google-site-verification=ILda1dC6H-W6AIvmbNGGfu4HX55pqigU6f5bwsHOTeM
top of page

ਡੇਰਾ ਰਾਧਾ ਸੁਆਮੀ ਬਿਆਸ ਮੁਖੀ ਗੁਰਿੰਦਰ ਸਿੰਘ ਢਿਲੋ ਨੇ ਲਿਆ ਵੱਡਾ ਫੈਸਲਾ ਜਸਦੀਪ ਸਿੰਘ ਗਿੱਲ ਅੱਜ ਤੋਂ ਹੋਣਗੇ ਨਵੇ ਮੁਖੀ

2 ਸਤੰਬਰ

ਪੂਰੀ ਦੂਨਿਆ ਵਿੱਚ ਮਸ਼ਹੂਰ ਡੇਰਾ ਰਾਧਾ ਸਵਾਮੀ ਸਤਿਸੰਗ ਬਿਆਸ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਅੱਜ ਆਪਣੇ ਨਵੇਂ ਉਤਰਾਧਕਾਰੀ ਦਾ ਐਲਾਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਕੁਝ ਸਾਲ ਪਹਿਲਾਂ ਕੈਂਸਰ ਹੋ ਗਿਆ ਸੀ। ਜਿਸ ਕਾਰਨ ਗੁਰਿੰਦਰ ਸਿੰਘ ਢਿੱਲੋਂ ਦਾ ਕਾਫੀ ਲੰਮਾ ਸਮਾਂ ਇਲਾਜ ਚੱਲਿਆ। ਗੁਰਿੰਦਰ ਢਿੱਲੋਂ ਦਿਲ ਦੀ ਵੀ ਬਿਮਾਰੀ ਤੋਂ ਪੀੜਤ ਹਨ। ਪੰਜਾਬ ਅਤੇ ਇਸ ਤੋਂ ਬਾਹਰ ਦੇ ਸੂਬਿਆਂ ਵਿੱਚ ਵੀ ਡੇਰਾ ਬਿਆਸ ਦਾ ਬਹੁਤ ਪ੍ਰਭਾਵ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਵੱਡੇ ਨੇਤਾ ਇੱਥੇ ਆ ਚੁੱਕੇ ਹਨ।

45 ਸਾਲਾਂ ਦੇ ਜਸਦੀਪ ਸਿੰਘ ਗਿੱਲ ਨੂੰ ਡੇਰਾ ਰਾਧਾ ਸਵਾਮੀ ਸਤਿਸੰਗ ਬਿਆਸ ਦਾ ਨਵਾਂ ਮੁੱਖੀ ਐਲਾਨ ਦਿੱਤਾ ਹੈ। ਅਸੀ ਤੁਹਾਨੂੰ ਦੱਸਦੇ ਹਾਂ ਕਿ ਆਖਰ ਬਿਆਸ ਦੇ 7ਵੇਂ ਨਵੇ ਮੁੱਖੀ ਤੇ ਗੁਰੂ ਜਸਦੀਪ ਸਿੰਘ ਗਿੱਲ ਆਖ਼ਰ ਹੈ ਕੌਣ?

ਮੋਗਾ ਦੇ ਰਹਿਣ ਵਾਲੇ ਜਸਦੀਪ ਸਿੰਘ ਗਿੱਲ ਇਸ ਵੇਲੇ ਦਵਾਈਆਂ ਬਣਾਉਣ ਵਾਲੀ ਕੰਪਨੀ ਸਿਪਲਾ ਵਿੱਚ ਚੀਫ਼ ਸਟਰੈਟਜ਼ੀ ਅਫ਼ਸਰ ਵੱਜੋਂ ਕੰਮ ਕਰ ਰਹੇ ਸਨ। ਸੋਮਵਾਰ ਨੂੰ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਇਸ ਦਾ ਐਲਾਨ ਕੀਤਾ।

ਤੁਹਾਨੂੰ ਦੱਸ ਦਈਏ ਕਿ ਜਸਦੀਪ ਸਿੰਘ ਗਿੱਲ ਨੇ ਕੈਮਿਕਲ ਇੰਜੀਨੀਅਰਿੰਗ ਵਿੱਚ ਪੀਐਚਡੀ ਕੀਤੀ ਹੈ। ਉਹ 2019 ਤੋਂ 31 ਮਾਰਚ 2024 ਤੱਕ ਸਿਪਲਾ ਕੰਪਨੀ ਵਿੱਚ ਕੰਮ ਕਰ ਰਹੇ ਸਨ। ਉਹ ਰੈਣਬੈਕਸੀ ਕੰਪਨੀ ਵਿੱਚ ਵੀ ਕੰਮ ਕਰ ਰਹੇ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਜਸਦੀਪ ਸਿੰਘ ਮੋਗਾ ਦੇ ਰਹਿਣ ਵਾਲੇ ਹਨ ਤੇ ਉਹ ਬਿਆਸ ਨਾਲ ਕਾਫ਼ੀ ਸਮਾਂ ਤੋਂ ਜੁੜੇ ਹੋਏ ਹਨ। ਉਨ੍ਹਾਂ ਦਾ ਜਨਮ 15 ਮਾਰਚ 1979 ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਸੁਖਦੇਵ ਸਿੰਘ ਗਿੱਲ ਹੈ।

Comments


Logo-LudhianaPlusColorChange_edited.png
bottom of page