>>>>ਦੋਸ਼ੀਆਂ ਦੇ ਨਿਸ਼ਾਨਦੇਹੀ 'ਤੇ 3 ਮੋਟਰ ਸਾਈਕਲ ਤੇ 1 ਸਕੂਟਰ ਵੀ ਕੀਤਾ ਬ੍ਰਾਮਦ
ਜਗਰਾਉਂ (ਲੁਧਿਆਣਾ), 22 ਮਾਰਚ
ਪਾਟਿਲ ਕੇਤਨ ਬਾਲੀਰਾਮ, ਆਈ.ਪੀ.ਐਸ, ਐਸ.ਐਸ.ਪੀ,ਲੁਧਿਆਣਾ (ਦਿਹਾਤੀ) ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੁਲਿਸ ਜਿਲ੍ਹਾ ਲੁਧਿਆਣਾ(ਦਿਹਾਤੀ) ਵਿਖੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਨ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਭੈੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਸ੍ਰੀ ਗੁਰਦੀਪ ਸਿੰਘ, ਪੀ.ਪੀ.ਐਸ, ਪੁਲਿਸ ਕਪਤਾਨ(ਡੀ), ਲੁਧਿਆਣਾ(ਦਿਹਾਤੀ) ਅਤੇ ਸ੍ਰੀ ਅਨਿਲ ਕੁਮਾਰ ਭਨੋਟ, ਪੀ.ਪੀ.ਐਸ, ਉਪ ਕਪਤਾਨ ਪੁਲਿਸ(ਡੀ) ਲੁਧਿਆਣਾ(ਦਿਹਾਤੀ) ਅਤੇ ਸ੍ਰੀ ਹਰਸ਼ਪ੍ਰੀਤ ਸਿੰਘ, ਪੀ.ਪੀ.ਐਸ, ਡੀ.ਐਸ.ਪੀ, ਐਨ.ਡੀ.ਪੀ.ਐਸ, ਲੁਧਿ(ਦਿਹਾਤੀ) ਦੀ ਨਿਗਰਾਨੀ ਹੇਠ ਏ.ਐਸ.ਆਈ ਪਹਾੜਾ ਸਿੰਘ ਸੀ.ਆਈ.ਏ ਸਟਾਫ ਜਗਰਾਉ ਸਮੇਤ ਪੁਲਿਸ ਪਾਰਟੀ ਦੇ ਕਿਸ਼ਨਪੁਰਾ ਚੌਕ ਸਿੱਧਵਾਂ ਬੇਟ ਮੌਜੂਦ ਸੀ ਤਾਂ ਮੁਖਬਰ ਖਾਾਸ ਨੇ ਇਤਲਾਹ ਦਿੱਤੀ ਕਿ ਜਸਪ੍ਰੀਤ ਸਿੰਘ ਪੁੱਤਰ ਸਿੰਦਰਪਾਲ ਸਿੰਘ, ਵੀਰੂ ਪੁੱਤਰ ਕੁਲਵੀਰ ਸਿੰਘ ਵਾਸੀਆਨ ਗੋਰਸੀਆਂ ਖਾਨ ਮੁਹੰਮਦ ਅਤੇ ਬੋਹੜ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਠੂਠਗੜ੍ਹ ਥਾਣਾ ਧਰਮਕੋਟ ਜਿਲ੍ਹਾਂ ਮੋਗਾ ਜੋ ਕਿ ਵੱਖ-ਵੱਖ ਸ਼ਹਿਰਾਂ ਤੋ ਮੋਟਰਸਾਈਕਲ ਅਤੇ ਸਕੂਟਰੀਆਂ ਚੋਰੀ ਕਰਕੇ ਸਸਤੇ ਰੇਟਾਂ ਵਿੱਚ ਵੇਚਣ ਦੇ ਆਦੀ ਹਨ। ਜੋ ਅੱਜ ਮੋਟਰਸਾਈਕਲ ਅਤੇ ਸਕੂਟਰੀਆਂ ਗ੍ਰਾਹਕਾਂ ਨੂੰ ਵੇਚਣ ਲਈ ਸਿੱਧਵਾਂ ਬੇਟ ਅਤੇ ਜਗਰਾਉ ਸ਼ਹਿਰ ਵੱਲ ਆ ਰਹੇ ਹਨ। ਜਿਸ ਤੇ ਉਕਤ ਵਿਆਕਤੀਆਂ ਵਿਰੁੱਧ ਮੁਕੱਦਮਾ ਨੰਬਰ 61 ਮਿਤੀ 21.03.2022 ਅ/ਧ 379 ਭ/ਦ ਥਾਣਾ ਸਿੱਧਵਾਂ ਬੇਟ ਦਰਜ ਰਜਿਸਟਰ ਕਰਕੇ ਕੀਤਾ ਗਿਆ। ਮੁਕੱਦਮੇ ਦੀ ਤਫਤੀਸ਼ ਦੌਰਾਨ ਸਿੱਧਵਾਂ ਬੇਟ-ਹੰਬੜਾਂ ਰੋਡ ਬੱਸ ਅੱਡਾ ਮੇਨ ਗੇਟ ਪਿੰਡ ਗੋਰਸੀਆਂ ਕਾਦਰ ਬਖਸ਼ ਨਾਕਾਬੰਦੀ ਕੀਤੀ ਗਈ ਤਾਂ ਦੌਰਾਨੇ ਨਾਕਾਬੰਦੀ ਪਿੰਡ ਗੋਰਸ਼ੀਆਂ ਕਾਦਰ ਬਖਸ਼ ਵੱਲੋ 02 ਮੋਟਰਸਾਈਕਲ ਇੱਕ ਮੋਟਰਸਾਈਕਲ ਪਰ 02 ਵਿਅਕਤੀ ਅਤੇ ਇੱਕ ਮੋਟਰਸਾਈਕਲ ਪਰ 01 ਵਿਅਕਤੀ ਆ ਰਹੇ ਸਨ ਜੋ ਨਾਕਾਬੰਦੀ ਦੇਖ ਦੇ ਘਬਰਾ ਕੇ ਪਿੱਛੇ ਮੁੜਨ ਲੱਗੇ। ਜਿਹਨਾਂ ਵਿੱਚੋ ਜਸਪ੍ਰੀਤ ਸਿੰਘ ਪੁੱਤਰ ਸਿੰਦਰਪਾਲ ਸਿੰਘ ਅਤੇ ਬੋਹੜ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਠੂਠਗੜ੍ਹ ਥਾਣਾ ਧਰਮਕੋਟ ਜਿਲ੍ਹਾਂ ਮੋਗਾ ਨੂੰ ਮੋਟਰਸਾਈਕਲ ਨੰਬਰ ਪੀ.ਬੀ-67-ਡੀ-6488ਹੀਰੋ ਸਪਲੈਡਰ ਅਤੇ ਮੋਟਰਸਾਈਕਲ ਨੰਬਰ ਪੀ.ਬੀ.29-ਏ-7953 ਬਜਾਜ ਸੀ.ਟੀ-100 ਦੇ ਮੌਕਾ ਪਰ ਗ੍ਰਿਫਤਾਰ ਕੀਤਾ ਗਿਆ। ਦੌਰਾਨੇ ਤਫਤੀਸ਼ ਦੋਸ਼ੀਆ ਦੀ ਨਿਸ਼਼ਾਨਦੇਹੀ 'ਤੇ ਪਿੰਡ ਗੋਰਸੀਆਂ ਖਾਨ ਮੁਹੰਮਦ ਦੇ ਸ਼ਮਸ਼ਾਨਘਾਟ ਦੇ ਅੰਦਰ ਸ਼ੈਡ ਦੀ ਇੱਕ ਪਾਸੇ ਵਿੱਚ ਕੱਪੜੇ ਨਾਲ ਢੱਕ ਕੇ ਰੱਖੇ ਹੋਏ ਮੋਟਰਸਾਈਕਲ ਪੀ.ਬੀ-08-ਡੀ.ਏ-1443 ਹੀਰੋ ਸਪਲੈਡਰ, ਮੋਟਰਸਾਈਕਲ ਪੀ.ਬੀ-10ਐਚ.