04/01/2024
ਝੋਨੇ ਦੇ ਲੰਘੇ ਸੀਜ਼ਨ ਦੌਰਾਨ ਜਿੱਥੇ ਜਾਗਰੂਕਤਾ ਵੱਧਣ ਕਾਰਨ ਕਿਸਾਨਾਂ ਵੱਲੋਂ ਖੇਤਾਂ ’ਚ ਪਰਾਲੀ ਦੀ ਰਹਿੰਦ-ਖੂੰਹਦ ਸਾੜਨ ਦੇ ਮਾਮਲਿਆ ’ਚ ਗਿਰਾਵਟ ਦਰਜ ਕੀਤੀ ਗਈ ਹੈ, ਉਥੇ ਦੂਜੇ ਪਾਸੇ ਸਰਕਾਰ ਵੱਲੋਂ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ’ਤੇ ਸਖ਼ਤੀ ਵਧਾਉਂਦਿਆ 1144 ਕਿਸਾਨਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ।
ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਵੱਲੋਂ ਝੋਨੇ ਦੇ ਮੌਜੂਦਾ ਸੀਜ਼ਨ ਦੌਰਾਨ ਪਰਾਲੀ ਦੀ ਅੱਗ ਸਬੰਧੀ ਤਿਆਰ ਕੀਤੀ ਗਈ ਏਟੀਆਰ (ਐਕਸ਼ਨ ਟੇਕਨ ਰਿਪੋਰਟ) ਮੁਤਾਬਕ ਇਸ ਸਾਲ ਸੂਬੇ ’ਚ ਕੁੱਲ ਖੇਤਾਂ ’ਚ ਅੱਗ ਲਾਉਣ ਦੀਆ 36663 ਘਟਨਾਵਾਂ ਸਾਹਮਣੇ ਆਈਆ ਸਨ, ਜੋ ਕਿ ਪਿਛਲੇ ਸਾਲ ਦਰਜ ਕੀਤੀਆਂ ਗਈਆਂ 49922 ਘਟਨਾਵਾਂ ਦੇ ਮੁਕਾਬਲੇ 27 ਫੀਸਦੀ ਘੱਟ ਸਨ। ਇਸ ਦੇ ਉਲਟ ਪਿਛਲੇ ਸਾਲ ਪਰਾਲੀ ਸਾੜਨ ’ਤੇ ਕਿਸਾਨਾਂ ਉਪਰ ਧਾਰਾ 188 ਆਈਪੀਸੀ ਤਹਿਤ ਸਿਰਫ 5 ਐੱਫਆਈਆਰ ਦਰਜ ਕੀਤੀਆਂ ਗਈਆਂ ਸਨ ਜਦੋਂਕਿ ਇਸ ਸਾਲ 1144 ਐੱਫਆਈਆਰ ਦਰਜ ਹੋਈਆ ਹਨ। 2022 ਦੇ ਸੀਜ਼ਨ ਦੌਰਾਨ ਅੱਗ ਲਾਉਣ ਦੇ ਮਾਮਲਿਆਂ ’ਚ 1,72,45,000 ਰੁਪਏ ਦਾ ਜੁਰਮਾਨਾ (ਐਨਵਾਇਰਮੈਂਟਲ ਕੰਪੈਨਸੇਸ਼ਨ) ਲਾਇਆ ਗਿਆ ਸੀ ਜਦੋਂਕਿ ਇਸ ਸਾਲ 2,51,37,000 ਰੁਪਏ ਜੁਰਮਾਨਾ (ਐਨਵਾਇਰਨਮੈਂਟਲ ਕੰਪੈਨਸੇਸ਼ਨ) ਲਾਇਆ ਗਿਆ ਹੈ। ਜੇਕਰ ਪਿਛਲੇ ਸਾਲ ਕਿਸਾਨਾਂ ਦੇ ਖਸਰਾ ਗਿਰਦਾਵਰੀ ’ਚ ਰੈੱਡ ਐਂਟਰੀਆਂ ਦੀ ਗੱਲ ਕੀਤੀ ਜਾਵੇ ਤਾਂ 2022 ’ਚ 4673 ਰੈੱਡ ਐਂਟਰੀਆਂ ਕੀਤੀਆਂ ਗਈਆਂ ਸਨ ਜਦੋਂਕਿ ਇਸ ਵਾਰ ਸਿਰਫ 945 ਰੈੱਡ ਐਂਟਰੀਆਂ ਹੀ ਹੋਈਆਂ ਹਨ।
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਲੋਕ ਸੰਪਰਕ ਅਫਸਰ ਡਾ. ਨਰੇਸ਼ ਕੁਮਾਰ ਗੁਲਾਟੀ ਦਾ ਕਹਿਣਾ ਹੈ ਕਿ ਵਿਭਾਗ ਤੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਖੇਤਾਂ ’ਚ ਪਰਾਲੀ ਨੂੰ ਅੱਗ ਨਾ ਲਾਉਣ ਵਾਸਤੇ ਜਾਗਰੂਕ ਕਰਨ ਲਈ ਚਲਾਈ ਜਾਂਦੀ ਮੁਹਿੰਮ ਦਾ ਅਸਰ ਦਿਖਾਈ ਦੇ ਰਿਹਾ ਹੈ। ਇਹੇ ਕਾਰਨ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਗਿਰਾਵਟ ਦਰਜ ਕੀਤੀ ਗਈ ਹੈ।
ਅੱਗ ਲਾਉਣਾ ਕਿਸਾਨਾਂ ਦੀ ਮਜਬੂਰੀ, ਕੇਸ ਦਰਜ ਕਰਨਾ ਗਲਤ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਪਰਾਲੀ ਦੀ ਰਹਿੰਦ-ਖੂੰਹਦ ਨੂੰ ਖੇਤਾਂ ’ਚ ਅੱਗ ਲਾਉਣਾ ਕਿਸਾਨਾਂ ਦੀ ਮਜਬੂਰੀ ਹੈ। ਸਰਕਾਰਾਂ ਨੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਵਿੱਤੀ ਸਹਾਇਤਾ ਦੇਣ ਦਾ ਝੂਠਾ ਲਾਰਾ ਲਾ ਕੇ ਧੋਖਾ ਦਿੱਤਾ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਬ-ਸਿਡੀ ’ਤੇ ਦਿੱਤੀ ਜਾਣ ਵਾਲੀ ਮਸ਼ੀਨਰੀ ਵੀ ਲੁੜੀਂਦੀ ਮਾਤਰਾ ’ਚ ਮੁਹੱਈਆ ਨਹੀਂ ਕਰਵਾਈ ਜਾ ਸਕੀ। ਇਸ ਤਰ੍ਹਾਂ ਸਰਕਾਰ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ’ਚ ਫੇਲ੍ਹ ਸਾਬਤ ਹੋਈ ਹੈ ਪਰ ਇਸ ਦਾ ਭਾਂਡਾ ਕਿਸਾਨਾਂ ਸਿਰ ਭੰਨਿਆ ਜਾ ਰਿਹਾ ਹੈ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨਾਂ ਖ਼ਲਿਾਫ਼ ਐੱਫਆਈਆਰ ਦਰਜ ਕਰਨਾ ਤੇ ਖਸਰਾ ਗਿਰਦਾਵਰੀ ’ਚ ਰੈੱਡ ਐਂਟਰੀ ਪਾਉਣਾ ਸਰਾਸਰ ਗ.ਲਤ ਹੈ। ਇਹ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
