08/04/2024
ਕਹਿੰਦੇ ਨੇ ਡਾਕਟਰ ਦਾ ਚੰਗਾ ਵਿਹਾਰ ਮਰੀਜ਼ ਅੱਧਾ ਇਲਾਜ ਕਰ ਦਿੰਦਾ ਹੈ। ਫਿਰ ਬੱਚਿਆਂ ਦੇ ਇਲਾਜ ਦੇ ਮਾਮਲੇ ’ਚ ਡਾਕਟਰ ਦਾ ਵਿਹਾਰ ਹੋਰ ਵੀ ਮਹੱਤਵ ਰੱਖਦਾ ਹੈ। ਆਏ ਦਿਨ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੁੰਦੀਆਂ ਹਨ ਕਿ ਵਿਦੇਸ਼ਾਂ ’ਚ ਡਾਕਟਰ ਕਿਵੇਂ ਬੱਚਿਆਂ ਨਾਲ ਖੇਡਦੇ-ਖੇਡਦੇ ਉਨ੍ਹਾਂ ਨੂੰ ਇੰਜੈਕਸ਼ਨ ਦੇ ਦਿੰਦੇ ਹਨ ਤੇ ਬੱਚੇ ਨੂੰ ਸੂਈ ਚੁੱਭਣ ਦਾ ਅਹਿਸਾਸ ਤੱਕ ਨਹੀਂ ਹੁੰਦਾ। ਪਰ ਜਗਰਾਓਂ ਦੇ ਡਾਕਟਰ ਡਾ. ਦਿਵਾਂਸ਼ੂ ਗੁਪਤਾ ਨੇ ਤਾਂ ਇਸ ਤੋਂ ਵੀ ਅੱਗੇ ਜਾ ਕੇ ਇਕ ਪੰਜਾਬੀ ਗੀਤ ’ਤੇ ਥਿਰਕਦਿਆਂ ਬੱਚੇ ਦੇ ਪੈਰ ਦਾ ਆਪ੍ਰੇਸ਼ਨ ਕਰ ਦਿੱਤਾ ਤਾਂ ਬੱਚਾ ਡਰੇ ਜਾਂ ਘਬਰਾਏ ਨਾ। ਇਸ ’ਚ ਉਨ੍ਹਾਂ ਦੇ ਸਟਾਫ ਨੇ ਵੀ ਸਾਥ ਦਿੱਤਾ, ਜਿਨ੍ਹਾਂ ਨੂੰ ਦੇਖ ਕੇ ਬੱਚੇ ਵੀ ਝੂਮਦੇ ਹੋਏ ਆਪ੍ਰੇਸ਼ਨ ਕਰਵਾ ਲਿਆ। ਇਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਮੋਗਾ ਜ਼ਿਲ੍ਹੇ ਦੇ ਪਿੰਡ ਰਾਜੇਆਣਾ ਦਾ ਚਾਰ ਸਾਲਾਂ ਮਾਸੂਮ ਸੁਖਦਰਸ਼ਨ ਸਿੰਘ ਪਿਛਲੇ ਦਿਨੀਂ ਜਦੋਂ ਖੇਡ ਰਿਹਾ ਸੀ ਤਾਂ ਉਸ ਦੇ ਪੈਰੇ ਉੱਤੋਂ ਇਕ ਕਾਰ ਲੰਘ ਗਈ। ਇਸ ਕਾਰਨ ਉਸ ਦਾ ਪੈਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਸੁਖਦਰਸ਼ਨ ਦੀ ਮਾਂ ਦੇ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਸੀ ਤੇ ਪਿਤਾ ਵੀ ਅਪਾਹਜ ਹੋਣ ਕਾਰਨ ਬਿਸਤਰ ’ਤੇ ਜ਼ਿੰਦਗੀ ਬਤੀਤ ਕਰ ਰਿਹਾ ਹੈ। ਬੱਚੇ ਦੀ ਦਾਦੀ ਉਸ ਨੂੰ ਜਗਰਾਓਂ ਸਿਵਲ ਹਸਪਤਾਲ ਲੈ ਕੇ ਪੁੱਜੀ। ਇੱਥੇ ਕੁਝ ਦਿਨ ਮੱਲ੍ਹਮ ਪੱਟੀ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਫ਼ਰੀਦਕੋਟ ਲੈ ਕੇ ਜਾਣ ਲਈ ਕਿਹਾ। ਇਸ ’ਤੇ ਮਾਸੂਮ ਦੀ ਦਾਦੀ ਨੇ ਜਗਰਾਓਂ ਦੀ ਹੈਲਪਿੰਗ ਹੈਂਡ ਸੰਸਥਾ ਦੇ ਓਮੇਸ਼ ਛਾਬੜਾ ਨਾਲ ਸੰਪਰਕ ਕੀਤਾ ਤਾਂ ਉਹ ਉਸ ਨੂੰ ਇਲਾਜ ਲਈ ਜਗਰਾਓਂ ਦੇ ਸੁਖਵੀਨ ਹਸਪਤਾਲ ਲੈ ਕੇ ਪੁੱਜੇ। ਹਸਪਤਾਲ ਦੇ ਡਾ. ਦਿਵਾਂਸ਼ੂ ਗੁਪਤਾ ਨੇ ਚੈੱਕਅਪ ਦੌਰਾਨ ਦੇਖਿਆ ਕਿ ਬੱਚੇ ਦੇ ਪੈਰ ਦੀਆਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ। ਡਾਕਟਰਾਂ ਨੇ ਉਸ ਦੇ ਪੈਰ ਦੀ ਸਕਿਨ ਉਤਾਰ ਕੇ ਪਲੱਸਤਰ ਕਰਨ ਦਾ ਫ਼ੈਸਲਾ ਕੀਤਾ। ਸ਼ਨਿਚਰਵਾਰ ਨੂੰ ਆਪ੍ਰੇਸ਼ਨ ਦੀ ਤਿਆਰੀ ਮਗਰੋਂ ਬੱਚੇ ਨੂੰ ਆਪੇ੍ਰਸ਼ਨ ਥੀਏਟਰ ’ਚ ਲਿਜਾਇਆ ਗਿਆ ਤਾਂ ਡਾਕਟਰ ਨੇ ਮਹਿਸੂਸ ਕੀਤਾ ਕਿ ਬੱਚਾ ਬੱਚਾ ਘਬਰਾ ਤੇ ਡਰ ਰਿਹਾ ਹੈ। ਇਸ ’ਤੇ ਡਾਕਟਰ ਗੁਪਤਾ ਨੇ ਬੱਚੇ ਦਾ ਦਿਲ ਪਰਚਾਉਣ ਲਈ ਆਪੇ੍ਰਸ਼ਨ ਥੀਏਟਰ ’ਚ ਭੰਗੜੇ ਵਾਲਾ ਪੰਜਾਬੀ ਗੀਤ ਚਲਵਾਇਆ ਤੇ ਉਸ ਦੇ ਥਿਰਕਦੇ ਹੋਏ ਉਸਦਾ ਆਪੇ੍ਰਸ਼ਨ ਸ਼ੁਰੂ ਕਰ ਦਿੱਤਾ। ਡਾ. ਗੁਪਤਾ ਸਮੇਤ ਬਾਕੀ ਸਟਾਫ ਵੀ ਬੱਚੇ ਦਾ ਧਿਆਨ ਬਦਲਣ ਲਈ ਥਿਰਕਦਾ ਰਿਹਾ। ਉਨ੍ਹਾਂ ਨੂੰ ਥਿਰਕਦੇ ਦੇਖ ਬੱਚੇ ਦਾ ਧਿਆਨ ਆਪ੍ਰੇਸ਼ਨ ਵਾਲੇ ਪਾਸੇ ਤੋਂ ਹਟ ਗਿਆ ਤੇ ਉਹ ਵੀ ਆਪ੍ਰੇਸ਼ਨ ਟੇਬਲ ’ਤੇ ਪਿਆ ਬਾਹਵਾਂ ਹਿਲਾ ਕੇ ਭੰਗੜੇ ਦੇ ਸਟੈਪ ਕਰਨ ਲੱਗਾ। ਇਸੇ ਖ਼ੁਸ਼ਨੁਮਾ ਮਾਹੌਲ ’ਚ ਬੱਚੇ ਦਾ ਆਪ੍ਰੇਸ਼ਨ ਸਫ਼ਲ ਹੋ ਗਿਆ। ਇਸ ਮੌਕੇ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਇਸ ਸਬੰਧੀ ਡਾ. ਦਿਵਾਂਸ਼ੂ ਗੁਪਤਾ ਨੇ ਕਿਹਾ ਕਿ ਬੱਚਿਆਂ ਦੇ ਇਲਾਜ ਲਈ ਬੱਚਿਆਂ ਨੂੰ ਸੁਖਾਵਾਂ ਮਾਹੌਲ ਦੇਣ ਨਾਲ ਜਿੱਥੇ ਇਲਾਜ ਸਹੀ ਹੁੰਦਾ ਹੈ, ਉੱਥੇ ਇਲਾਜ ਦੌਰਾਨ ਪਰੇਸ਼ਾਨੀ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਆਪੇ੍ਰਸ਼ਨ ਥੀਏਟਰ ’ਚ ਪੰਜਾਬੀ ਗੀਤ ਵਜਾ ਕੇ ਬੱਚੇ ਨਾਲ ਭੰਗੜੇ ਦੇ ਕੁਝ ਸਟੈਪ ਸਾਂਝੇ ਕਰਨ ਕਾਰਨ ਦਾ ਉਸ ਦਾ ਆਪੇ੍ਰਸ਼ਨ ਤੋਂ ਧਿਆਨ ਹਟ ਗਿਆ ਤੇ ਉਨ੍ਹਾਂ ਨੇ ਆਰਾਮ ਨਾਲ ਬੱਚੇ ਦੇ ਪੈਰ ਦਾਅ ਆਪ੍ਰੇਸ਼ਨ ਕਰਕੇ ਪਲਾਸਟਰ ਲਗਾ ਦਿੱਤਾ। ਬੱਚੇ ਨੂੰ ਇਸ ਦਾ ਅਹਿਸਾਸ ਵੀ ਨਹੀਂ ਹੋਇਆ।
Comments