ਲੁਧਿਆਣਾ 21 ਅਪ੍ਰੈਲ
ਅੱਜ ਟਰਾਂਸਪੋਰਟ ਮੰਤਰੀ ਪੰਜਾਬ ਸ੍ਰ. ਲਾਲਜੀਤ ਸਿੰਘ ਭੁੱਲਰ ਨੇ ਦੋਰਾਹਾ ਨੇੜੇ ਜੀ.ਟੀ.ਰੋਡ 'ਤੇ ਵੱਖ-ਵੱਖ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਉਨ੍ਹਾਂ ਵੱਲੋਂ ਟੂਰਿਸਟ ਬੱਸਾਂ ਅਤੇ ਦੋ ਹੋਰ ਬੱਸਾਂ ਨੂੰ ਜ਼ਬਤ ਕੀਤਾ ਗਿਆ। ਇਸ ਮੌਕੇ ਆਰ.ਟੀ.ਏ. ਨਰਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੱਸਾਂ ਦੀ ਚੈਕਿੰਗ ਕੀਤੀ ਜਾਂਦੀ ਹੈ।
ਟਰਾਂਸਪੋਰਟ ਮੰਤਰੀ ਪੰਜਾਬ ਸ੍ਰ. ਲਾਲਜੀਤ ਸਿੰਘ ਭੁੱਲਰ ਨੇ ਸਮੂਹ ਟਰਾਂਸਪੋਟਰਾਂ ਨੂੰ ਹਦਾਇਤ ਕੀਤੀ ਕਿ ਉਹ ਆਪੋ-ਆਪਣੀਆਂ ਬੱਸਾਂ, ਟਿੱਪਰਾਂ, ਟਰੱਕਾਂ, ਟੂਰਿਸਟ ਬੱਸਾਂ ਆਦਿ ਦਾ ਟੈਕਸ ਭਰਨ ਅਤੇ ਆਪਣੇ ਪਰਮਿਟ ਦੇ ਅੰਦਰ ਹਦਾਇਤਾਂ ਅੰਦਰ ਰਹਿ ਕੇ ਬੱਸਾਂ ਚਲਾਉਣ ਅਤੇ ਆਪਣਾ ਕੰਮ ਇਮਾਨਦਾਰੀ ਨਾਲ ਕਰਨ।
ਟਰਾਂਸਪੋਰਟ ਮੰਤਰੀ ਪੰਜਾਬ ਸ੍ਰ. ਲਾਲਜੀਤ ਸਿੰਘ ਭੁੱਲਰ ਨੇ ਇੰਡੋ ਕਨੇਡੀਅਨ ਬੱਸ ਨੂੰ ਰੋਕਣ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਵੇਂ ਇਹ ਇੰਡੋ ਕਨੇਡੀਅਨ ਬੱਸ ਅੰਮ੍ਰਿਤਸਰ ਤੋਂ ਚੱਲ ਕੇ ਸਿੱਧੀ ਏਅਰਪੋਰਟ 'ਤੇ ਜਾ ਕੇ ਸਵਾਰੀ ਛੱਡ ਸਕਦੀ ਹੈ ਇਸ ਇੰਡੋ ਕਨੇਡੀਅਨ ਬੱਸ ਦੇ ਡਰਾਈਵਰ ਨੇ ਆਪ ਮੰਨਿਆਂ ਕਿ ਉਨ੍ਹਾਂ ਨੇ ਸਵਾਰੀਆਂ ਹਰ ਅੱਡੇ ਤੋਂ ਚੁੱਕੀਆਂ ਹਨ ਜਿਵੇਂ ਕਿ ਜਲੰਧਰ, ਗੋਰਾਇਆ, ਫਿਲੋਰ, ਲੁਧਿਆਣਾ ਆਦਿ ਤੋਂ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਬੱਸ ਵਿੱਚ ਸਵਾਰ ਸਾਰੀਆਂ ਸਵਾਰੀਆਂ ਦੀਆਂ ਟਿਕਟਾਂ ਦੀ ਫੋਟੋ ਲੈ ਲਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਬੱਸਾਂ ਕਾਨੂੰਨ ਦੀ ਉਲੰਘਣਾ ਕਰਨ ਅਤੇ ਸਰਕਾਰ ਦੇ ਮਾਲੀਏ ਨੂੰ ਖੋਰਾ ਲਗਾਉਣ ਕਰਕੇ ਜ਼ਬਤ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਚੈਕਿੰਗ ਕੀਤੀ ਅਤੇ ਦੋ ਹੋਰ ਬੱਸਾਂ ਨੂੰ ਜ਼ਬਤ ਕੀਤਾ।
ਉਨ੍ਹਾਂ ਕਿਹਾ ਕਿ ਪਹਿਲਾਂ ਜਿਹੜੀਆਂ ਪੰਜਾਬ ਵਿੱਚ ਸਰਕਾਰਾਂ ਬਣਦੀਆਂ ਸਨ ਉਹ ਆਪਸ ਵਿੱਚ ਰਲੀਆਂ ਮਿਲੀਆਂ ਹੁੰਦੀਆਂ ਸਨ, ਜਿਸ ਕਰਕੇ ਉਹ ਸਰਕਾਰ ਨੂੰ ਪੂਰਾ ਟੈਕਸ ਨਹੀਂ ਭਰਦੇ ਸਨ। ਉਨ੍ਹਾਂ ਟਰਾਂਸਪੋਟਰਾਂ ਨੂੰ ਕਿਹਾ ਕਿ ਜਿੰਨਾ ਟੈਕਸ ਬਣਦਾ ਹੈ ਜਾਂ ਜਿਹੜੀਆਂ ਸਰਕਾਰ ਦੀਆਂ ਹਦਾਇਤਾਂ ਨੇ ਉਸ ਅਨੁਸਾਰ ਆਪਣੇ ਰੂਟ 'ਤੇ ਬੱਸਾਂ ਚਲਾਉਣ ਅਤੇ ਨਿਯਮਾਂ ਅੰਦਰ ਰਹਿ ਕੇ ਕੰਮ ਕਰਨ।
ਉਨ੍ਹਾਂ ਕਿਹਾ ਕਿ ਸਭ ਟਰਾਂਸਪੋਟਰ ਆਪਣਾ ਕੰਮ ਇਮਾਨਦਾਰੀ ਨਾਲ ਕਰਨ ਅਤੇ ਨਾ ਹੀ ਨਜ਼ਾਇਜ਼ ਕੰਮ ਕਰਨ ਅਤੇ ਨਾ ਹੀ ਮਾਲੀਏ ਨੂੰ ਖੋਰਾ ਲਾਇਆ ਜਾਵੇ।
ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜਿਹੜਾ ਕਾਨੂੰਨ ਦੀ ਉਲੰਘਣਾ ਕਰਦਾ ਹੈ ਸਰਕਾਰ ਦਾ ਟੈਕਸ ਚੋਰੀ ਕਰਦਾ ਹੈ ਉਸ ਨੂੰ ਮਾਫੀਆ ਹੀ ਕਿਹਾ ਜਾਵੇਗਾ।
Comentários