google-site-verification=ILda1dC6H-W6AIvmbNGGfu4HX55pqigU6f5bwsHOTeM
top of page

ਦੋਸ਼ਪੂਰਣ ਫਾਸਟੈਗ ਕਾਰਨ ਹੋਣ ਵਾਲੀ ਪਰੇਸ਼ਾਨੀ ਲਈ ਲੋਕਾਂ ਨੂੰ ਨਹੀਂ, ਜ਼ਿੰਮੇਵਾਰ ਏਜੰਸੀਆਂ ਨੂੰ ਦਿੱਤੀ ਜਾਵੇ ਸਜ਼ਾ : ਸੰਸਦੀ ਕਮੇਟੀ

09/02/2024

ਸੰਸਦ ਦੀ ਇਕ ਸਥਾਈ ਕਮੇਟੀ ਨੇ ਕਿਹਾ ਹੈ ਕਿ ਦੋਸ਼ਪੂਰਣ ਫਾਸਟੈਗ ਕਾਰਨ ਹੋਣ ਵਾਲੀ ਪਰੇਸ਼ਾਨੀ ਲਈ ਲੋਕਾਂ ਨੂੰ ਨਹੀਂ, ਜ਼ਿੰਮੇਵਾਰ ਏਜੰਸੀਆਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਕਮੇਟੀ ਨੇ ਸਰਕਾਰ ਨੂੰ ਕਿਹਾ ਕਿ ਉਹ ਟੋਲ ਕਲੈਕਸ਼ਨ ਦੀ ਨਿਗਰਾਨੀ ਤੇ ਸੁਤੰਤਰ ਆਡਿਟ ਲਈ ਨਵਾਂ ਸਿਸਟਮ ਬਣਾਏ। ਕਮੇਟੀ ਦੀ ਇਹ ਟਿੱਪਣੀ ਇਸ ਲਈ ਅਹਿਮ ਹੈ ਕਿਉਂਕਿ ਫਾਸਟੈਗ ’ਚ ਗੜਬੜੀ ਦੀਆਂ ਸ਼ਿਕਾਇਤਾਂ ਤੋਂ ਚਿੰਤਤ ਕੇਂਦਰ ਸਰਕਾਰ ਨੇ ਪਿਛਲੇ ਦਿਨੀਂ ਇਕ ਵਾਹਨ, ਇਕ ਫਾਸਟੈਗ ਦੀ ਨੀਤੀ ਲਾਗੂ ਕੀਤੀ ਹੈ ਤੇ ਯੂਜ਼ਰਜ਼ ਨੂੰ 29 ਫਰਵਰੀ ਤੱਕ ਕੇਵਾਈਸੀ ਅਪਡੇਟ ਕਰਨ ਲਈ ਕਿਹਾ ਹੈ। ਸਰਕਾਰ ਨੂੰ ਸ਼ਿਕਾਇਤਾਂ ਮਿਲੀਆਂ ਹਨ ਕਿ ਅਨੇਕ ਵਾਹਨਾਂ ਨੂੰ ਇਕ ਫਾਸਟੈਗ ਨਾਲ ਜੋੜਿਆ ਗਿਆ ਹੈ।


ਟਰਾਂਸਪੋਰਟ ਨਾਲ ਸਬੰਧਤ ਸੰਸਦੀ ਕਮੇਟੀ ਨੇ ਕਿਹਾ ਕਿ ਦੋਸ਼ਪੂਰਨ ਫਾਸਟੈਗ ਦੇ ਅਨੇਕ ਮਾਮਲੇ ਵਾਹਨਾਂ ਦੀ ਆਵਾਜਾਈ ਵਿਚ ਰੁਕਾਵਟ ਪਾਉਂਦੇ ਹਨ। ਇਸਦੇ ਕਾਰਨ ਲੋਕਾਂ ਨੂੰ ਦੁੱਗਣਾ ਟੋਲ ਦੇਣਾ ਪੈਂਦਾ ਹੈ। ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਸ ਲਾਪਰਵਾਹੀ ਦੀ ਸਜ਼ਾ ਲੋਕਾਂ ਨੂੰ ਨਹੀਂ ਮਿਲਣੀ ਚਾਹੀਦੀ। ਕਮੇਟੀ ਨੇ ਟੋਲ ਦਾ ਕੁਝ ਹਿੱਸਾ ਸੂਬਿਆਂ ਦੇ ਨਾਲ ਵੀ ਸਾਂਝਾ ਕਰਨ ਦਾ ਸੁਝਾਅ ਦਿੰਦੇ ਹੋਏ ਕਿਹਾ ਕਿ ਇਸ ਪ੍ਰਣਾਲੀ ਨੂੰ ਦੂਰ-ਦਰਾਡੇ ਦੇ ਇਲਾਕਿਆਂ ਤੱਕ ਲਿਜਾਣ ਦੀ ਲੋੜ ਹੈ। ਕਮੇਟੀ ਨੇ ਜਾਣਬੁੱਝ ਕੇ ਜਾਂ ਵਾਰ-ਵਾਰ ਜ਼ਿਆਦਾ ਟੋਲ ਵਸੂਲੀ ਦੇ ਦੋਸ਼ੀ ਪਾਏ ਜਾਣ ਵਾਲੇ ਪਲਾਜ਼ਾ ਸੰਚਾਲਕਾਂ ’ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਅਜਿਹੇ ਸੰਚਾਲਕਾਂ ਨੂੰ ਭਵਿੱਖ ਵਿਚ ਬੋਲੀ ਪ੍ਰਕਿਰਿਆ ਤੋਂ ਬਾਹਰ ਕਰਨ ਦਾ ਸੁਝਾਅ ਦਿੱਤਾ ਹੈ। ਹਾਲੀਆ ਕੁਝ ਥਾਵਾਂ ’ਤੇ ਫਰਜ਼ੀ ਟੋਲ ਪਲਾਜ਼ਾ ਬਣਾਏ ਜਾਣ ਦੀਆਂ ਸ਼ਿਕਾਇਤਾਂ ਦਾ ਨੋਟਿਸ ਲੈਂਦੇ ਹੋਏ ਕਮੇਟੀ ਨੇ ਕਿਹਾ ਕਿ ਇਸ ਨੂੰ ਰੋਕਣ ਲਈ ਪੂਰੇ ਦੇਸ਼ ’ਚ ਸਰਵੇਖਣ ਕਰਵਾਉਣ ਦੀ ਲੋੜ ਹੈ। ਫਰਜ਼ੀ ਟੋਲ ਪਲਾਜ਼ਾ ਦੇ ਸੰਦਰਭ ਵਿਚ ਮੰਤਰਾਲੇ ਨੂੰ ਆਪਣੇ ਫਰਜ਼ਾਂ ਵਿਚ ਲਾਪਰਵਾਹੀ ਲਈ ਸਖ਼ਤ ਸਜ਼ਾ ਦੇਣ ਦੀ ਲੋੜ ਹੈ।


ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਨੰਬਰ ਪਲੇਟ ਤੋਂ ਹੋਵੇ ਵਸੂਲੀ

ਸੰਸਦੀ ਕਮੇਟੀ ਮੁਤਾਬਕ, ਨੰਬਰ ਪਲੇਟਾਂ ਨੂੰ ਹਾਲਮਾਰਕ ਕੀਤਾ ਜਾਂਦਾ ਹੈ ਤੇ ਇਨ੍ਹਾਂ ਨੂੰ ਉੱਚ ਰੈਜ਼ੋਲਿਊਸ਼ਨ ਕੈਮਰਿਆਂ ਰਾਹੀਂ ਪਛਾਣਿਆ ਜਾ ਸਕਦਾ ਹੈ। ਜਿੱਥੇ ਟੋਲ ਪਲਾਜ਼ਾ ’ਤੇ ਭੀੜ ਭੜੱਕਾ ਜ਼ਿਆਦਾ ਹੈ, ਉੱਥੇ ਆਧੁਨਿਕ ਨੰਬਰ ਪਲੇਟ ਰੀਡਰ ਕੈਮਰੇ ਲਗਾ ਕੇ ਕਲੋਜ਼ਡ ਟੋਲਿੰਗ ਪ੍ਰਣਾਲੀ ਲਾਗੂ ਕੀਤੀ ਜਾ ਸਕਦੀ ਹੈ। ਕਮੇਟੀ ਨੇ ਅਨੋਖਾ ਸੁਝਾਅ ਇਹ ਦਿੱਤਾ ਹੈ ਕਿ ਜਦੋਂ ਤੱਕ ਏਐੱਨਪੀਆਰ ਪੂਰੀ ਤਰ੍ਹਾਂ ਨਹੀਂ ਲਾਗੂ ਹੋ ਜਾਂਦਾ ਤਦੋਂ ਤੱਕ ਇਹ ਉਪਾਅ ਅਪਣਾਇਆ ਜਾ ਸਕਦਾ ਹੈ ਕਿ ਜੇ ਕੋਈ ਵਾਹਨ ਚਾਲਕ ਕਿਸੇ ਸਮੇਂ ਭੁਗਤਾਨ ਕਰਨ ’ਚ ਅਸਮਰੱਥ ਹੈ ਤਾਂ ਵਾਹਨ ਨੂੰ ਛੱਡ ਦੇਣਾ ਚਾਹੀਦਾ ਹੈ ਤੇ ਉਸ ਨੂੰ ਲੇਨ ਤੋਂ ਬਾਹਰ ਲਿਜਾਣਾ ਚਾਹੀਦਾ ਹੈ ਤਾਂ ਜੋ ਟ੍ਰੈਫਿਕ ਵਿਚ ਕੋਈ ਰੁਕਾਵਟ ਨਾ ਹੋਵੇ। ਬਾਅਦ ਵਿਚ ਟੋਲ ਟੈਕਸ ਦੇ ਭੁਗਤਾਨ ਲਈ ਵਾਹਨ ਨੰਬਰ ਨਾਲ ਜੁੜੇ ਮੋਬਾਈਲ ’ਤੇ ਇਕ ਪਾਠ ਸੰਦੇਸ਼ ਭੇਜਿਆ ਜਾਣਾ ਚਾਹੀਦਾ ਹੈ। ਜੇ ਕੋਈ ਵਿਅਕਤੀ ਜਾਣ-ਬੁੱਝ ਕੇ ਟੋਲ ਟੈਕਸ ਦੀ ਚੋਰੀ ਕਰਦਾ ਹੈ ਤਾਂ ਉਸ ਦੇ ਵਾਹਨ ਨੰਬਰ ਤੇ ਤਸਵੀਰ ਦੇ ਆਧਾਰ ’ਤੇ ਚਾਲਕ ਦੇ ਖਿਲਾਫ਼ ਐੱਫਆਈਆਰ ਜਾਂ ਚਾਲਾਨ ਜਾਰੀ ਕੀਤਾ ਜਾ ਸਕਦਾ ਹੈ।

Opmerkingen


Logo-LudhianaPlusColorChange_edited.png
bottom of page