2022 ਤੇ 2023 ਦੇ ਝੋਨੇ ਦੇ ਸੀਜ਼ਨ ਦੌਰਾਨ ਘਟਨਾਵਾਂ, ਕੇਸਾਂ, ਜੁਰਮਾਨੇ ਤੇ ਰੈੱਡ ਐਂਟਰੀਆ ਦਾ ਜ਼ਿਲ੍ਹਾਵਾਰ ਤੁਲਨਾਤਮਕ ਵੇਰਵਾ
ਜ਼ਿਲ੍ਹਾ ਘਟਨਾਵਾਂ ਜੁਰਮਾਨਾ ਰਿਕਵਰੀ ਰੈੱਡ ਐਂਟਰੀ ਐੱਫਆਈਆਰ
ਅੰਮ੍ਰਿਤਸਰ 1542-1573 9,32,500-24,45,000 0000-12,50,000 316-213 00-25
ਬਰਨਾਲਾ 2910-2316 3,00000-12,45,000 2500-8,53,000 14-07 00-62
ਬਠਿੰਡਾ 4592-2972 2,35,000-15,22,000 0000-9,42,000 00-02 00-165
ਸ੍ਰੀ ਫਤਿਹਗੜ੍ਹ ਸਾਹਿਬ 1149-888 5,30,000-5,45,000 0000-5,45,000 126-00 00-15
ਫਰੀਦਕੋਟ 2693-2022 5,80,000-15,75,000 0000-8,90,000 44-54 00-88
ਫਾਜ਼ਿਲਕਾ 2856-1854 35,000-5,45,000 0000-5,13,000 01-00 00-35
ਫਿਰੋਜ਼ਪੁਰ 4295-3398 1,80,000-23,60,000 0000-14,47,000 01-76 00-94
ਗੁਰਦਾਸਪੁਰ 854-389 18,42,500-7,85,000 0000-5,80,000 06-39 00-06
ਹੁਸ਼ਿਆਰਪੁਰ 259-118 10,7,500-1,07,000 2500-1,07,000 42-00 00-05
ਜਲੰਧਰ 1388-1196 2,22,500-7,57,000 2500-7,57,000 45-00 01-30
ਕਪੂਰਥਲਾ 1279-1048 10,72,500-11,97,000 0000-9,15,000 104-00 00-24
ਲੁਧਿਆਣਾ 2682-1801 15,87,500-16,73,000 0000-11,43,000 571-20 00-66
ਮਾਨਸਾ 2815-2268 4,77,500-21,72,000 0000-5,75,000 196-107 00-51
ਮੋਗਾ 3609-2795 47,500-18,05,000 0000-10,50,000 00-06 00-183
ਮੁਕਤਸਰ 3884-1669 00000-11,75,000 0000-9,28,000 00-77 00-104
ਐੱਸਬੀਐੱਸ ਨਗਰ 270-238 20,000-1,70,000 0000-1,70,000 00-00 00-18
ਪਠਾਨਕੋਟ 01-04 0000-7,000 0000-7,000 00-00 00-00
ਪਟਿਆਲਾ 3336-1878 49,05,000-9,35,000 0000-5,87,000 1885-338 00-42
ਰੂਪਨਗਰ 246-46 60,000-72,000 2500-72,000 00-06 00-01
ਐੱਸਏਐੱਸ ਨਗਰ 162-133 1,82,500-10,5,000 0000-10,5,000 06-00 00-00
ਸੰਗਰੂਰ 5239-5618 23,17,500-15,15,000 0000-7,50,000 927-00 00-57
ਤਰਨਤਾਰਨ 3184-2026 15,77,500-23,85,000 0000-12,82,000 355-00 00-62
ਮਾਲੇਰਕੋਟਲਾ 677-413 32,500-40,000 0000-28,000 34-00 04-11
ਕੁੱਲ -49922-36663 1,72,45,000-2,51,37,000 10,000-1,54,78,000 -945 05-1144
ความคิดเห็น