16/01/2024
ਮਾਘੀ ਵਾਲੇ ਦਿਨ ਰਵਾਨਾ ਹੋਈ ਗਰੀਬ ਰੱਥ ਰੇਲਗੱਡੀ ਦੀ ਪਾਵਰ ਬੋਗੀ 'ਚ ਇਕ ਯਾਤਰੀ ਤੋਂ ਪੈਸੇ ਲੈਣ, ਸ਼ਰਾਬ ਪੀਣ ਤੇ ਇਕ ਲੜਕੀ ਨੂੰ ਬੁਲਾਉਣ ਦਾ ਮਾਮਲਾ ਸਾਹਮਣੇ ਆਇਆ ਤਾਂ ਤੁਰੰਤ ਤਿੰਨਾਂ ਮੁਲਾਜ਼ਮਾਂ ਨੂੰ ਮੁਅੱਤਲ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਜਾਂਚ ਵਿੱਚ ਜੇਕਰ ਤਿੰਨ ਮੁਲਾਜ਼ਮ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੇ ਨਾਲ-ਨਾਲ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਫਿਲਹਾਲ ਜਾਂਚ ਨੂੰ ਗੁਪਤ ਰੱਖਣ ਲਈ ਟਾਈਮ ਬਾਂਡ ਵੀ ਲਗਾਇਆ ਗਿਆ ਹੈ ਤਾਂ ਜੋ ਇਸ ਮਾਮਲੇ ਨੂੰ ਜਲਦੀ ਹੀ ਸੁਲਝਾ ਲਿਆ ਜਾ ਸਕੇ।
ਜਾਣਕਾਰੀ ਅਨੁਸਾਰ 14 ਜਨਵਰੀ ਨੂੰ ਰਵਾਨਾ ਹੋਈ ਗਰੀਬ ਰਥ ਰੇਲਗੱਡੀ 'ਚ ਸਫਰ ਕਰ ਰਹੇ ਸਹਾਇਕ ਟੈਕਨੀਕਲ ਰਾਹੁਲ ਕੁਸ਼ਵਾਹਾ ਨੇ ਦੇਖਿਆ ਕਿ ਟੈਕਨੀਕਲ ਸਟਾਫ ਦੇ ਤਿੰਨ ਮੁਲਾਜ਼ਮ ਪਾਵਰ ਬੋਗੀ 'ਚ ਬੈਠ ਕੇ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਇਕ ਯਾਤਰੀ ਨੂੰ ਵੀ ਫੜ ਲਿਆ ਤੇ ਉਸ ਨੂੰ ਪੈਸੇ ਦੇ ਕੇ ਬਿਠਾ ਲਿਆ। ਜਦੋਂ ਬੋਗੀ ਖਾਲੀ ਹੋਈ ਤਾਂ ਲੜਕੀ ਨੂੰ ਉਥੇ ਬੁਲਾਇਆ ਗਿਆ। ਰਾਹੁਲ ਕੁਸ਼ਵਾਹਾ ਨੇ ਇਸ ਮਾਮਲੇ ਦੀ ਸ਼ਿਕਾਇਤ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਕੀਤੀ ਹੈ ਅਤੇ ਸ਼ਿਕਾਇਤਕਰਤਾ ਨੇ ਇਹ ਵੀ ਲਿਖਿਆ ਹੈ ਕਿ ਉਕਤ ਤਿੰਨਾਂ ਮੁਲਾਜ਼ਮਾਂ ਨੇ ਉਸ ਨੂੰ ਧਮਕੀ ਦਿੱਤੀ ਸੀ। ਸ਼ਿਕਾਇਤ ਮਿਲਣ 'ਤੇ ਸੀਨੀਅਰ ਅਧਿਕਾਰੀਆਂ ਨੇ ਤੁਰੰਤ ਇਸ ਦਾ ਨੋਟਿਸ ਲੈਂਦਿਆਂ ਉਕਤ ਮੁਲਾਜ਼ਮਾਂ ਨੂੰ ਫਿਲਹਾਲ ਮੁਅੱਤਲ ਕਰ ਦਿੱਤਾ ਹੈ।
Comments