google-site-verification=ILda1dC6H-W6AIvmbNGGfu4HX55pqigU6f5bwsHOTeM
top of page

ਜ਼ਬਰਦਸਤੀ ਆਪਣੇ ਘਰ ਲਿਜਾਣ ਤੇ ਬਲੈਕਮੇਲਿੰਗ ਤੋਂ ਅੱਕੇ ਦੋਸਤ ਨੇ ਸਹੇਲੀ ਦਾ ਗਲਾ ਘੁੱਟ ਕੇ ਕੀਤਾ ਕਤਲ

11/02/2024

ਜ਼ਬਰਦਸਤੀ ਆਪਣੇ ਘਰ ਲਿਜਾਣ ਅਤੇ ਬਲੈਕਮੇਲ ਕਰਨ ਤੋਂ ਅੱਕੇ ਦੋਸਤ ਨੇ ਆਪਣੀ ਹੀ ਵਿਆਹੁਤਾ ਸਹੇਲੀ ਦਾ ਗਲਾ ਦੱਬ ਕੇ ਕਤਲ ਕਰ ਦਿੱਤਾ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਨਦੀਪ ਸਿੰਘ ਵਾਸੀ ਦਿਆਲਪੁਰਾ ਦੇ ਵੀਰਪਾਲ ਕੌਰ ਨਾਲ ਨਜਾਇਜ਼ ਸਬੰਧ ਸਨ। ਇਸ ਦੌਰਾਨ ਵੀਰਪਾਲ ਕੌਰ ਵੱਲੋਂ ਲਗਾਤਾਰ ਉਸ ਨੂੰ ਆਪਣੇ ਘਰ ਲਿਜਾਣ ਅਤੇ ਬਲੈਕਮੇਲ ਕਰਕੇ ਦਬਾਅ ਬਣਾ ਰਹੀ ਸੀ ਕਿ ਤੂੰ ਮੈਨੂੰ ਆਪਣੇ ਘਰ ਲੈ ਕੇ ਜਾ ਅਤੇ ਆਪਣੀ ਪਤਨੀ ਨੂੰ ਤਲਾਕ ਦੇ, ਨਹੀਂ ਮੈਂ ਤੇਰੇ ਖਿਲਾਫ਼ ਬਲਾਤਕਾਰ ਦਾ ਪਰਚਾ ਦਰਜ ਕਰਵਾਂਵਾਗੀ। ਇਸ ਤੋਂ ਅੱਕੇ ਹੋਏ ਮਨਦੀਪ ਸਿੰਘ ਨੇ ਆਪਣੀ ਸਹੇਲੀ ਦਾ ਰੱਲੀ ਵਾਲੀ ਨਹਿਰ ਨਜ਼ਦੀਕ ਗਲਾ ਦੱਬ ਕੇ ਉਸ ਦਾ ਕਤਲ ਕਰ ਦਿੱਤਾ। ਦੂਸਰੇ ਪਾਸੇ ਪੁਲਿਸ ਨੇ ਪਿਛਲੇ ਦਿਨੀਂ ਰੱਲੀ ਨਹਿਰ ਨਜ਼ਦੀਕ ਸਰ੍ਹੋਂ ਦੇ ਖੇਤਾਂ ਵਿੱਚੋਂ ਲਾਸ਼ ਬਰਾਮਦ ਕੀਤੀ, ਜਿਸ ਦੀ ਪਛਾਣ ਵੀਰਪਾਲ (28 ਸਾਲਾ) ਪਤਨੀ ਬਲਵਿੰਦਰ ਸਿੰਘ ਦਿਆਲਪੁਰਾ ਵਜੋਂ ਹੋਈ।


ਐਸਐਚਓ ਸਿਟੀ ਮੇਲਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਵੀਰਪਾਲ ਕੌਰ ਦੇ ਪਤੀ ਬਲਵਿੰਦਰ ਸਿੰਘ ਦੇ ਬਿਆਨ ਮੁਤਾਬਕ ਕਿ ਉਸਦੀ ਪਤਨੀ ਦਾ ਮਨਦੀਪ ਸਿੰਘ ਦਿਆਲਪੁਰਾ (30 ਸਾਲਾ) ਨਾਲ ਨਜਾਇਜ਼ ਸੰਬੰਧ ਸਨ, ਜਿਸ ਸੰਬੰਧੀ ਕਈ ਵਾਰ ਪਿੰਡ ਪੱਧਰ ਤੇ ਪੰਚਾਇਤੀ ਤੌਰ ਤੇ ਸਮਝਾਇਆ ਗਿਆ ਸੀ। ਪ੍ਰੰਤੂ ਇਨ੍ਹਾਂ ਦੇ ਸਬੰਧ ਲਗਾਤਾਰ ਜਾਰੀ ਸਨ। ਉਸ ਦੇ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਮਨਦੀਪ ਸਿੰਘ ਦੇ ਮੋਟਰ ਸਾਈਕਲ ’ਤੇ ਗਈ ਸੀ। ਪੁਲਿਸ ਨੇ ਮਨਦੀਪ ਸਿੰਘ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ। ਜਿੱਥੇ ਅਦਾਲਤ ਅਦਾਲਤ ਵੱਲੋਂ ਉਸ ਨੂੰ 2 ਦਿਨਾਂ ਪੁਲਿਸ ਰਿਮਾਂਡ ਤੇ ਭੇਜ ਦਿੱਤਾ।





Comments


Logo-LudhianaPlusColorChange_edited.png
bottom of page