google-site-verification=ILda1dC6H-W6AIvmbNGGfu4HX55pqigU6f5bwsHOTeM
top of page

ਜਲੰਧਰ 'ਚ ਪਤੀ-ਪਤਨੀ ਨੇ ਭੇਦਭਰੇ ਹਾਲਾਤਾਂ 'ਚ ਕੀਤੀ ਖ਼ੁਦ+ਕੁਸ਼ੀ

31 ਅਕਤੂਬਰ

ਥਾਣਾ ਨੰਬਰ ਅੱਠ ਦੀ ਹੱਦ 'ਚ ਪੈਂਦੇ ਗਦਈਪੁਰ 'ਚ ਪਤੀ-ਪਤਨੀ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕੀਤੀ। ਮਾਮਲਾ ਦੋ ਤਿੰਨ ਦਿਨ ਪੁਰਾਣਾ ਜਾਪਦਾ ਹੈ ਕਿਉਂਕਿ ਉਨ੍ਹਾਂ ਦੇ ਕਮਰੇ 'ਚੋਂ ਬਦਬੂ ਆਉਣ 'ਤੇ ਜਦ ਗੁਆਢੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਚ ਲਿਆ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਜਾਣਕਾਰੀ ਅਨੁਸਾਰ ਗਦਈਪੁਰ 'ਚ ਰਹਿਣ ਵਾਲੇ ਪ੍ਰੇਮ ਬਹਾਦਰ ਤੇ ਉਸ ਦੀ ਪਤਨੀ ਭਾਵਨਾ ਨੇ ਆਪਣੇ ਕਮਰੇ 'ਚ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜਾਨ ਦੇ ਦਿੱਤੀ। ਪਿਛਲੇ ਤਿੰਨ ਦਿਨ ਤੋਂ ਦੋਵੇਂ ਜਣੇ ਆਪਣੇ ਕਮਰੇ ਤੋਂ ਬਾਹਰ ਨਹੀਂ ਨਿਕਲੇ ਸੀ ਜਿਸ ਮਗਰੋਂ ਬਦਬੂ ਆਉਣ ਤੇ ਗੁਆਂਢੀਆਂ ਨੂੰ ਇਸ ਬਾਬਤ ਪਤਾ ਲੱਗਾ।


ਗੁਆਂਢੀਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਜਦ ਕਮਰੇ ਅੰਦਰ ਦਾਖਲ ਹੋ ਕੇ ਦੇਖਿਆ ਤਾਂ ਦੋਵਾਂ ਦੀਆਂ ਲਾਸ਼ਾਂ ਕਮਰੇ 'ਚ ਪਈਆਂ ਸੀ ਤੇ ਉਨ੍ਹਾਂ ਦੇ ਰੰਗ ਕਾਲੇ ਪੈ ਚੁੱਕੇ ਸੀ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀਆਂ ਹਨ। ਮ੍ਰਿਤਕਾਂ ਕੋਲੋਂ ਕੋਈ ਸੁਸਾਈਡ ਨੋਟ ਨਾ ਮਿਲਣ ਕਾਰਨ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕੀ ਅੱਖਰ ਪਤੀ ਪਤਨੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਿਉਂ ਕੀਤੀ।


Comments


Logo-LudhianaPlusColorChange_edited.png
bottom of page