google-site-verification=ILda1dC6H-W6AIvmbNGGfu4HX55pqigU6f5bwsHOTeM
top of page

ਬਿਜਲੀ ਖਪਤਕਾਰਾਂ ਦੇ ਕੰਮ‌ ਪਹਿਲ ਦੇ ਅਧਾਰ ਤੇ ਕੀਤੇ ਜਾਣ, ਖਪਤਕਾਰਾਂ ਨੂੰ ਕੋਈ ਮੁਸ਼ਕਲ ਨਾ ਆਵੇ - ਜਸਬੀਰ ਸਿੰਘ ਢਿੱਲੋਂ

ਲੁਧਿਆਣਾ 20 ਅਗਸਤ,2023

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ ਪ੍ਰਬੰਧਕੀ ਸ੍ਰੀ ਜਸਬੀਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਬਿਜਲੀ ਖਪਤਕਾਰਾਂ ਦੇ ਕੰਮ‌ ਪਹਿਲ ਦੇ ਅਧਾਰ ਤੇ ਕੀਤੇ ਜਾਣ, ਬਿਜਲੀ ਖਪਤਕਾਰਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਨ੍ਹਾਂ ਗੱਲ ਸ੍ਰੀ ਜਸਬੀਰ ਸਿੰਘ ਢਿੱਲੋਂ ਡਾਇਰੈਕਟਰ ਪ੍ਰਬੰਧਕੀ ਨੇ ਇਥੇ ਸੰਚਾਲਨ ਕੇਂਦਰੀ ਜੋਨ ਮੁੱਖ ਇੰਜੀ: ਇੰਦਰਪਾਲ ਸਿੰਘ, ਮੁੱਖ ਇੰਜੀਨੀਅਰ ਪੀ ਐਂਡ ਐਮ ਇੰਜ: ਪੂਨਰਦੀਪ ਸਿੰਘ ਬਰਾੜ, ਮੁੱਖ ਇੰਜੀਨੀਅਰ ਸਟੋਰਜ਼ ਐਂਡ ਵਰਕਸ਼ਾਪ, ਇੰਜੀ: ਅਰਵਿੰਦਰਜੀਤ ਸਿੰਘ ਬੋਪਾਰਾਏ,ਪਾਵਰਕੌਮ ਦੇ ਨਿਗਰਾਨ ਇੰਜੀਨੀਅਰਜ਼ ਅਤੇ ਐਕਸੀਅਨਜ਼ ਅਤੇ ਪਾਵਰਕੌਮ ਦੇ ਲੁਧਿਆਣੇ ਸਥਿਤ ਵੱਖ ਵੱਖ ਦਫਤਰਾਂ ਦੇ ਕਰਮਚਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਦੌਰਾਨ ਕੀਤੀ।

ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਇਕ ਕਮਰਸ਼ੀਅਲ ਅਦਾਰਾ ਹੈ ਅਤੇ ਕਮਰਸ਼ੀਅਲ ਅਦਾਰਾ ਖਪਤਕਾਰਾਂ ਦੇ ਸਿਰ ਤੇ ਹੀ ਨਿਰਭਰ ਹੁੰਦਾ ਹੈ ਇਸ ਲਈ ਜਦੋਂ ਵੀ ਕੋਈ ਖਪਤਕਾਰ ਪਾਵਰਕੌਮ ਦੇ ਕਿਸੇ ਦਫ਼ਤਰ ਵਿੱਚ ਆਵੇ ਤਾਂ ਉਸ ਦਾ ਕੰਮ ਕਾਰ ਬਿਨਾਂ ਕਿਸੇ ਦਿਕਤ ਦੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਮਰਸ਼ੀਅਲ ਅਦਾਰੇ ਦਾ ਮਾਲੀਆ ਖਪਤਕਾਰ ਤੇ ਹੀ ਨਿਰਭਰ ਹੁੰਦਾ ਹੈ।ਇਸ ਲਈ ਪੰਜਾਬ ਦੇ ਬਿਜਲੀ ਖਪਤਕਾਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਲਈ ਬਹੁਤ ਅਹਿਮ ਹਨ। ਇਸ ਮੌਕੇ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ, ਅਫਸਰਾਂ ਅਤੇ ਕਰਮਚਾਰੀਆਂ ਨੇ ਡਾਇਰੈਕਟਰ ਪ੍ਰਬੰਧਕੀ ਨੂੰ ਭਰੋਸਾ ਦਵਾਇਆ ਕਿ ਉਨ੍ਹਾਂ ਵੱਲੋਂ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।

Comments


Logo-LudhianaPlusColorChange_edited.png
bottom of page