਈ ਦੇ ਸਿੱਖਿਆ ਡਾਇਰੈਕਟਰ ਜੋਸਫ ਇਮੈਨੂਅਲ ਨੇ ਕਿਹਾ ਕਿ ਸਾਰੇ ਸਕੂਲ ਸਾਲ 2023 ਤੱਕ ਐੱਨਸੀਈਆਰਟੀ ਵੱਲੋਂ ਛਾਪੀਆਂ ਪਾਠ ਪੁਸਤਕਾਂ ਦੀ ਥਾਂ ’ਤੇ ਕਲਾਸ ਤਿੰਨ ਤੇ ਛੇ ਲਈ ਇਨ੍ਹਾਂ ਨਵੇਂ ਸਿਲੇਬਸ ਤੇ ਪਾਠ ਪੁਸਤਕਾਂ ਦੀ ਪਾਲਣਾ ਕਰਨ। ਇਸ ਤੋਂ ਇਲਾਵਾ ਕਲਾਸ ਛੇ ਲਈ ਬਿ੍ਰਜ ਕੋਰਸ ਤੇ ਕਲਾਸ ਤਿੰਨ ਲਈ ਸੰਖੇਪ ਦਿਸ਼ਾ-ਨਿਰਦੇਸ਼ ਐੱਨਸੀਈਆਰਟੀ ਤਿਆਰ ਕਰ ਰਹੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਨਵੀਂ ਸਿੱਖਿਆ ਜਾਣਕਾਰੀ ਤੇ ਨਵੇਂ ਸਿਲੇਬਸ ਢਾਂਚੇ 2023 ਦੇ ਨਾਲ ਅਧਿਐਨ ਦੇ ਖੇਤਰਾਂ ’ਚ ਇਕ ਆਸਾਨ ਅਧਿਐਨ ਦੀ ਸਹੂਲਤ ਮਿਲ ਸਕੇ। ਐੱਨਸੀਈਆਰਟੀ ਤੋਂ ਪ੍ਰਾਪਤ ਹੋਣ ਤੋਂ ਬਾਅਦ ਸਾਰੇ ਆਨਲਾਈਨ ਭੇਜੀ ਜਾਵੇਗੀ। ਉਨ੍ਹਾਂ ਪੱਤਰ ’ਚ ਕਿਹਾ ਕਿ ਬੋਰਡ ਸਕੂਲ ਮੁਖੀਆਂ ਤੇ ਅਧਿਆਪਕਾਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਵੀ ਕਰਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਐੱਨਈਪੀ-2020 ’ਚ ਤਿਆਰ ਨਵੇਂ ਕੋਰਸ ਸਿੱਖਣ ਦੇ ਦ੍ਰਿਸ਼ਟੀਕੋਣ ਤੋਂ ਜਾਣੂ ਕਰਾਇਆ ਜਾ ਸਕੇ।
Comments