16/01/2024
ਪੜ੍ਹਾਈ ਅਤੇ ਰੁਜ਼ਗਾਰ ਲਈ ਵਿਦੇਸ਼ਾਂ ਵਿੱਚ ਗਏ ਨੌਜਵਾਨਾਂ ਦੀਆਂ ਅਚਾਨਕ ਹੋ ਰਹੀਆਂ ਮੌਤਾਂ ਨਾਲ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸੇ ਤਰ੍ਹਾ ਡੇਢ ਸਾਲ ਪਹਿਲਾਂ ਕੈਨੇਡਾ ਗਏ ਸਮਾਣਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਮ੍ਰਿਤਕ ਨੌਜਵਾਨ ਮੈਹਰਾਬ ਧੀਮਾਨ ਉਰਫ ਚੈਰੀ (21) ਪੁੱਤਰ ਸਵ: ਅਜੇ ਕੁਮਾਰ ਦੇ ਤਾਇਆ ਨਰਿੰਦਰ ਧੀਮਾਨ ਨਿਵਾਸੀ ਲੁਹਾਰਾਂ ਮੁਹੱਲਾ ਸਮਾਣਾ ਨੇ ਦੱਸਿਆ ਕਿ ਮੈਹਰਾਬ ਧੀਮਾਨ ਕਰੀਬ ਡੇਢ ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਦੇ ਬਰਮਟਨ ਸ਼ਹਿਰ ਵਿੱਚ ਗਿਆ ਸੀ। 19 ਦਸੰਬਰ ਨੂੰ ਉਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਦੋਂ ਕਿ ਕੁਝ ਸਾਲ ਪਹਿਲਾ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਦੋ ਦਿਨ ਪਹਿਲਾਂ ਹੀ ਉਸ ਦੇ ਤਾਇਆ ਰਾਕੇਸ਼ ਧੀਮਾਨ(ਪਿੰਕਾ) ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਅੱਜ 17 ਜਨਵਰੀ ਦਿਨ ਬੁੱਧਵਾਰ ਨੂੰ ਸਵੇਰੇ ਮੈਹਰਾਬ ਧੀਮਾਨ ਦੀ ਲਾਸ਼ ਸਮਾਣਾ ਪੁੱਜੇਗੀ ਅਤੇ ਉਸ ਦਾ ਅੰਤਿਮ ਸਸਕਾਰ ਸਵੇਰੇ 10 ਵਜੇ ਸਮਾਣਾ ’ਚ ਕੀਤਾ ਜਾਵੇਗਾ। ਮ੍ਰਿਤਕ ਅਜੇ ਕੁਆਰਾ ਸੀ।
Comments