google-site-verification=ILda1dC6H-W6AIvmbNGGfu4HX55pqigU6f5bwsHOTeM
top of page

ਜਾਪਾਨ 'ਚ ਲੈਂਡਿੰਗ ਦੌਰਾਨ ਸਿੰਗਾਪੁਰ ਏਅਰਲਾਈਨਜ਼ ਦੇ ਜਹਾਜ਼ 'ਚ ਧੂੰਏਂ ਕਾਰਨ ਮਚੀ ਹਫ਼ੜਾ-ਦਫ਼ੜਾ, ਪੂਰਾ ਰਨਵੇ ਬੰਦ

12/08/2024

ਜਾਪਾਨ ਦੇ ਨਾਰਿਤਾ ਹਵਾਈ ਅੱਡੇ 'ਤੇ ਸੋਮਵਾਰ ਨੂੰ ਉਸ ਸਮੇਂ ਹੜਕੰਪ( ਮਚ ਗਿਆ ਜਦੋਂ ਸਿੰਗਾਪੁਰ ਏਅਰਲਾਈਨਜ਼ ਦੇ ਜਹਾਜ਼ ਨੂੰ ਲੈਂਡ ਕਰਦੇ ਸਮੇਂ ਅਚਾਨਕ ਧੂੰਆਂ ਉੱਠਣ ਲੱਗਾ। ਘਟਨਾ ਤੋਂ ਬਾਅਦ ਨਰਿਤਾ ਹਵਾਈ ਅੱਡੇ ਦਾ ਰਨਵੇਅ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ ਖੁਸ਼ਕਿਸਮਤੀ ਰਹੀ ਕਿ ਹਾਦਸੇ 'ਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ।


ਨਿਊਜ਼ ਏਜੰਸੀ ਏਐਫਪੀ ਦੀ ਖਬਰ ਮੁਤਾਬਕ ਅਧਿਕਾਰੀਆਂ ਨੂੰ ਸਿੰਗਾਪੁਰ ਏਅਰਲਾਈਨਜ਼ ਦੇ ਜਹਾਜ਼ ਦੇ ਖੱਬੇ ਇੰਜਣ 'ਚ ਧੂੰਆਂ ਉੱਠਣ ਦੀ ਸੂਚਨਾ ਮਿਲੀ ਸੀ। ਹਵਾਈ ਅੱਡੇ ਅਤੇ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਧੂੰਆਂ ਨਿਕਲਣ ਤੋਂ ਬਾਅਦ 6 ਫਾਇਰ ਇੰਜਨ ਅਤੇ ਦੋ ਐਂਬੂਲੈਂਸਾਂ ਮੌਕੇ 'ਤੇ ਪਹੁੰਚ ਗਈਆਂ। ਹਵਾਈ ਅੱਡੇ ਦਾ ਰਨਵੇ ਸਵੇਰੇ 7:40 ਵਜੇ ਤੋਂ ਬੰਦ ਕਰ ਦਿੱਤਾ ਗਿਆ ਸੀ।


ਜਹਾਜ਼ 'ਚ ਚਾਲਕ ਦਲ ਸਮੇਤ 276 ਯਾਤਰੀ ਸਵਾਰ

ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਇਕ ਘੰਟੇ ਤੱਕ ਜਹਾਜ਼ ਦੀ ਜਾਂਚ ਕੀਤੀ। ਜਹਾਜ਼ ਵਿੱਚ ਚਾਲਕ ਦਲ ਦੇ ਮੈਂਬਰਾਂ ਸਮੇਤ 276 ਯਾਤਰੀ ਸਵਾਰ ਸਨ।



Comments


Logo-LudhianaPlusColorChange_edited.png
bottom of page