google-site-verification=ILda1dC6H-W6AIvmbNGGfu4HX55pqigU6f5bwsHOTeM
top of page

ਠੰਢ ਨੇ ਉੱਤਰੀ ਭਾਰਤ ’ਚ ਛੇੜਿਆ ਕਾਂਬਾ, ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਘੱਟੋ ਘੱਟ ਤਾਪਮਾਨ ਸਿਫਰ ਤੋਂ ਹੇਠਾਂ

03/01/2024

ਮੰਗਲਵਾਰ ਨੂੰ ਉੱਤਰੀ ਭਾਰਤ ਦੇ ਜ਼ਿਆਦਾਤਰ ਹਲਕਿਆਂ ਵਿਚ ਹੱਡ ਚੀਰਵੀਂ ਠੰਢ ਨੇ ਲੋਕਾਂ ’ਚ ਕਾਂਬਾ ਛੇੜੀ ਰੱਖਿਆ। ਜੰਮੂ-ਕਸ਼ਮੀਰ ’ਚ ਮੰਗਲਵਾਰ ਨੂੰ ਠੰਢ ਹੋਰ ਵਧ ਗਈ। ਸ੍ਰੀਨਗਰ ਸਮੇਤ ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਧੁੱਪ ਰਹੀ ਪਰ ਘੱਟੋ ਘੱਟ ਤਾਪਮਾਨ ਸਿਫਰ ਤੋਂ ਹੇਠਾਂ ਰਿਹਾ। ਸੀਤ ਲਹਿਰ ਵੀ ਚੱਲ ਰਹੀ ਹੈ। ਇਤਿਹਾਸਕ ਡਲ ਝੀਲ ਦੀ ਸਤ੍ਹਾ ’ਤੇ ਪਾਣੀ ਦੀ ਪਤਲੀ ਪਰਤ ਜੰਮ ਗਈ ਹੈ। ਉੱਤਰਾਖੰਡ ਵਿਚ ਵੀ ਮੌਸਮ ਖੁਸ਼ਕ ਹੈ ਪਰ ਠੰਢੀਆਂ ਹਵਾਵਾਂ ਕਾਂਬਾ ਛੇੜ ਰਹੀਆਂ ਹਨ। ਮੈਦਾਨੀ ਖੇਤਰਾਂ ਵਿਚ ਸੰਘਣੀ ਧੁੰਦ ਮੁਸੀਬਤ ਬਣੀ ਹੋਈ ਹੈ ਜਦਕਿ ਪਹਾੜੀ ਖੇਤਰ ਦੀ ਠੰਢ ਦੀ ਮਾਰ ਝੱਲ ਰਹੇ ਹਨ।


ਦਿੱਲੀ : ਮੰਗਲਵਾਰ ਨੂੰ ਵੀ ਹਵਾਵਾਂ ਦੇ ਅਸਰ ਨਾਲ ਦਿੱਲੀ ਵਿਚ ਠੰਢ ਬਰਕਰਾਰ ਹੈ। ਸਵੇਰ ਦਾ ਘੱਟੋ ਘੱਟ ਤਾਪਮਾਨ 8.3 ਜਦਕਿ ਵੱਧ ਤੋਂ ਵੱਧ 17.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਵੇਰੇ ਸਾਢੇ ਪੰਜ ਵਜੇ ਆਈਜੀਆਈ ਏਅਰਪੋਰਟ ’ਤੇ ਦਿਸਣ ਹੱਦ ਜਿੱਥੇ 500 ਮੀਟਰ ਸੀ, ਉਥਏ ਸਾਢੇ ਅੱਠ ਵਜੇ ਇਹ 1200 ਮੀਟਰ ਤੱਕ ਰਹੀ।


ਰਾਜਸਥਾਨ : ਰਾਜਸਥਾਨ ਵਿਚ ਲਗਪਗ ਇਕ ਦਰਜਨ ਜ਼ਿਲ੍ਹੇ ਸੰਘਣੀ ਧੁੰਦ ਦੀ ਲਪੇਟ ਵਿਚ ਹਨ। ਬੀਕਾਨੇਰ, ਸ੍ਰੀਗੰਗਾਨਗਰ ਅਤੇ ਹਨੂਮਾਨਗੜ੍ਹ ਵਿਚ ਦਿਸਣ ਹੱਦ 1500 ਮੀਟਰ ਤੋਂ ਵੀ ਘੱਟ ਰਹੀ। ਜੈਪੁਰ ਹਵਾਈ ਅੱਡੇ ’ਤੇ ਦਿਸਣ ਹੱਦ ਸਮਰੱਥਆ 500 ਮੀਟਰ ਹੀ ਰਹੀ। ਇਸ ਕਾਰਨ ਦੋ ਜਹਾਜ਼ ਸਮੇਂ ਸਿਰ ਉਡਾਣ ਨਹੀਂ ਭਰ ਸਕੇ। ਜੈਪੁਰ ਤੋਂ ਉਦੈਪੁਰ ਜਾਣ ਵਾਲੀ ਫਲਾਈਟ ਰੱਦ ਕਰ ਦਿੱਤੀ ਗਈ।


ਜੰਮੂ-ਕਸ਼ਮੀਰ : ਸੋਮਵਾਰ ਰਾਤ ਸ੍ਰੀਨਗਰ ਵਿਚ ਘੱਟੋ ਘੱਟ ਤਾਪਮਾਨ ਜ਼ੀਰੋ ਤੋਂ 4.8 ਡਿਗਰੀ ਸੈਲਸੀਅਸ ਹੇਠਾਂ ਰਿਹਾ। ਸਰਦੀ ਦੇ ਇਸ ਸੀਜ਼ਨ ਵਿਚ ਸ਼ਹਿਰ ਦਾ ਇਹ ਸਭ ਤੋਂ ਘੱਟ ਤਾਪਮਾਨ ਹੈ ਅਤੇ ਗੁਲਮਰਗ ਤੋਂ ਵੀ ਠੰਢਾ ਰਿਹਾ। ਓਧਰ, ਜੰਮੂੁ ਵਿਚ ਪੂਰੇ ਦਿਨ ਬੱਦਲ ਛਾਏ ਰਹੇ। ਠੰਢੀ ਹਵਾ ਚੱਲਣ ਕਾਰਨ ਲੋਕ ਕੰਬਦੇ ਰਹੇ। ਕਸ਼ਮੀਰ ਲੰਬੇ ਸਮੇਂ ਤੋਂ ਖੁਸ਼ਕ ਚੱਲ ਰਹੀ ਹੈ ਅਤੇ ਅਗਲੇ ਛੇ ਦਿਨਾਂ ਚੱਕ ਬਾਰਸ਼ ਦੀ ਕੋਈ ਸੰਭਾਵਨਾ ਨਹੀਂ ਹੈ।

Comments


Logo-LudhianaPlusColorChange_edited.png
bottom of page