ਕੇ-9153 ਹੀਰੋ ਸਪਲੈਡਰ, ਮੋਟਰਸਾਈਕਲ ਪਲਾਟਿਨਾ ਬਿਨ੍ਹਾਂ ਨੰਬਰੀ ਜਿਸ ਦੀ ਚੈਸੀ ਨੰਬਰ MDZA76AY4ARH65062 ਅਤੇ ਇੱਕ ਐਕਟਿਵਾ ਨੰਬਰ ਪੀ.ਬੀ-25-ਐਫ-7815 ਬਰਾਮਦ ਕੀਤੇ ਗਏ। ਇਸੇ ਤਰਾਂ ਇੰਚਾਰਜ ਪੁਲਿਸ ਚੌਕੀ ਬੱਸ ਸਟੈਂਡ ਜਗਰਾਂਉ ਵੱਲੋਂ ਮੁਕੱਦਮਾ ਨੰਬਰ 39 ਮਿਤੀ 21.03.2022 ਅ/ਧ 379/411 ਭ/ਦ ਥਾਣਾ ਸਿਟੀ ਜਗਰਾਂਉ ਵਿੱਚ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਲੀਲਾਂ ਮੇਘ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀ ਦਾ ਮੋਟਰ ਸਾਈਕਲ ਨੰਬਰ ਪੀ.ਬੀ-25-ਬੀ-7456 ਅਤੇ ਮੋਟਰ ਸਾਈਕਲ ਨੰਬਰ ਪੀ.ਬੀ-10-ਐਫ.ਜੇ-4534 ਬਰਾਮਦ ਕੀਤੇ ਗਏ।
ਬ੍ਵ੍ਰਾਮਦਗੀ :-
ਮੁਕੱਦਮਾ ਨੰਬਰ 61 ਮਿਤੀ 21.03.2022 ਅ/ਧ 379 ਭ/ਦ ਥਾਣਾ ਸਿੱਧਵਾਂ ਬੇਟ
1. ਮੋਟਰਸਾਈਕਲ ਨੰਬਰ ਪੀ.ਬੀ-67-ਡੀ-6488ਹੀਰੋ ਸਪਲੈਡਰ
2. ਮੋਟਰਸਾਈਕਲ ਨੰਬਰ ਪੀ.ਬੀ.29-ਏ-7953 ਬਜਾਜ ਸੀ.ਟੀ-100
3. ਮੋਟਰਸਾਈਕਲ ਪੀ.ਬੀ-08-ਡੀ.ਏ-1443 ਹੀਰੋ ਸਪਲੈਡਰ,
4. ਮੋਟਰਸਾਈਕਲ ਪੀ.ਬੀ-10ਐਚ.ਕੇ-9153 ਹੀਰੋ ਸਪਲੈਡਰ,
5. ਮੋਟਰਸਾਈਕਲ ਪਲਟੀਨਾ ਬਿਨ੍ਹਾਂ ਨੰਬਰੀ ਚੈਸੀ ਨੰਬਰ MDZA76AY4ARH65062
6. ਇੱਕ ਐਕਟਿਵਾ ਨੰਬਰ ਪੀ.ਬੀ-25-ਐਫ-7815
ਮੁਕੱਦਮਾ ਨੰਬਰ 39 ਮਿਤੀ 21.03.2022 ਅ/ਧ 379/411 ਭ/ਦ ਥਾਣਾ ਸਿਟੀ ਜਗਰਾਂਉ।
1. ਮੋਟਰਸਾਈਕਲ ਨੰਬਰ ਪੀ.ਬੀ-25-ਬੀ-7456.
1. ਮੋਟਰ ਸਾਈਕਲ ਨੰਬਰ ਪੀ.ਬੀ-10-ਐਫ.ਜੇ-4534.
Comments